Share on Facebook

Main News Page

ਜੇ ਗ੍ਰੰਥ ਹੀ ਨਾ ਰਿਹਾ, ਤਾਂ ਪੰਥ ਕਿਥੋਂ ਜਨਮੇਗਾ ?
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥

ਮੈਂ ਕਿਸੇ ਵੀਰ ਦੇ ਕਹੇ ਹੋਏ ਇਹ ਲਫਜ਼ ਸੁਣੇ “ਪੰਥ ਹੀ ਨਾ ਰਿਹਾ ਤਾਂ ਗ੍ਰੰਥ ਕਉਣ ਮਾਨੇਗਾ”...

ਕੀ ਇਉਂ ਗੁਰੂ ਗ੍ਰੰਥ ਦੀ ਹੋਂਦ ਸਮਰੱਥਾ ਆਪੂ ਬਣੇ ਮਨੁਖੀ ਪੰਥ ਦੇ ਅਧੀਨ ਕਰਕੇ ਗੁਰੂ ਗ੍ਰੰਥ ਦੀ ਬੇਅਦਬੀ ਨਹੀਂ ਕੀਤੀ ਜਾ ਰਹੀ?

ਇਉਂ ਮਨੁੱਖੀ ਪੰਥ ਦੇ ਫੈਸਲੇ ਗੁਰੂ ਨਾਲੋਂ ਵੱਡੇ ਨਹੀਂ ਮੰਨੇ ਜਾ ਰਹੇ?

ਫਿਰ ਭਲੇ ਵੀਰਾ, ਇਹ ਭੀ ਸੋਚ ਕਿ ਜਿਸ ਮਨੁੱਖੀ ਪੰਥ ਨੂੰ ਤੂੰ ਗੁਰੂ ਨਾਲੋਂ ਵੱਧ ਮਾਨਤਾ ਦੇ ਰਿਹਾ ਹੈਂ, ਉਹ ਪੰਥ ਹੀ ਤਾਂ ਅਪਣੇ ਫੈਸਲਿਆਂ ਵਿੱਚ ਅੰਮ੍ਰਿਤ, ਅਰਦਾਸ, ਨਿਤਨੇਮ ਰਾਹੀਂ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਨਾਲੋਂ ਵੱਡਾ ਕਰ ਰਿਹਾ ਹੈ। ਫਿਰ ਉਹ ਕਿਸ ਗ੍ਰੰਥ ਦਾ ਪੰਥ ਹੋੲਆ?

ਸੱਚ ਤਾਂ ਇਹ ਹੈ ਕਿ ਗੁਰੂ ਗ੍ਰੰਥ ਵਿਚੋਂ {ਸਿਧਾਂਤ} ਰੂਪ ਗੁਰੂ ਪੰਥ ਨੇ ਜਨਮ ਲੈਣਾ ਹੈ, ਕਿਸੇ ਮਨੁੱਖੀ ਪੰਥ ਵਿਚੋਂ ਗੁਰੂ ਗ੍ਰੰਥ ਨੇ ਜਨਮ ਨਹੀਂ ਲੈਣਾ। ਇਸ ਲਈ ਜੇ ਦਸਮ ਪਿਤਾ ਵਲੋਂ ਗੁਰੂ ਗੱਦੀ ਸਿੰਘਾਸਣ 'ਤੇ ਸੁਸ਼ੋਭਿਤ ਕੀਤਾ ਗੁਰੂ ਗ੍ਰੰਥ ਹੈ, ਤਾਂ ਹੀ ਸਿਧਾਂਤ ਮਾਰਗ ਪੰਥ ਭੀ ਹੈ। ਪਰ ਅੱਜ ਸਿੱਖ ਨੂੰ ਗੁਰੂ ਗ੍ਰੰਥ ਨਾਲੋਂ ਤੋੜਨ ਦੀਆਂ ਸਾਜਸ਼ਾਂ ਜੋਰਾਂ 'ਤੇ ਚੱਲ ਰਹੀਆਂ ਹਨ। ਜੇ ਗ੍ਰੰਥ ਹੀ ਨਾ ਰਿਹਾ, ਤਾਂ ਪੰਥ ਕਿਥੋਂ ਜਨਮੇਗਾ?

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥6॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top