Share on Facebook

Main News Page

ਮੈਂ ਇਨ੍ਹਾਂ (ਅਖੌਤੀ ਜੱਥੇਦਾਰਾਂ) ਦੀ ਜ਼ਰਾ-ਮਾਸਾ ਕੀਮਤ ਵੀ ਨਹੀਂ ਸਮਝਦਾ; ਇਨ੍ਹਾਂ ਕੋਲ ਪੇਸ਼ ਹੋਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ
-: ਡਾ. ਹਰਜਿੰਦਰ ਸਿੰਘ ਦਿਲਗੀਰ

ਅਕਾਲ ਬੁੰਗੇ ਦੇ ਪੁਜਾਰੀਆਂ ਨੇ ਅਜ 27 ਜੁਲਾਈ 2017 ਦੇ ਦਿਨ, ਜੋ ਅਖੌਤੀ ਫ਼ੈਸਲਾ ਜਾਂ ਅਖੌਤੀ ਹੁਕਮਨਾਮਾ ਮੇਰੇ ਬਾਰੇ ਜਾਰੀ ਕੀਤਾ ਹੈ ਮੈਂ ਉਸ ਦੀ ਕੋਈ ਅਹਮੀਅਤ ਨਹੀਂ ਸਮਝਦਾ।

ਸਿੱਖ ਫ਼ਸਲਫ਼ੇ ਵਿੱਚ ਪੁਜਾਰੀ ਨਾਂ ਦੀ ਕੋਈ ਸੰਸਥਾ ਨਹੀਂ। ਇਸ ਕਰ ਕੇ ਇਨ੍ਹਾਂ ਦਾ ਕੋਈ ਵਜੂਦ ਨਹੀਂ। ਮੈਂ ਇਨ੍ਹਾਂ ਦੀ ਜ਼ਰਾ-ਮਾਸਾ ਕੀਮਤ ਵੀ ਨਹੀਂ ਸਮਝਦਾ। ਇਨ੍ਹਾਂ ਕੋਲ ਪੇਸ਼ ਹੋਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਕੋਈ ਮਹਾਂ ਬੇਵਕੂਫ਼ ਹੀ ਇਹ ਸੋਚ ਸਕਦਾ ਹੈ ਕਿ ਮੈਂ ਇਨ੍ਹਾਂ ਕੋਲ ਪੇਸ਼ ਹੋਵਾਂਗਾ।

ਭਾਵੇਂ ਇਨ੍ਹਾਂ ਨੇ ਅਖੌਤੀ ਤੌਰ 'ਤੇ ਮੈਨੂੰ ਆਪਣੇ ਬ੍ਰਾਹਮਣੀ ਪੰਥ ਵਿਚੋਂ ਪੂਰੀ ਤਰ੍ਹਾਂ ਖਾਰਿਜ ਨਹੀਂ ਕੀਤਾ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਕੰਨ ਨੂੰ ਹੱਥ ਇਕ ਦੀ ਥਾਂ ਦੂਜੇ ਪਾਸਓਿਂ ਲਾਉਣ ਦੀ ਗੱਲ ਹੈ।

1. ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ (ਬਿਨਾ ਰਾਗਮਾਲਾ ਤੋਂ) ਛਾਪਣ ਵਾਸਤੇ ਆਜ਼ਾਦ ਹਾਂ।

2. ਮੈਂ ਹੁਣ 23 ਅਕਤੂਬਰ 2017 ਦੇ ਦਿਨ ਰੀਟਾਇਰ ਹੋਣ ਦਾ ਫ਼ੈਸਲਾ ਵੀ ਰੱਦ ਕਰਦਾ ਹਾਂ, ਤੇ ਮੈਂ ਇਸ ਗੁੰਡਾ ਮਾਫ਼ੀਆ ਦੇ ਖ਼ਿਲਾਫ਼ ਡੱਟ ਕੇ ਜੂਝਦਾ ਰਹਾਂਗਾ।

3. ਮੈਂ ਇਨ੍ਹਾਂ ਦੇ ਖ਼ਿਲਾਫ਼ ਐਫ਼.ਆਈ.ਆਰ. ਵੀ ਦਰਜ ਕਰਾਵਾਂਗਾ। ਗੁਰਬਚਨ ਸਿੰਘ ਨੂੰ ਇਕ ਵਾਰ ਹਥਕੜੀ ਤਾਂ ਜ਼ਰੂਰ ਲਵਾਵਾਂਗਾ।

4. ਮੈਨੂੰ ਅਨ-ਫ਼ਰੈਂਡ (Unfriend me) ਕਰੋ ਜਿਹੜੇ ਲੋਕ ਪੁਜਾਰੀਆਂ ਨੂੰ ਮੰਨਦੇ ਹਨ, ਉਨਾਂ ਦਾ ਫ਼ਰਜ਼ ਬਣਦਾ ਹੇ ਕਿ ਉਹ ਫ਼ੇਸਬੁੱਕ 'ਤੇ ਮੇਰੇ ਨਾਲੋਂ ਸਬੰਧ ਤੋੜ ਲੈਣ। ਫ਼ੇਸ ਬੁੱਕ 'ਤੇ ਮੇਰੇ ਨਾਲ ਸਬੰਧ ਰੱਖਣ ਦਾ ਮਤਲਬ ਪੁਜਾਰੀਆਂ ਨੂੰ ਰੱਦ ਕਰਨਾ ਹੈ।

I have been conveyed the so-called hukamnama or decision or whatever they may call it.

There is no concept of priest-ism in Sikhism. I do not recognize these priests; hence there is no question of appearing before these priests whom I consider agents of RSS, Parkash Singh Badal, Harnam Singh Dhumma and Sarsa saadh Ram Rahim.

2. They may claim that it is not excommunication, but, it is not much different from that. As far as question of printing Guru Granth Sahib is concerned, I shall print it.

3. I will file an F.I.R. against them and will get Gurbachan Singh handcuffed (may be for one day).

Harjinder Singh Dilgeer


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top