Share on Facebook

Main News Page

ਵਿਚਾਰਾਂ ਦੀ ਜੰਗ 'ਚ ਜਵਾਬ ਵੀ ਵਿਚਾਰਾਂ ਨਾਲ਼ ਦਿਆ ਕਰੋ, ਨਿੱਕੀ ਨਿੱਕੀ ਗੱਲ 'ਤੇ ਭਾਵਨਾਂਵਾਂ ਕਿਉਂ ਭੜਕਾ ਕੇ ਬੈਠ ਜਾਂਦੇ ਹੋ
-: ਮਨਪ੍ਰੀਤ ਸਿੰਘ ਫੈਂਸਰ

ਆਪਣੇ ਸਿੱਖਾਂ ਦਾ ਵੀ ਔਖਾ ਆ... ਜਿਹੜੀ ਧਾਰਾ ਇਹਨਾਂ ਖ਼ਿਲਾਫ਼ ਸਭ ਤੋਂ ਵੱਧ ਖ਼ਤਰਨਾਕ ਆ, ਉਹਦੀ ਵਰਤੋਂ ਇਹ ਇਹ ਆਪ ਆਪਣੇ ਹੀ ਸਿੱਖਾਂ ਵਿਰੁੱਧ ਕਰਦੇ ਨੇ...

ਜੇ ਕੋਈ ਅਖੌਤੀ ਦਸਮ ਗ੍ਰੰਥ ਜਾਂ ਇਹਨਾਂ ਦੇ ਪਾਖੰਡੀ ਸਾਧ ਖ਼ਿਲਾਫ਼ ਮਿਸ਼ਨਰੀ ਪ੍ਰਚਾਰਕ ਜਾਂ ਕੋਈ ਆਮ ਸੂਝਵਾਨ ਸਿੱਖ ਬੋਲੇ, ਭੱਜੇ ਜਾਣਗੇ ਥਾਣਿਆਂ 'ਚ, ਉਂਝ ਸਾਰਾ ਦਿਨ Facebook 'ਤੇ "ਖ਼ਾਲਿਸਤਾਨ ਜ਼ਿੰਦਾਬਾਦ" ਭਾਰਤੀ ਸੰਵੀਧਾਨ ਨੂੰ ਗਾਲ੍ਹਾਂ ਕਢਦੇ ਨਹੀਂ ਥੱਕਦੇ, ਪਰ ਜਦੋ ਇਹਨਾਂ ਦੀ ਪੂੰਛ 'ਤੇ ਪੈਰ ਰੱਖੋ, ਫੇਰ ਗਧੇ ਨੂੰ ਬਾਪ ਬਣਾਉਣ ਵਾਲੀ ਗੱਲ ਇਹਨਾਂ ਨੂੰ ਬੜੀ ਰਾਸ ਆਉਂਦੀ ਆ। 295 ਏ ਦਾ ਵਿਰੋਧ ਕਰਨ ਵਾਲੇ, ਆਪ ਹੀ ਉਸਦੀ ਛਤਰ ਛਾਇਆ 'ਚ ਜਾ ਬੈਠਦੇ ਨੇ।

ਪੁੱਤਰੋ ! ਭਗਤ ਨਾਮਦੇਵ ਜੀ ਦੀ ਬਾਣੀ ਦੀ ਵਿਆਖਿਆ ਕਰਕੇ ਦਿਖਾ ਦਿਓ, ਫੇਰ ਹਿੰਦੂਆਂ ਨੇ ਇਸੇ ਧਾਰਾ ਤਹਿਤ ਤੁਹਾਡਾ ਢੂਹਾ ਸੇਕਣਾ, ਫੇਰ ਤੁਸੀਂ ਕਹਿਣਾ ਸਿੱਖਾਂ ਨਾਲ ਧੱਕਾ ਹੁੰਦਾ, ੴ ਦੀ ਹੀ ਵਿਚਾਰ ਨਹੀਂ ਕਰਨ ਦੇਣੀ ਅਗਲਿਆਂ ਨੇ, ਜਦੋਂ ਤੁਸੀਂ ਇਸ ਸਵਿਧਾਨ ਨੂੰ ਮੰਨਦੇ ਹੀ ਨੀ ਫੇਰ ਇਸਦਾ ਸਹਾਰਾ ਆਪਣੇ ਮਤਲਬ ਲਈ ਕਿਉਂ ਲੈਣ ਤੁਰ ਜਾਂਦੇ ਓ? ਬਾਗ਼ੀ ਕਹਾਉਂਦੇ ਹੋ ਤਾਂ ਬਣਕੇ ਦਿਖਾਓ, ਐਵੇਂ ਫੋਕੇ ਦਮਗਜੇ ਕਾਹਦੇ ਵਾਸਤੇ ?

ਵਿਚਾਰਾਂ ਦੀ ਜੰਗ 'ਚ ਜਵਾਬ ਵੀ ਵਿਚਾਰਾਂ ਨਾਲ਼ ਦਿਆ ਕਰੋ। ਨਿੱਕੀ ਨਿੱਕੀ ਗੱਲ 'ਤੇ ਭਾਵਨਾਂਵਾਂ ਕਿਉਂ ਭੜਕਾ ਕੇ ਬੈਠ ਜਾਂਦੇ ਹੋ? ਜੇ ਤੁਸੀਂ ਗੁਰਬਾਣੀ ਵਿਚਾਰ ਨੂੰ ਚੰਗੀ ਤਰਾਂ ਪੜ੍ਹਿਆ ਹੁੰਦਾ, ਜੀਵਨ ਵਿੱਚ ਲਾਗੂ ਕੀਤਾ ਹੁੰਦਾ, ਤੁਸੀਂ ਇਸ ਅਵਸਥਾ 'ਤੇ ਪਹੁੰਚ ਜਾਣਾ ਸੀ, ਸਿੱਖ ਹੋਣ ਦੀ ਸਿਖ਼ਰ ਨੂੰ "ਗਿਆਨੀ" ਦਾ ਖ਼ਿਤਾਬ ਆ, ਇਥੇ ਜਣਾ ਖਣਾ ਹੀ ਨਾਮ ਨਾਲ ਲਾਈ ਫਿਰਦਾ ਜਿਸਨੂੰ ਇੱਲ ਤੇ ਕੁੱਕੜ ਨਹੀਂ ਆਉਂਦਾ। ਫੇਰ ਤੜਫ ਤੜਫ ਬੈਠਦੇ ਜੇ, ਜਦੋਂ ਅੱਗੋਂ ਅਗਲਾ ਮਾੜਾ ਜਿਹਾ ਤਰਕ ਕਰਦਾ ਤੇ ਜਦੋਂ ਜੁਵਾਬ ਨੀ ਆਉਂਦਾ ਨਕਲੀ ਗਿਆਨੀਆਂ ਨੂੰ... ਵੱਸ ਚਲਦੇ ਡਾਂਗ ਫੇਰਣਗੇ, ਨਹੀਂ ਫੇਰ ਧਾਰਾ 295 ਏ ਤਾਂ ਹੈ ਹੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top