Share on Facebook

Main News Page

ਦਰਬਾਰ ਸਾਹਿਬ ਦੀ ਮਰਯਾਦਾ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਦਰਬਾਰ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਸੰਪਾਦਨਾ ਕਰਕੇ ਦਰਬਾਰ ਵਿਚ ਪ੍ਰਕਾਸ਼ ਅਤੇ ਦਰਬਾਰ ਦੀ ਰੋਜ਼ ਦੀ ਮਰਆਦਾ ਭੀ ਗੁਰੂ ਅਰਜਨ ਸਾਹਿਬ ਨੇ ਆਪ ਸ਼ੁਰੂ ਕੀਤੀ। ਗ੍ਰੰਥੀ ਬਾਬਾ ਬੁਢਾ ਜੀ ਨੂੰ ਥਾਪਿਆ।

ਉਸ ਵਕਤ ਦਸਮ ਗ੍ਰੰਥ, ਚੌਪਈ ਤਾਂ ਹੈ ਨਹੀਂ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਸੋਦਰ, ਸੋਹਿਲਾ ਹੀ ਪੜਿਆ ਜਾਂਦਾ ਹੋਵੇਗਾ।

ਸੌ ਸਾਲ ਬਾਅਦ ਭੀ ਦਸਮ ਪਿਤਾ ਤਾਂ ਅੰਮ੍ਰਿਤਸਰ ਗਏ ਹੀ ਨਹੀਂ, ਫਿਰ ਦਰਬਾਰ ਸਾਹਿਬ ਦੀ ਮਰਆਦਾ ਬਦਲੀ ਗਈ... ਚੌਪਈ ਆਦਿ ਸ਼ਾਮਲ ਕਰਨਾ ਕਦੋਂ, ਕਿਸ ਅਥਾਰਟੀ ਨੇ ਗੁਰੂ ਅਰਜਨ ਸਾਹਿਬ ਦੀ ਚਲਾਈ ਹੋਈ ਮਰਆਦਾ ਬਦਲੀ ਤੇ ਕਿਉਂ ਬਦਲੀ?

ਦਸਮ ਪਿਤਾ ਨੇ ਦਰਬਾਰ ਸਾਹਿਬ ਤੀਰਥ ਮੰਨ ਕੇ ਕਿਉਂ ਯਾਤਰਾ ਨਾ ਕੀਤੀ?

ਇਥੋਂ ਸਾਬਤ ਹੁੰਦਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਚਲਾਈ ਹੋਈ ਦਰਬਾਰ ਸਾਹਿਬ ਦੀ ਮਰਆਦਾ ਭੀ 1945 ਵਿੱਚ ਬਦਲਣ ਦੀ ਸਾਜਿਸ਼ ਹੋਈ। ਉਦੋਂ ਹੀ ਚੌਪਈ ਸਮੇਤ ਕੱਚੀ ਬਾਣੀ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕੀਤੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top