ਬ੍ਰਾਹਮਣ
ਦੀ ਦੇਵੀ "ਜਗਮਾਤਾ" ਨਾਲ ਸੰਪਾਦਿਤ ਹੋਇਆ ਬੱਚਿਤਰ ਨਾਟਕ ਗ੍ਰੰਥ ਜਿਸ ਵਿੱਚ
ਲਿਖਾਰੀ ਨੇ ਖੁਦ ਲਿਖਿਆ ਹੈ "ਕਿਰਪਾ ਕਰੀ ਹਮ ਪਰ ਜਗਮਾਤਾ॥
ਗ੍ਰੰਥ ਕਰਾ ਪੂਰਨ ਸੁਭ ਰਾਤਾ॥" ਜਿਸ ਦਿਨ ਇਹ
ਗ੍ਰੰਥ ਪੈਦਾ ਹੋਇਆ, ਉਸ ਦਿਨ ਤੋਂ ਹੀ ਇਸ ਕੋਲੋਂ ਖਹਿੜਾ ਛੁੜਾਉਣ ਲਈ ਸਿੱਖੀ ਵਿਹੜੇ ਵਿੱਚ
ਆਵਾਜ਼ਾਂ ਉਠਦੀਆਂ ਰਹੀਆਂ, ਪਰ ਬ੍ਰਾਹਮਣਵਾਦ ਦੀ ਸਾਜਿਸ਼, ਸ਼ਕਤੀ ਨਾਲ ਹਮੇਸ਼ਾਂ ਇਸ ਨੂੰ ਬਚਾਈ
ਰਖਿਆ ਗਿਆ ਅਤੇ ਸਿੱਖੀ ਘਾਣ ਕਰਣ ਲਈ ਇਸ ਦੀ ਵਰਤੋਂ ਹੋਂਦੀ ਰਹੀ।
ਆਖਰ 1925 ਵਿੱਚ
ਬਾਕਾਇਦਾ ਜਥੇਬੰਦ ਹੋਈ ਆਰ.ਐਸ.ਐਸ. ਅਤੇ 1925 ਵਿੱਚ ਹੀ ਗੁਰਦੁਆਰਾ ਐਕਟ ਦੇ ਸੰਗਲ਼ਾਂ ਨਾਲ
ਜਕੜ ਕੇ ਸ਼੍ਰੋਮਣੀ ਕਮੇਟੀ ਦੇ ਮੋਢੇ 'ਤੇ ਧਰਕੇ, 1932 ਤੋਂ 1945 ਦੇ ਲੰਬੇ ਸੰਘਰਸ਼ ਵਿਚੋਂ
ਸਮਝੌਤੇ ਦੀ ਆੜ ਵਿੱਚ ਬਣੀ ਰਹਿਤ ਮਰਿਆਦਾ ਵਿੱਚ ਛੁਪਾ ਕੇ ਸਿੱਖੀ ਨੂੰ ਗੁੰਮਰਾਹ
ਕਰਣ ਲਈ, ਸਿੱਖੀ ਦੀ ਜਿੰਦ ਜਾਨ ਅੰਮ੍ਰਿਤ, ਅਰਦਾਸ ਅਤੇ
ਨਿਤਨੇਮ ਵਿੱਚ ਅਕਾਲਪੁਰਖ, ਅਤੇ ਸ਼ਬਦ ਗੁਰੂ ਦੀ ਥਾਵੇਂ, ਇਸ ਗ੍ਰੰਥ ਦਾ ਇਸ਼ਟ ਮਹਾਕਾਲ,
ਕਾਲਕਾ, ਦੁਰਗਾ, ਭਗੌਤੀ ਆਦਿ ਨੂੰ ਬਿਠਾ ਦਿੱਤਾ ਗਿਆ ਅਤੇ ਉਦੋਂ ਤੋਂ ਹੀ
ਆਰ.ਐਸ.ਐਸ. ਦੇ ਕਬਜ਼ੇ ਵਾਲੇ ਤਖ਼ਤਾਂ, ਟਕਸਾਲਾਂ, ਸੰਪਰਦਾਵਾਂ ਅਤੇ ਨਸ਼ਿਆਂ ਦੇ ਆਦੀ ਨਿਹੰਗ
ਜੱਥਿਆਂ ਤੋਂ ਇਸ ਦੀ ਪੂਜਾ ਅਤੇ ਸੰਭਾਲ ਹੋ ਰਹੀ ਹੈ।