Share on Facebook

Main News Page

ਗੁਰ ਪ੍ਰਤਾਪ ਸੂਰਜ ਗ੍ਰੰਥ ਵਰਗੇ ਜਿਹੜੇ ਗ੍ਰੰਥ ਸਿੱਖ ਕੌਮ ਦੇ ਸਿਰ 'ਤੇ ਲੱਦ ਦਿਤੇ ਹਨ, ਉਹਨਾਂ ਤੇ ਸਵਾਲ ਨਹੀਂ ਸਗੋਂ ਉਹਨਾਂ ਦੀ ਤਾਂ ਪੰਡ ਨੂੰ ਹੀ ਸਿਰ ਤੋਂ ਲਾਹੁਣ ਵਿੱਚ ਭਲਾ ਹੈ
-: ਭਾਈ ਮਹਿੰਦਰ ਸਿੰਘ ਖਾਲਸਾ

✔? ਕੀ ਇਹ ਸੱਚ ਹੈ ਕਿ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਨਗਨ ਅਵਸਥਾ 'ਚ ਰਹਿੰਦੀ ਸੀ ?

✔? ਕੀ ਨਗਨ ਅਵਸਥਾ 'ਚ ਰਹਿਣਾ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹੈ ?

✔? ਕੀ ਮਾਈ ਭਾਗੋ ਗੁਰੂ ਜੀ ਕੋਲ ਸਿਰਫ ਪੁੱਤਰ ਦੀ ਇੱਛਾ ਲਈ ਹੀ ਆਈ ਸੀ ?

✔ ਕਿਸੇ ਗ੍ਰੰਥ ਵਿੱਚ ਜਾਣੇ ਅਨਜਾਣੇ ਥੋੜੇ ਬਹੁਤੇ ਵੇਰਵੇਂ ਗਲਤ ਦਰਜ ਹੋਣ ਉਹਨਾਂ ਵੇਰਵਿਆਂ 'ਤੇ ਤਾਂ ਕੁੱਝ ਸਵਾਲ ਖੜੇ ਕੀਤੇ ਜਾ ਸਕਦੇ ਹਨ। ਪਰ ਗੁਰ ਪ੍ਰਤਾਪ ਸੂਰਜ ਗ੍ਰੰਥ ਵਰਗੇ ਜਿਹੜੇ ਗ੍ਰੰਥ ਗੁਰੂ ਇਤਿਹਾਸ ਦੇ ਨਾਮ 'ਤੇ ਕੁਝ ਬਿਪਰਵਾਦੀ ਸੰਪਰਦਾਵਾਂ ਨੇ ਸਿੱਖ ਪੰਥ ਦੇ ਸਿਰ 'ਤੇ ਲੱਦ ਦਿਤੇ ਹਨ, ਉਹਨਾਂ ਤੇ ਸਵਾਲ ਨਹੀਂ, ਸਗੋਂ ਉਹਨਾਂ ਦੀ ਤਾਂ ਪੰਡ ਨੂੰ ਹੀ ਸਿਰ ਤੋਂ ਲਾਹੁਣ ਵਿੱਚ ਭਲਾ ਹੈ।

✡ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ 5 ਅਗਸਤ 2017 ਦੇ ਦੀਵਾਨ ਚ "ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ" ਗੁਰ ਸ਼ਬਦ ਦੀ ਵਿਆਖਿਆ ਕਰਦਿਆ ਹੋਇਆਂ ਗੁਰਮਤਿ ਸਿਧਾਂਤ ਵਿਰੋਧੀਆਂ ਨੂੰ ਲਲਕਾਰਿਆ ਸੀ ਕਿ ਅਸੀਂ ਉਸ ਅਖੌਤੀ ਇਤਿਹਾਸ ਨੂੰ ਕਿਵੇਂ ਗੁਰੂ ਇਤਿਹਾਸ ਮੰਨ ਲਈਏ, ਜਿਸ ਵਿੱਚ ਗੁਰਮਤਿ ਦੇ ਸਿਧਾਂਤਾਂ ਨੂੰ ਗੁਰੂ ਜੀ ਦੇ ਸਾਹਮਣੇ ਹੀ ਖੰਡਤ ਕਰ ਦਿੱਤਾ ਗਿਆ ਹੋਵੇ। ਇਸ ਸਬੰਧ ਵਿੱਚ ਉਹਨਾਂ ਭਾਈ ਸੰਤੋਖ ਸਿੰਘ ਦੇ ਅਖੌਤੀ ਗੁਰ ਪ੍ਰਤਾਪ ਸੂਰਜ ਗ੍ਰੰਥ 'ਚ ਮਾਈ ਭਾਗੋ ਬਾਰੇ ਦਰਜ ਇਤਰਾਜ਼ ਯੋਗ ਵੇਰਵਿਆਂ ਵੱਲ ਇਸ਼ਾਰਾ ਕੀਤਾ ਸੀ।

ਭਾਈ ਸੰਤੋਖ ਸਿੰਘ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰੂ ਸਾਹਿਬ ਜੀ ਨਾਲ ਮਾਈ ਭਾਗੋ ਦੇ ਨਗਨ ਅਵਸਥਾ 'ਚ ਰਹਿਣ ਦੇ ਨਾਲ ਨਾਲ ਇਹ ਵੀ ਗੁਨਾਹ ਕੀਤਾ ਹੈ ਕਿ ਮਾਈ ਭਾਗੋ ਗੁਰੂ ਜੀ ਦੀ ਮੱਦਦ 'ਚ ਨਹੀਂ, ਸਗੋਂ ਪੁੱਤਰ ਦੀ ਇੱਛਾ ਲਈ ਹੀ ਆਈ ਸੀ। ਲਾਹਨਤ ਹੈ ਅਜਿਹੀ ਬਕਵਾਸ ਕਰਨ ਵਾਲੇ 'ਤੇ ਇਸਨੂੰ ਮੰਨਣ ਵਾਲਿਆਂ 'ਤੇ।

✔ ਕੀ ਅਜਿਹਾ ਗੁਨਾਹ ਕਰਕੇ ਭਾਈ ਸੰਤੋਖ ਸਿੰਘ ਨੇ ਸਿੱਖ ਇਤਿਹਾਸ ਦੀਆ ਮਹਾਨ ਤੇ ਬਹਾਦਰ ਬੀਬੀਆਂ ਦੇ ਇਤਿਹਾਸ ਨੂੰ ਕਲੰਕਿਤ ਨਹੀਂ ਕੀਤਾ ?

ਸਾਡੇ ਸਿਰ ਉਦੋਂ ਸ਼ਰਮ ਨਾਲ ਝੁੱਕ ਜਾਂਦੇ ਹਨ, ਜਦੋਂ ਮਰੀ ਜ਼ਮੀਰ ਵਾਲੇ ਸੰਪ੍ਰਦਾਈ ਤੇ ਪਾਖੰਡੀ ਸਾਧ ਅਜਿਹੇ ਮਨਮੱਤੀ ਗ੍ਰੰਥਾਂ ਦੀ ਵਕਾਲਤ ਕਰਕੇ ਇਹਨਾਂ ਨੂੰ ਗੁਰੂ ਇਤਿਹਾਸ ਦਾ ਦਰਜਾ ਦੇ ਕੇ ਪੰਥ ਦੇ ਸਿਰ 'ਤੇ ਮੜ੍ਹਦੇ ਹਨ।

🚩 ਸਚਾਈ ਇਹ ਹੈ ਕਿ ਮਾਈ ਭਾਗ ਕੌਰ ਦੇ ਵਡਾਰੂਆਂ ਦਾ ਸਬੰਧ ਗੁਰੂ ਅਰਜਨ ਦੇਵ ਜੀ ਵੇਲੇ ਦੇ ਸਿੱਖਾਂ ਨਾਲ ਜੁੜਦਾ ਹੈ। ਜਿੰਨ੍ਹਾਂ ਵਿੱਚ ਭਾਈ ਪਾਰੋ ਸ਼ਾਹ ਤੇ ਭਾਈ ਲੰਗਾਹ ਜੀ ਦੇ ਨਾਮ ਜਾਣੇ ਪਹਿਚਾਣੇ ਹਨ। ਭਾਈ ਪਾਰੋ ਸ਼ਾਹ ਜੀ ਦੇ ਪੁੱਤਰ ਭਾਈ ਮਾਲੋ ਸ਼ਾਹ ਦੇ ਘਰ ਮਾਈ ਭਾਗ ਕੌਰ ਦਾ ਜਨਮ ਹੋਇਆ ਜੋ ਕਿ ਆਪਣੇ ਮਾਤਾ ਪਿਤਾ ਦੀ ਇਕਲੌਤੀ ਲਾਡਲੀ ਸੰਤਾਨ ਸੀ। ਇਤਿਹਾਸ ਵਿੱਚ ਦਰਜ ਹੈ ਕਿ "ਚਾਂਦ ਬੀਬੀ ਅਤੇ ਰਜ਼ੀਆ ਸੁਲਤਾਨਾ ਵਾਂਗ ਬੀਬੀ ਭਾਗੋ ਮਰਦਾਵਾਂ ਸੁਭਾਅ ਰੱਖਦੀ ਸੀ। ਉਹ ਬਹੁਤ ਹੀ ਹਿਮੰਤੀ ਅਤੇ ਨਿਡਰ ਸੁਭਾਅ ਦੀ ਧਾਰਨੀ ਸੀ। "

✔ ਪਰ ਅਫਸੋਸ ਹੈ ਕਿ ਭਾਈ ਸੰਤੋਖ ਸਿੰਘ ਨੂੰ ਮਾਈ ਭਾਗ ਕੌਰ ਦੇ ਜੀਵਨ ਦੇ ਇਤਿਹਾਸ ਦਾ ਰਾਈ ਦੇ ਦਾਣੇ ਜਿੰਨ੍ਹਾਂ ਵੀ ਗਿਆਨ ਨਹੀਂ ਹੈ। ਜਿਸ ਕਾਰਨ ਉਸਨੇ ਮਾਈ ਭਾਗੋ ਦੇ ਆਚਰਣ ਨੂੰ ਹੀ ਕਲੰਕਿਤ ਨਹੀਂ ਕੀਤਾ, ਸਗੋਂ ਗੁਰਮਤਿ ਸਿਧਾਂਤਾਂ ਨੂੰ ਗੁਰੂ ਜੀ ਸਾਹਮਣੇ ਹੀ ਮਿੱਟੀ 'ਚ ਰੋਲਕੇ ਰੱਖ ਦਿੱਤਾ ਹੈ। ਮਾਈ ਭਾਗੋ ਦਸ਼ਮੇਸ ਪਿਤਾ ਜੀ ਨਾਲ ਜੋਤੀ ਜੋਤਿ ਸਮਾਉਣ ਤਕ ਰਹੀ। ਉਸਨੇ ਆਪਣਾ ਆਖਰੀ ਸਮਾਂ ਹਜ਼ੂਰ ਸਾਹਿਬ ਤੋਂ 10 ਕੁ ਕਿਲੋਮੀਟਰ ਦੂਰ ਜਨਵਾੜੇ ਵਿਖੇ ਬਤੀਤ ਕੀਤਾ। ਉਥੇ ਮਾਤਾ ਜੀ ਦੀ ਯਾਦ 'ਚ ਗੁਰਦੁਆਰਾ ਵੀ ਬਣਿਆ ਹੋਇਆ ਹੈ।

✔ ਭਾਈ ਸੰਤੋਖ ਸਿੰਘ ਲਿਖਦਾ ਹੈ ਕਿ ਮੁਕਤਸਰ ਦੀ ਜੰਗ 'ਚ ਸ਼ਹੀਦ ਸਿੰਘਾਂ ਦੇ ਸੰਸਕਾਰ ਉਪਰੰਤ ਸਿੱਖਾਂ ਨੇ ਗੁਰੂ ਜੀ ਨੂੰ ਇਕ ਜਖ਼ਮੀ ਹੋਈ ਪਈ ਬੀਬੀ ਬਾਰੇ ਦੱਸਿਆ ਤਾਂ ਇਹ ਸੁਣਕੇ ਗੁਰੂ ਜੀ ਮੁਸਕ੍ਰਾਏ ਤੇ ਸਿੱਖਾਂ ਨਾਲ ਬੀਬੀ ਵੱਲ ਨੂੰ ਤੁਰ ਪਏ। ਝਾੜਾਂ 'ਚ ਜਖਮੀ ਪਈ ਬੀਬੀ ਬਾਰੇ ਗੁਰੂ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਇਹ ਬੀਬੀ ਪੁੱਤਰ ਦੀ ਇੱਛਾ ਲਈ ਆਈ ਹੈ ਆਦਿ ਅੱਗੇ ਹੇਠਲੀਆਂ ਤੁਕਾਂ ਦੇ ਅਰਥ ਆਪ ਸਮਝੋ ਜੀ :

ਸੁਨਿ ਗੁਰ ਮੰਦ ਮੰਦ ਮੁਸਕਾਏ॥ ਗਮਨੇ ਤਹਿਂ ਸਿਖ ਕਰਿ ਅਗਵਾਏ॥
ਝਾਰਨ ਬੀਚ ਪਰੀ ਪਟ ਫੱਟੇ॥ ਕੇਤਿਕ ਸ਼ਸਤ੍ਰ ਲਗੇ ਪਲ ਕੱਟੇ॥
ਜਾਇ ਖਰੇ ਸਤਿਗੁਰੂ ਨਿਹਾਰੀ॥ ਸ੍ਰੀ ਮੁਖ ਤੇ ਮੁਸਕਾਇ ਉਚਾਰੀ॥
ਪੁੱਤਾਂ ਕਾਰਣ ਆਈ ਅਹਿ ਪੀਰੀ॥ ਸੁੱਥਣ ਲਾਹਿ ਲਈ ਬੇਪੀਰੀ॥
4
(ਐਨ 1 ਅੰਸੂ 13 )

✔ ਹੁਣ ਕਵੀ ਮਾਈ ਭਾਗੋ ਤੋਂ ਵੀ ਗੁਰੂ ਜੀ ਵਾਲੀ ਗੱਲ ਹੀ ਅਖਵਾਉਂਦਾ ਹੈ ਕਿ ਮੈ ਮਾਝੇ ਦੇ ਸਿੰਘਾਂ ਨਾਲ ਆਪ ਜੀ ਕੋਲ ਪੁੱਤਰ ਪ੍ਰਾਪਤੀ ਦੀ ਇੱਛਾ ਲਈ ਹੀ ਆਈ ਸੀ :

ਜਬ ਮਾਝੇ ਤੇ ਸਿਖ ਗਨ ਚਲੇ ॥ ਰਾਵਰ ਕੇ ਦਰਸ਼ਨ ਹਿਤ ਮਿਲੇ ॥
ਤਬਿ ਮੈਂ ਸੁਤ ਕੀ ਧਰਿ ਉਰ ਆਸਾ ॥ ਪਹੁੰਚੀ ਆਇ ਤੁਮਾਰੇ ਪਾਸਾ ॥
ਇਹਾ ਲਰਨ ਕੋ ਕਾਰਨ ਹੇਰਾ
------ ????????

✔ ਬੇਸ਼ਰਮ ਮੁਰਖ ਸੰਪ੍ਰਦਾਈ ਜਿਹੜੇ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਗੁਰੂ ਇਤਿਹਾਸ ਮੰਨਦੇ ਹਨ ਉਹਨਾਂ ਨੂੰ ਸਵਾਲ ਹੈ ਕਿ ਕੀ ਤੁਸੀਂ ਵੀ ਮੰਨਦੇ ਹੋ ਕਿ ਮਾਈ ਭਾਗੋ ਪੁੱਤਰ ਦੀ ਖਾਤਰ ਹੀ ਆਈ ਸੀ, ਗੁਰੂ ਜੀ ਲਈ ਲੜਨ ਮਰਨ ਵਾਸਤੇ ਨਹੀਂ ਆਈ ?

ਕੀ ਸਾਡਾ ਸਿੱਖ ਇਤਿਹਾਸ ਇਸ ਗਲ ਨੂੰ ਪਰਵਾਨ ਕਰਦਾ ਹੈ ? ਜੇ ਨਹੀਂ ਫੇਰ ਤੁਸੀਂ ਇਸ ਗੰਦ ਨੂੰ ਗੁਰੂ ਇਤਿਹਾਸ ਕਿਵੇਂ ਮੰਨਦੇ ਹੋ ?

✔ ਅਸੀਂ ਸਟੇਜਾਂ ਤੇ ਬੀਬੀਆਂ ਨੂੰ ਬਹਾਦਰੀ ਦੀ ਪ੍ਰੇਰਨਾ ਦੇਣ ਲਈ ਮਾਈ ਭਾਗੋ ਦਾ ਕਿੰਨਾ ਸੋਹਣਾ ਇਤਿਹਾਸ ਸੁਣਾਉਂਦੇ ਹਾਂ, ਪਰ ਧੂਤੇ ਕਹਿੰਦੇ ਨਹੀਂ ਅਸੀਂ ਤਾਂ ਅਸਲੀ ਸੰਤੋਖ ਸਿੰਘ ਵਾਲਾ ਹੈ ਹੀ ਸੁਣਾਉਣਾ ਹੈ ---- ਕੀ ਇਹਨਾਂ ਵਲੋਂ ਗ੍ਰਿਹਸਤ ਮਾਰਗ ਨਾ ਧਾਰਨ ਕਰਨ ਕਰਕੇ ਇਹਨਾਂ ਦੀ ਰੁੱਚੀ ਵਧੇਰੇ ਨਗਨ ਔਂਰਤਾਂ 'ਚ ਹੀ ਰਹਿੰਦੀ ਹੈ ?

✔ ਕੀ ਅਜਿਹੇ ਗੰਦ ਨੂੰ ਗੁਰੂ ਇਤਿਹਾਸ ਮੰਨਣ ਵਾਲਿਆਂ ਨੂੰ ਚੱਪਣੀ 'ਚ ਨੱਕ ਡਬੋਕੇ ਨਹੀਂ ਮਰ ਜਾਣਾ ਚਾਹਿਦਾ ?

ਜੇ ਧੂਤਿਆਂ ਨੂੰ ਇਸ ਗੰਦ ਦੀ ਬਦਬੂ ਅਜੇ ਤਕ ਨਹੀਂ ਆਈ, ਤਾਂ ਆਉ ਇਸ ਗੰਦ ਨੂੰ ਥੋੜਾ ਹੋਰ ਫੋਲੀਏ

✔ ਹੁਣ ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਭਾਈ ਸੰਤੋਖ ਸਿੰਘ ਵਾਲੀ ਮਾਈ ਭਾਗੋਂ ਬਚਨ ਕਰਦੀ ਹੈ :--------

ਰਾਵਰਿ ਦੇ ਕਰ ਹਾਥਿ ਬਚਾਈ ॥ ਅਬਿ ਬਾਂਛਾ ਮੁਝ ਰਹੀ ਨ ਕਾਈ ॥

✔ਹੇ ਗੁਰੂ ਜੀ ਹੁਣ ਮੇਰੀ ਹੋਰ ਕੋਈ ਇੱਛਾ ਨਹੀਂ ਸਿਰਫ ਇਕੋ ਹੀ ਇੱਛਾ ਹੈ, ਕਿ ਮੈਂ ਹਮੇਸ਼ਾਂ ਹੀ ਜੱਗ ਦੀ ਲੋਕ ਲਾਜ ਤਿਆਗ ਕੇ ਤੁਹਾਡੇ ਨਾਲ ਹੀ ਰਹਾ :

" ਸਤਿਗੁਰ ਸੰਗ ਰਹੌਂ ਨਿਤ ਅਬੈ ॥ ਜਗਤ ਕਾਨ ਕੀ ਲਜ ਤਜਿ ਸਬੈ ॥"

❌ ਫੇਰ ਭਾਈ ਸੰਤੋਖ ਸਿੰਘ ਅਨੁਸਾਰ ਗੁਰੂ ਜੀ ਨੇ ਉਸਦੀ ਲੋਕ ਲਾਜ ਨਾਸ ਕਰ ਦਿੱਤੀ ਤੇ ਮਾਈ ਭਾਗੋ ਨੇ ਗੁਰੂ ਜੀ ਨਾਲ ਨਗਨ ( ਦਿਗੰਬਰ ) ਅਵਸਥਾ 'ਚ ਰਹਿਣਾ ਸ਼ੁਰੂ ਕਰ ਦਿੱਤਾ। ਜਿਸਦਾ ਜਿਕਰ ਉਸਨੇ ਐਨ 1 ਦੇ 22 ਵੇ ਅੰਸੂ ਵਿੱਚ ਇੰਜ਼ ਦਰਜ ਕੀਤਾ ਹੈ ;------

ਮਿਲੀ ਮੁਕਤਿਸਰ ਭਾਗੋ ਮਾਈ ॥ ਵਧੀ ਪ੍ਰੀਤਿ ਗੁਰ ਮਹਿਂ ਅਧਿਕਾਈ ॥
ਰਹਿਬੋ ਲਗੀ ਦਿਗੰਬਰ ਸੋਈ ॥ ਲਾਜ ਕਾਨ ਲੋਕਨ ਕੀ ਖੋਈ ॥


✔ਮਾਫ ਕਰੇਉ ਗੁਰ ਪ੍ਰਤਾਪ ਸੂਰਜ ਗ੍ਰੰਥ ਗੁਰ ਇਤਿਹਾਸ ਨਹੀਂ, ਇਹ ਤਾਂ ਸਗੋਂ ਸ਼ਾਨਾਮੱਤੇ ਗੁਰ ਇਤਿਹਾਸ ਦੇ ਮੱਥੇ 'ਤੇ ਕਲੰਕ ਹੈ। ਜੋ ਕਿ ਬਿਪਰਵਾਦੀ ਸ਼ਾਜਿਸਕਾਰਾਂ ਵਲੋਂ ਗੁਰਮਤਿ ਸਿਧਾਂਤਾਂ ਨੂੰ ਤਹਿਸ ਨਹਿਸ ਕਰਨ ਲਈ ਹੀ ਸਾਡੇ ਸਿਰਾਂ 'ਤੇ ਲੱਦਿਆ ਗਿਆ ਹੈ।

ਦੇਖੋ ਹੁਣ ਧੂਤਿਆਂ ਦਾ ਅਖੌਤੀ ਬ੍ਰਹਮਗਿਆਨੀ ਭਾਈ ਸੰਤੋਖ ਸਿੰਘ ਜੇ ਇਹ ਦੱਸ ਸਕਦਾ ਹੈ ਕਿ ਗੁਰੂ ਜੀ ਕਿਸ ਕਿਸ ਦੇਵਤੇ ਦੇ ਅਵਤਾਰ ਸਨ, ਤਾਂ ਉਹ ਇਹ ਕਿਉਂ ਨਹੀਂ ਦੱਸੇਗਾ ਕਿ ਗੁਰੂ ਜੀ ਨਾਲ ਨੰਗੀ ਰਹਿਣ ਵਾਲੀ ਮਾਈ ਭਾਗੋ ਕਿਸ ਹਿੰਦੂ ਬ੍ਰਹਮਗਿਆਨਣ ਔਰਤ ਦੀ ਅਵਤਾਰ ਸੀ ?

✔ਲਉ ਜੀ ਸੁਣ ਲਉ ਧੂਤਿਓ :

ਕਥਾ ਬੇਦ ਮਹਿ ਜਿਸ ਕੀ ਅਹੈ ॥ ਨਾਮ ਗਾਰਗੀ ਨਗਨ ਜੁ ਰਹੈ ॥
ਪਰਮ ਹੰਸਨੀ ਬਡ ਅਵਧੂਤਾ ॥ ਤਿਮ ਭਾਗੋ ਗੁਰ ਢਿਗ ਅਵਧੂਤਾ ॥


✔ਭਾਈ ਸੰਤੋਖ ਸਿੰਘ ਕਹਿੰਦਾ ਕਿ ਇਹ ਬੇਦਾ ਵਾਲੀ ਬ੍ਰਹਮਗਿਆਨਣ ਨਗਨ ਰਹਿਣ ਵਾਲੀ ਗਾਰਗੀ ਦਾ ਅਵਤਾਰ ਸੀ।

✔ਕਵੀ ਅਨੁਸਾਰ ਬਾਅਦ ਵਿੱਚ ਗੁਰੂ ਜੀ ਨੇ ਮਾਈ ਭਾਗੋ ਨੂੰ ਕਛਿਹਰਾ ਪਹਿਣਾਇਆ ਤੇ ਉਹ ਚਾਦਰਾਂ ਉਪਰ ਲੈ ਕੇ ਰੱਖਣ ਲੱਗੀ।

ਹੁਣ ਧੂਤਿਆਂ ਨੂੰ ਸਵਾਲ ਹੈ ਕਿ ਕੀ ਗੁਰੂ ਜੀ ਨੇ ਮਾਈ ਭਾਗ ਕੌਰ ਨੂੰ ਅੰਮ੍ਰਿਤ ਵੀ ਛਕਾਇਆ ਸੀ, ਜਾਂ ਇਕੱਲਾ ਕੱਛਿਹਰਾ ਹੀ ਪਹਿਣਾਇਆ ਸੀ ?

ਜੇ ਜੀਉਂਦੇ ਹੋ, ਤਾਂ ਦੱਸਿਓ ਜ਼ਰੂਰ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top