Share on Facebook

Main News Page

'ਵਰਲਡ ਸਿੱਖ ਪਾਰਲੀਮੈਂਟ' ਦੇ ਨਾਂ 'ਤੇ ਮਜ਼ਾਕ
-: ਡਾ. ਹਰਜਿੰਦਰ ਸਿੰਘ ਦਿਲਗੀਰ

ਮੈਂ 1983 ਵਿੱਚ 'ਵਰਲਡ ਸਿੱਖ ਪਾਰਲੀਮੈਂਟ' ਦਾ ਵਿਧਾਨ ਸੁਝਾਇਆ ਸੀ। ਫਿਰ 2011 ਵਿਚ 'ਫ਼ੇਸ ਬੁੱਕ' 'ਤੇ ਵੀ ਇਸ ਦਾ ਪੇਜ* ਬਣਾਇਆ ਸੀ (ਜੋ ਅੱਜ ਵੀ ਚਲ ਰਿਹਾ ਹੈ)। 2015 ਵਿੱਚ ਮੇਰੇ ਮਤੇ ਨੂੰ ਸਰਬਤ ਖਾਲਸਾ ਦੇ ਨਾਂ 'ਤੇ ਸੱਦੀ ਕਾਨਫ਼ਰੰਸ ਨੇ ਵੀ ਪਾਸ ਕਰ ਦਿੱਤਾ ਸੀ।

ਪਰ, 13 ਅਗਸਤ 2017 ਦੇ ਦਿਨ ਬਰਮਿੰਘਮ ਵਿਚ ਚੌਕ ਮਹਿਤਾ ਡੇਰਾ, ਦਸਮਗ੍ਰੰਥੀ ਟੋਲਾ ਤੇ ਇਨ੍ਹਾਂ ਨਾਲ ਮਿਲਵਰਤਣ ਕਰਨ ਵਾਲੇ ਚਾਰ ਕੁ ਕਾਰਕੁੰਨਾਂ (ਜਿਨ੍ਹਾਂ ਵਿਚ ਸ਼ਾਇਦ ਇਕ ਪੁਲਸ ਕੈਟ ਵੀ ਸ਼ਾਮਿਲ ਹੈ) ਨੇ ਇਕ ਅਖੌਤੀ 'ਵਰਲਡ ਸਿੱਖ ਪਾਰਲੀਮੈਂਟ' ਕਾਇਮ ਕਰਨ ਦਾ ਬਿਆਨ ਦੇ ਮਾਰਿਆ ਹੈ। ਇਸ ਗਰੁਪ ਦੇ ਕਈ ਮੈਂਬਰ ਉਹ ਹਨ ਜੋ ਕਈ ਸਾਲਾਂ ਤੋਂ ਨਵੀਆਂ ਨਵੀਆਂ ਜਥੇਬੰਦੀਆਂ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਠੱਗਦੇ ਰਹਿੰਦੇ ਹਨ।

ਵਰਲਡ ਸਿੱਖ ਪਾਰਲੀਮੈਂਟ ਚਾਰ ਕੁ ਕਾਰਕੁੰਨਾਂ ਜਾਂ ਢਾਈ ਕੁ ਟੋਲਿਆਂ ਦੀ ਜਮਾਤ ਨਹੀਂ, ਇਹ ਤਾਂ ਕੌਮ ਦੇ ਵਿਦਵਾਨਾਂ, ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਦਾ ਹਾਊਸ ਹੋਵੇਗਾ। ਇਸ ਵਿਚ ਫ਼ਲਸਫ਼ੇ, ਗੁਰਬਾਣੀ, ਪੋਲੀਟੀਕਲ ਸਾਇੰਸ, ਇਕਨਾਮਿਕਸ, ਐਗਰੀਚਲਚਰ, ਸਾਈਕਾਲੋਜੀ, ਫ਼ਿਲਾਸਫ਼ੀ, ਇਤਿਹਾਸ, ਜਿਓਗਰਾਫ਼ੀ, ਐਗਰੀਕਲਚਰ ਦਾ ਮਾਹਿਰ ਹੋਣੇ ਹਨ। ਇਹ ਮਜ਼ਦੂਰਾਂ, ਡਰਾਈਵਰਾਂ ਤੇ ਛੋਟੇ-ਮੋਟੇ ਢਾਬੇ ਚਲਾਉਣ ਵਾਲਿਆਂ ਦੀ ਪਾਰਟੀ ਨਹੀਂ ਹੋਣੀ।

ਇੰਗਲੈਂਡ ਵਿੱਚ ਜੋ ਅਖੌਤੀ ਪਾਰਲੀਮੈਂਟ ਬਣਾਈ ਹੈ, ਉਹ ਇਕ ਨਵੀਂ ਪਾਰਟੀ ਤੋਂ ਸਿਵਾ ਕੁਝ ਵੀ ਨਹੀਂ। 'ਵਰਲਡ ਸਿੱਖ ਪਾਰਲੀਮੈਂਟ' ਦਾ ਨਾਂ ਚੋਰੀ ਕਰ ਕੇ ਇਨ੍ਹਾਂ ਨੇ ਇਹ ਇੱਕ ਮਜ਼ਾਕ ਕੀਤਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top