Share on Facebook

Main News Page

 ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਤੇ ਜਾਗਰੂਕ
-: ਸੰਪਾਦਕ ਖ਼ਾਲਸਾ ਨਿਊਜ਼

ਪਿਛਲੇ ਦਿਨੀਂ ਧੂਤਿਆਂ ਦੇ ਇੱਕ ਪ੍ਰਚਾਰਕ ਗੁਰਲਾਲ ਸਿੰਘ ਦੀ ਵੀਡੀਓ ਦੇਖਣ-ਸੁਣਨ ਨੂੰ ਮਿਲੀ ਜਿਸ ਵਿੱਚ ਉਸਨੇ ਇੱਕ ਪਤੇ ਦੀ ਗੱਲ ਕਹੀ ਕਿ "ਜਿਹੜੇ ਲੋਕ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਦਸਮ ਦਾ ਪ੍ਰਕਾਸ਼ ਕਿੱਥੇ ਨਹੀਂ ਹੈ... ਦਰਬਾਰ ਸਾਹਿਬ ਵਿੱਚ, ਹਰ ਤਖ਼ਤ, ਹਰ ਗੁਰਦੁਆਰੇ ਵਿੱਚ ਸਵੇਰੇ ਨਿਤਨੇਮ ਵਿੱਚ ਜਾਪੁ, ਚੌਪਈ, ਸਵੱਈਏ; ਸ਼ਾਮ ਨੂੰ ਰਹਿਰਾਸ ਵਿੱਚ ਚੌਪਈ ਆਦਿ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹੀਆਂ ਜਾਂਦੀਆਂ ਹਨ... ਜੋ ਸਬੂਤ ਹੈ ਕਿ ਦਸਮ ਦਾ ਪ੍ਰਕਾਸ਼ ਹਰ ਥਾਂ 'ਤੇ ਹੈ... ਹਟਾ ਲਵੋਗੇ ਇਸਨੂੰ ?" ਇਸ ਗੱਲ ਵਿਚ ਵਜ਼ਨ ਸੀ...

ਜਾਗਰੂਕ ਅਖਵਾਉਣ ਵਾਲੇ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਵੀ ਕਰੀ ਜਾ ਰਹੇ ਹਨ, ਪ੍ਰਕਾਸ਼ ਹਟਾਉਣ ਦੀਆਂ ਗੱਲਾਂ ਵੀ ਕਰ ਰਹੇ ਹਨ, ਤੇ ਉਸੇ ਗ੍ਰੰਥ ਦੀਆਂ ਰਚਨਾਵਾਂ ਸਵੇਰੇ ਸ਼ਾਮ ਜਾਣਦੇ ਬੁੱਝਦੇ ਵੀ ਸਿੱਖ ਵਿਰੋਧੀ ਸ਼੍ਰੋਮਣੀ ਕਮੇਟੀ ਦੀ ਬਣਾਈ ਰਹਿਤ ਮਰਿਆਦਾ ਦੀ ਆੜ ਹੇਠ ਪੜ੍ਹੀ ਵੀ ਜਾ ਰਹੇ ਹਨ। ਇਹ ਕੈਸੀ ਜਾਗਰੂਕਤਾ !!!

"ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥" ਵਾਲੀ ਗੱਲ ਹੈ। ਕਿ ਨਹੀਂ ?

"ਪ੍ਰਕਾਸ਼" ਦਾ ਮਤਲਬ ਸਿਰਫ ਪ੍ਰਤੱਖ ਤੌਰ 'ਤੇ ਪੀੜ੍ਹੇ 'ਤੇ ਰਖਿਆ ਗ੍ਰੰਥ ਹੀ ਨਹੀਂ, ਉਸ ਗ੍ਰੰਥ ਦੀਆਂ ਰਚਨਾਵਾਂ ਦਾ ਹਰ ਰੋਜ਼ ਪਠਨ ਵੀ ਪ੍ਰਕਾਸ਼ ਹੀ ਹੈ।

ਹੁਣ ਜਾਗਰੂਕ ਹੋਣ ਦਾ ਢਿੰਡੋਰਾ ਪਿੱਟਣ ਵਾਲੇ ਸੋਚਣ ਕੀ ਉਹ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ :

- ਨਿਤਨੇਮ ਅਤੇ ਪਾਹੁਲ ਵਿੱਚੋਂ (ਜਾਪੁ, ਚੌਪਈ, ਸਵੱਈਏ)
- ਰਹਿਰਾਸ ਵਿੱਚੋਂ - ਰਾਮਾਵਤਾਰ ਦੀ ਰਚਨਾ "ਪਾਂਇ ਗਹੇ ਜਬ ਤੇ ਤੁਮਰੇ...", ਚਰਿਤ੍ਰੋਪਾਖਿਯਾਨ ਦੀ ਰਚਨਾ "ਚੌਪਈ"  (ਗੁਰੂ ਗ੍ਰੰਥ ਸਾਹਿਬ ਵਿੱਚ ਰਹਿਰਾਸ ਸਿਰਲੇਖ ਹੇਠ ਕੋਈ ਬਾਣੀ ਨਹੀਂ)
- ਅਰਦਾਸ ਵਿੱਚੋਂ ਦੁਰਗਾ ਕੀ ਵਾਰ (ਪ੍ਰਿਥਮ ਭਗੌਤੀ ਸਿਮਰ ਕੈ...)

...ਨੂੰ ਬਾਹਰ ਕੱਢਣ ਅਤੇ ਨਾ ਪੜ੍ਹਨ ਦਾ ਉਨ੍ਹਾਂ ਵਿੱਚ ਦੰਮ ਹੈ? ਜੇ ਦੰਮ ਹੈ ਤਾਂ ਆਪਣੇ ਕੰਟਰੋਲ ਹੇਠ ਸੰਸਥਾਵਾਂ, ਜਥੇਬੰਦੀਆਂ ਅਤੇ ਇੱਕਾ ਦੁੱਕਾ ਗੁਰਦੁਆਰਿਆਂ ਵਿੱਚ ਇਹ ਕਰਕੇ ਦਿਖਾਉਣ... ਤੇ "ਅਪਗ੍ਰੇਡ" ਹੋਣ ਦਾ ਸਬੂਤ ਦੇਣ!

🔻 ਜਦੋਂ ਤੱਕ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਨੀਆਂ ਬੰਦ ਨਹੀਂ ਕਰੋਗੇ, ਤੱਦ ਤੱਕ ਜਿੰਨੀਆਂ ਮਰਜ਼ੀ ਬੜ੍ਹਕਾਂ ਮਾਰੀ ਜਾਓ, ਕੋਈ ਫਾਇਦਾ ਨਹੀਂ ਹੋਵੇਗਾ। ਗੱਲਾਂ ਦਾ ਕੜਾਹ ਤਾਂ ਸਾਰੇ ਬਣਾ ਲੈਂਦੇ ਨੇ... ਕਰਕੇ ਦਿਖਾਓ ਤਾਂ ਮੰਨੀਏ !

💥 (ਨੋਟ: ਪਾਠਕ ਇਹ ਨਾ ਸਮਝਣ ਕਿ ਖ਼ਾਲਸਾ ਨਿਊਜ਼ ਧੂਤਿਆਂ ਦਾ ਪੱਖ ਪੂਰ ਰਹੀ ਹੈ, ਸਾਡਾ ਅਤੇ ਧੂਤਿਆਂ ਦਾ ਕੋਈ ਮੇਲ ਨਹੀਂ, ਇੱਥੇ ਸਿਰਫ ਧੂਤੇ ਗੁਰਲਾਲ ਸਿੰਘ ਵੱਲੋਂ ਸਾਂਝੇ ਕੀਤੇ ਇੱਕ ਨੁਕਤੇ ਬਾਰੇ ਗੱਲ ਹੋ ਰਹੀ ਹੈ, ਜੋ ਕਿ ਜਾਗਰੂਕ ਅਖਵਾਉਣ ਵਾਲਿਆਂ ਲਈ ਇੱਕ ਚੁਣੌਤੀ ਹੈ।)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top