Share on Facebook

Main News Page

ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਗੁਰਦੁਆਰਾ ਸੈਨਹੋਜੇ ਵਿਖੇ ਸੰਗਤਾਂ ਤੇ ਵਿਰੋਧੀਆਂ ਦੇ ਸ਼ੰਕੇ ਨਵਿਰਤ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਬੜੇ ਲੌਜਿਕ ਨਾਲ ਕੀਤੀ

(ਅਵਤਾਰ ਸਿੰਘ ਮਿਸ਼ਨਰ) ਪਿਛਲੇ ਹਫਤੇ 16,17 ਤੇ 18 ਸਤੰਬਰ, 2017 ਨੂੰ ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ, ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਜਥੇ ਸਮੇਤ ਦੀਵਾਨ ਦੀ ਹਾਜਰੀ ਭਰੀ। ਸੰਗਤ ਭਾਰੀ ਗਿਣਤੀ ਵਿੱਚ ਜੁੜੀ ਹੋਈ ਸੀ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਦਿਆਂ ਗੁਰ ਸ਼ਬਦ ਦੀ ਵਿਚਾਰ ਕਰਦੇ ਜਿੱਥੇ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਬਾਕਮਾਲ ਦਿੰਦੇ ਸਰੋਵਰਭੋਰਾ,ਨਰਕ ਸਵਰਗਨਾਮ ਸਿਮਰਨ ਬਾਰੇ ਅਸਲੀਅਤ ਸਮਝਾਉਂਦੇ ਕਿਹਾ ਕਿ ਜਿੱਥੇ ਸਰੋਵਰ ਚ ਸਰੀਰ ਦਾ ਇਸ਼ਨਾਨ ਕਰਦੇ ਹੋ ਓਥੇ ਗੁਰਬਾਣੀ ਵਿਚਾਰ ਨਾਲ ਮਨ ਦਾ ਵੀ ਇਸ਼ਨਾਨ ਕਰੋ। ਜਿੱਥੇ ਪਾਣੀ ਦੀਆਂ ਕੈਨੀਆਂ ਲਈ ਆਉਂਦੇ ਹੋ ਓਥੇ ਗੁਰਬਾਣੀ ਦੀਆਂ ਅਰਥਾਂ ਵਾਲੀਆਂ ਪੋਥੀਆਂ ਵੀ ਲੈ ਕੇ ਆਇਆ ਕਰੋ ਇਨਸਾਨੀਅਤ ਧਾਰਨ ਕਰਕੇ ਗੁਰਬਾਣੀ ਅਨੁਸਾਰ ਜੀਵਨ ਜੀਣਾ ਤੇ ਰੱਬ ਨੂੰ ਸਦਾ ਅੰਤਰ ਆਤਮੇ ਯਾਦ ਰੱਖਣਾ ਹੀ ਸਵਰਗਬੁਰੇ ਕਰਮ ਕਰਨੇ ਤੇ ਮਾਲਕ ਨੂੰ ਭੁੱਲ ਜਾਣਾ ਹੀ ਨਰਕ ਹੈ। ਓਨ੍ਹਾ ਕਿਹਾ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟੀ ਜਾਣਾ ਸੌਖਾ ਪਰ ਸੱਚ ਪ੍ਰਚਾਰਨ ਤੇ ਸੁਣਨ ਵਾਲਾ ਨਾਮ ਸਿਮਰਨ ਔਖਾ ਹੈ- ਆਖਣ ਅਉਖਾ ਸਾਚਾ ਨਾਉਂ॥ ਸੱਚਾ ਨਾਮ ਸਿਮਰਨ ਹਿਮਤ ਵਾਲੇ ਹੀ ਸੁਰਤ ਰਾਹੀਂ ਕਰ ਸਕਦੇ ਹਨ। 

ਓਨ੍ਹਾਂ ਬੜੇ ਦਾਵੇ ਨਾਲ ਕਿਹਾ ਕਿ ਮੈਂ ਕਿਤੇ ਵੀ ਸਰੋਵਰ ਪੂਰਨਗੁਰਦਵਾਰੇ ਦੀ ਬਿਲਡਿੰਗ ਢਾਹੁਣ ਲਈ ਨਹੀਂ ਕਿਹਾ ਪਰ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਾਂ ਮੰਨਣ ਵਾਲੇ ਟਕਸਾਲੀ ਮੇਰੇ ਤੇ ਝੂਠੇ ਇਲਜਾਮ ਲਾਉਂਦੇ ਹਨ ਕਿਉਂਕਿ ਮੈ ਹੁਣ ਬਾਬਾ ਤੋਂ ਭਾਈ ਬਣ ਬਾਬਾਵਾਦਡੇਰਾਵਾਦ,ਲੜੀਆਂ ਵਾਲੀ ਕਰਮਕਾਂਡੀ ਲੁੱਟ ਤੋਂ ਬਚਣ ਲਈ ਸੰਗਤਾਂ ਨੂੰ ਸੁਚੇਤ ਕਰ ਰਿਹਾ ਹਾਂ। ਇਨ੍ਹਾਂ ਦੇ ਪਾਖੰਡ ਦੇ ਬਿਜਨਿਸ ਨੂੰ ਢਾਹ ਲੱਗ ਰਹੀ ਹੈ ਤਾਂ ਹੀ ਇਨ੍ਹਾਂ ਸ਼ਬੀਲ ਲਾ ਕੇ ਮੈਨੂੰ ਮਾਰਨ ਲਈ ਹਮਲਾ ਕੀਤਾ ਜਿਸ ਵਿੱਚ ਮੇਰੇ ਪ੍ਰਚਾਰਕ ਸਾਥੀ ਨੂੰ ਮੇਰੇ ਭੁਲੇਖੇ ਮਾਰ ਦਿੱਤਾ ਪਰ ਮੈਂ ਕਿਸੇ ਡਰ, ਦਬਾ ਜਾਂ ਮਾਰਨ ਦੀ ਧਮਕੀ ਥੱਲੇ ਕਿਸੇ ਬਾਬੇ ਡੇਰੇਦਾਰ ਦੀ ਨਾਂ ਹੀ ਉਸਤਤਿ ਤੇ ਨਾਂ ਹੀ ਝੂਠੀ ਮਨਘੜਤ ਕਥਾ ਸੁਣਾਵਾਂਗਾ। ਇਹ ਮਨਘੜਤ ਕਥਾ ਕਹਾਣੀਆਂ ਜੇ ਤੁਸੀਂ ਨਹੀਂ ਛੱਡ ਸਕਦੇ ਇਹ ਤਹਾਡੀ ਪ੍ਰਾਬਲਮ ਹੈ। ਤਸੀਂ ਵੀ ਪ੍ਰਬੰਧਕਾਂ ਤੋਂ ਸਮਾ ਲੈ ਕੇ ਪ੍ਰਚਾਰ ਕਰੋਅਸੀਂ ਵੀ ਕਰਦੇ ਹਾਂ ਸੰਗਤਾਂ ਆਪੇ ਸੱਚ ਝੂਠ ਦਾ ਫੈਸਲਾ ਕਰ ਲੈਣਗੀਆਂ, ਪਰ ਹੁਣ ਕਿਸੇ ਦੀਆਂ ਪੱਗਾਂ ਲਾਹ ਕੇਡਾਂਗਾਂ ਸੋਟਿਆਂ ਨਾਲ ਦੀਵਾਨਾਂ ਵਿੱਚ ਗੁਰੂ ਦੀ ਹਜੂਰੀ ਚ ਖੱਲਲ ਪਾ ਕੇ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਪ੍ਰਚਾਰਨ ਤੋਂ ਰੋਕ ਨਹੀਂ ਸਕਦੇ।

ਐਤਵਾਰ ਦੇ ਦੀਵਾਨ ਵਿੱਚ ਉਨ੍ਹਾ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਸ਼ਹੀਦੀ 'ਤੇ ਬੋਲਦੇ ਕਿਹਾ ਕਿ ਓਦੋਂ ਦਾ ਜਕਰੀਆ ਤੇ ਮੱਸਾ ਰੰਗੜ ਹੁਣ ਰੂਪ ਬਦਲ ਚੁੱਕੇ ਤੇ ਵਕਤੀ ਸਰਕਾਰਾਂ ਦਾ ਹੱਥ ਠੋਕਾ ਬਣ ਚੁੱਕੇ ਹਨ। ਹੁਣ ਵੀ ਪੈਲਸਾਂ ਵਿੱਚ ਸ਼ਰਾਬਾਂ ਪੀਂਦੇ ਤੇ ਨਚਾਰਾਂ ਦੇ ਨਾਚ ਨਚਾਉਂਦੇ ਹਨ। ਇੱਥੋਂ ਤੱਕ ਕਿ ਹੁਣ ਮੱਸੇ ਰੰਗੜ ਨੂੰ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕਾਂ ਨੂੰ ਮਾਰਦੇ ਹਨ। ਇਹ ਸਭ ਖਰਾਬੀਆਂ ਕਾਮਕ੍ਰੋਧਲੋਭ,ਮੋਹ ਅਤੇ ਹੰਕਾਰ ਬਿਰਤੀਆਂ ਅਧੀਨ ਹੀ ਕਰ ਰਿਹਾ ਹੈ। ਇਹ ਹਰੇਕ ਸਰੀਰ ਵਿੱਚ ਹਨ ਨੂੰ ਬਦਲਣ ਦੀ ਲੋੜ ਹੈ ਨਾ ਕਿ ਹੱਠ ਨਾਲ ਮਾਰਨ ਦੀ। ਉਨ੍ਹਾਂ ਕਿਹਾ ਕਿ ਬਦਲ ਉਹ ਹੀ ਸਕਦਾ ਹੈ ਜੋ ਬਦਲਣਾ ਚਾਹੇ। ਧੱਕੇ ਨਾਲ ਕਿਸੇ ਨੂੰ ਬਦਲਿਆ ਨਹੀਂ ਜਾ ਸਕਦਾ-ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿੱਖਾਂ ਮਹਿ ਚੂਕ।। ਅੰਧੇ ਏਕ ਨ ਲਾਗਹੀ ਜਿਉਂ ਬਾਂਸ ਬਜਾਈਏ ਫੂਕ।।(ਗੁਰੂ ਗ੍ਰੰਥ)

ਉਨ੍ਹਾਂ ਦੀਵਾਨਾ ਵਿੱਚ ਇਹ ਵੀ ਕਿਹਾ ਕਿ ਸਾਡੇ ਦੀਵਾਨ ਹੁਣ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਲਵਾ ਸਕਦੀ ਹੈ ਜਿਸ ਦੀਆਂ ਲੱਤਾਂ ਭਾਰ ਝੱਲ ਦੀਆਂ ਹੋਣ ਕਿਉਂਕਿ ਅਜਿਹੇ ਕੁਝ ਸ਼ਰਾਰਤੀ ਲੋਕ ਕਿਸੇ ਪਾਰਟੀ, ਸੰਪ੍ਰਦਾ ਜਾਂ ਡੇਰੇ ਦੇ ਚੱਕੇ ਚਕਾਏ ਆਗਿਆਨਤਾ ਤੇ ਹੰਕਾਰ ਵਿੱਚ ਕਿਤੇ ਵੀ ਖਲਲ ਪਾ ਸਕਦੇ ਹਨ। ਅਖੀਰਲੇ ਸੋਮਵਾਰ ਵਰਕਿੰਗ ਡੇ ਵਾਲੇ ਦਿਨ ਵੀ ਸੰਗਤਾਂ ਭਾਰੀ ਗਿਣਤੀ ਤੇ ਉਤਸ਼ਾਹ ਨਾਲ ਪਹੁੰਚੀਆਂ। ਇਸ ਦੀਵਾਨ ਵਿੱਚ ਵੀ ਭਾਈ ਰਣਜੀਤ ਸਿੰਘ ਨੇ ਵਿਕਾਰਾਂ ਨੂੰ ਮਾਰਨ ਦੀ ਥਾਂ ਕਾਬੂ ਕਰ ਮਾਰਨ ਦੀ ਬਜਾਏ ਇਨ੍ਹਾਂ ਦੀ ਦਿਸ਼ਾ ਬਦਲਣ ਸਿਧਾਂਤ ਦਰਸਾਇਆ। ਇਹ ਵੀ ਕਿਹਾ ਕਿ ਮੈਨੂੰ ਸਰਕਾਰੀ ਪਿੱਠੂ, ਆਰ ਐਸ ਐਸ ਦਾ ਬੰਦਾ ਤੇ ਨਾਸਤਕ ਕਹਿੰਦੇ ਹਨ ਦਾ ਫੈਸਲਾਂ ਸੰਗਤਾਂ ਤੇ ਦਾਸ ਦੀਆਂ ਵਿਚਾਰਾਂ ਨੇ ਕਰਨਾ ਹੈ ਕਿ ਸਰਕਾਰੀ ਪਿੱਠੂ, ਆਰ ਐਸ ਐਸ ਦੇ ਕਰਿੰਦਾ ਤੇ ਬਾਦਲ ਦਾ ਵੇਟਰ ਕੌਣ ਹੈ? ਬਾਕੀ ਭਾਈ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦੇ ਕਿਹਾ ਕਿ ਜੇ ਮੇਰੇ ਕਰਕੇ ਕਿਸੇ ਦੀ ਪੱਗ ਈਰਖਾ ਤੇ ਹੰਕਾਰ ਵੱਸ ਲੱਥੀ ਹੈ ਤਾਂ ਮੈਨੂੰ ਇਸ ਦਾ ਬਹੁਤ ਦੁੱਖ ਹੈ ਮੈਨੂੰ ਖਿਮਾ ਕਰ ਦੇਣਾ।

ਸੈਨਹੋਜੇ ਗੁਰਦਵਾਰੇ ਦੇ ਪ੍ਰਬੰਧਕਾਂਸੰਗਤਾਂ ਤੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦੀ ਨਿਮਰਤਾ ਤੇ ਸਿਆਣਪ ਨਾਲ ਦੀਵਾਨ ਚੜਦੀਕਲਾ 'ਚ ਹੋਏਫਿਰ ਕਿਸੇ ਦੀ ਹਿੰਮਤ ਨਹੀਂ ਪਈ ਖੱਲਲ ਪਾਉਣ ਦੀ। ਅਸਲੀ ਸਿੱਖ ਕਦੇ ਵੀ ਗੁਰੂ ਦੀ ਹਜੂਰੀ ਜਾਂ ਕਿਤੇ ਵੀ ਬੇਅਦਬੀ ਵਾਲੇ ਕੰਮ ਨਹੀਂ ਕਰਦਾ। ਜੇ ਵਿਚਾਰ ਨਹੀਂ ਮਿਲਦੇ ਤਾਂ ਵੀ ਸ਼ੰਕਿਆਂ ਦੀ ਨਵਿਰਤੀ ਆਪਸੀ ਵਿਚਾਰ ਵਿਟਾਂਦਰੇ ਨਾਲ ਕਰ ਲੈਂਦਾ ਹੈ। ਹੰਕਾਰੀ ਤੇ ਪਾਰਟੀਬਾਜ ਕੁਝ ਵੀ ਅਣਸੁਖਾਵਾਂ ਕਰ ਸਕਦਾ ਹੈ। ਇਸ ਲਈ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸੰਗਤਾਂ ਨੂੰ ਭਾੜੇ ਤੇ ਇਕੋਤਰੀਆਂ ਵਾਲੇ ਵਾਪਾਰੀ ਪਾਠ ਛੱਡ ਕੇ, ਆਪ ਪਾਠ ਕਰਨ, ਵਿਚਾਰਨ ਤੇ ਧਾਰਨ ਦੀ ਗੁਰਮਤਿ ਸਿਖਿਆ ਦਿੱਤੀ ਤੇ ਕਿਹਾ ਤੁਹਾਡਾ ਵੀ ਜੀਵਨ ਬਦਲ ਸਕਦਾ ਹੈ ਜੇ ਤੁਸੀਂ ਆਪ ਬਦਲਣਾ ਚਾਹੋ।

ਅਖੀਰ ਤੇ ਸ੍ਰ. ਪ੍ਰੀਤਮ ਸਿੰਘ ਗ੍ਰੇਵਾਲ ਸਮੇਤ ਪ੍ਰਬੰਧਕਾਂ ਅਤੇ ਮੁੱਖ ਗ੍ਰੰਥੀ ਭਾਈ ਮਹਿੰਦਰ ਸਿੰਘ ਬਾਜਵਾ ਜੀਆਂ ਨੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੂੰ ਸਿਰਪਾਓ ਦੇ ਕੇ ਸਨਮਾਣਿਤ ਕਰਦੇ ਅੱਗੇ ਤੋਂ ਵੀ ਆ ਕੇ ਗੁਰਮਤਿ ਪ੍ਰਚਾਰ ਕਰਦੇ ਰਹਿਣ ਦਾ ਸੱਦਾ ਦਿੱਤਾ। 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top