Share on Facebook

Main News Page

ਰੇਡਿਓ ਵਿਸ਼ਟਾ ਦੇ ਚਵਲ਼-ਏ-ਕੌਮ ਦੀਆਂ ਯਬਲ਼ੀਆਂ ਦਾ ਜਵਾਬ
-: ਸੰਪਾਦਕ ਖ਼ਾਲਸਾ ਨਿਊਜ਼

ਪ੍ਰੋ. ਦਰਸ਼ਨ ਸਿੰਘ ਬਾਰੇ ਗ਼ਲਤ ਪ੍ਰਚਾਰ ਕਰ ਰਹੀ ਇਸ ਜਿਣਸ ਨੇ ਦੋ ਇਲਜ਼ਾਮ ਲਗਾਏ ਕਿ:

1. ਜਦੋਂ ਪੰਜਾਬ ਦੀਆਂ ਗਲ਼ੀਆਂ ਵਿੱਚ ਲਾਸ਼ਾਂ ਪਈਆਂ ਹੁੰਦੀਆਂ ਸੀ, ਤੇ ਪ੍ਰੋ. ਦਰਸ਼ਨ ਸਿੰਘ ਵਾਜਾ ਚੱਕ ਕੇ ਉਥੇ ਕੀਰਤਨ ਕਰਦਾ ਸੀ, ਉਹ ਵੀ ਸਰਕਾਰ ਦੇ ਇਸ਼ਾਰੇ 'ਤੇ ਬੂਟਾ ਸਿੰਘ ਦੇ ਕਹੇ 'ਤੇ...

ਜਵਾਬ: ਜੇ ਇਸ ਜਿਣਸ ਦੀ ਦਲੀਲ ਦੇਖੀ ਜਾਵੇ ਤਾਂ, ਫਿਰ ਇਹੀ ਦਲੀਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਕਿਉਂ ਨਹੀਂ ਢੁੱਕਦੀ, ਜਿਸ ਨੂੰ ਇਹ ਸਿਜਦਾ ਹੋਣ ਨੂੰ ਫਿਰਦਾ? ਕੀ ਢੱਡਰੀਆਂ ਵਾਲਾ ਵੀ ਬਾਦਲ ਸਰਕਾਰ ਦੇ ਹੁੰਦਿਆਂ, ਜੋ ਧੁੰਮੇ ਨੂੰ ਪੂਰਾ ਅਧਿਕਾਰ ਦਿੰਦਾ ਹੈ, ਕਿ ਜੋ ਮਰਜ਼ੀ ਕਰ, ਉਸੀ ਬਾਦਲ ਸਰਕਾਰ ਦੇ ਰਾਜ ਵਿੱਚ ਢੱਡਰੀਆਂ ਵਾਲਾ ਬਾਦਲ ਸਰਕਾਰ, ਧੁੰਮਾ, ਟਕਸਾਲ, ਅਖੌਤੀ ਜੱਥੇਦਾਰਾਂ ਵਿੱਰੁਧ ਸ਼ਰੇਆਮ, ਤੇ ਉਨ੍ਹਾਂ ਦੀ ਪੁਲਿਸ ਦੇ ਪਹਿਰੇ ਹੇਠ ਪ੍ਰਚਾਰ ਕਰਦਾ ਹੈ, ਕੀ ਉਹ ਵੀ ਸਰਕਾਰੀ ਬੰਦਾ ਹੈ?

ਜੇ ਤੇਰੀ ਦਲੀਲ ਅਨੁਸਾਰ ਪ੍ਰੋ. ਦਰਸ਼ਨ ਸਿੰਘ ਨੂੰ ਸਰਕਾਰ ਨੇ ਨਹੀਂ ਰੋਕਿਆ, ਤਾਂ ਕੀ ਉਹੀ ਸਰਕਾਰ ਨੇ ਢੱਡਰੀਆਂ ਵਾਲੇ ਨੂੰ ਰੋਕਿਆ? ਕੀ ਹੁਣ ਦੀ ਸਰਕਾਰ ਰੋਕ ਰਹੀ ਹੈ? ਤੇ ਫਿਰ ਮੰਨੀਏ ਕਿ ਢੱਡਰੀਆਂ ਵਾਲਾ ਸਰਕਾਰੀ ਬੰਦਾ ਹੈ ???

2. ਦੂਸਰਾ ਇਲਜ਼ਾਮ ਕਿ ਬਰਨਾਲਾ ਨੂੰ ਕਲੀਨ ਚਿੱਟ ਦਿੱਤੀ !

ਜਵਾਬ: ਇਹ ਜਿਣਸ ਨੇ ਕਦੀ ਕਾਲ਼ੀਆਂ ਐਨਕਾਂ ਉਤਾਰ ਕੇ ਕੋਈ ਖਬਰ ਜਾਂ ਤਸਵੀਰ ਦੇਖੀ ਹੋਵੇ, ਤਾਂ ਇਸ ਨੂੰ ਪਤਾ ਹੋਵੇ ਕਿ ਬਰਨਾਲਾ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ। ਉਸਨੂੰ ਬਾਕਾਇਦਾ ਅਕਾਲ ਤਖ਼ਤ 'ਤੇ ਪੇਸ਼ ਹੋਕੇ ਆਪਣਾ ਸਪਸ਼ਟੀਕਰਣ ਦੇਣ ਲਈ ਸਮਾਂ ਦਿੱਤਾ ਗਿਆ, ਉਸਨੇ ਗੁਨਾਹ ਮੰਨਿਆ, ਮੁਆਫੀ ਮੰਗੀ, ਬਾਅਦ ਵਿੱਚ ਸਜ਼ਾ ਵੀ ਦਿੱਤੀ ਗਈ, ਜੋ ਆਪਣੇ ਆਪ ਵਿੱਚ ਮਿਸਾਲ ਹੈ। ਬਰਨਾਲੇ ਦੀ ਪੇਸ਼ੀ ਦੀ ਸਾਰੀ ਰਿਪੋਟ ਇਸ ਲਿੰਕ 'ਤੇ ਦੇਖੀ ਜਾ ਸਕਦੀ ਹੈ।

http://www.khalsanews.org/newspics/2014/01%20Jan%202014/04%20Jan%2014/01%20Aug%2010%20PDS%20Barnala%20Peshi.htm

ਹੁਣ ਇਸ ਜਿਣਸ ਦੀ ਇਹੀ ਦਲੀਲ ਢੱਡਰੀਆਂ ਵਾਲੇ 'ਤੇ ਲਾਈਏ... ਤਾਂ ਕੀ ਜਦੋਂ ਇਸ ਜਿਣਸ ਨੇ ਗੁਰੂ ਸਾਹਿਬ ਨੂੰ ਭੁਲਣਹਾਰ ਗਰਦਾਨਿਆ, ਜਾਗਰੂਕ ਸਿੱਖਾਂ ਸਮੇਤ ਪ੍ਰਚਾਰਕਾਂ ਦੇ, ਸਭ ਨੇ ਇਸ ਜਿਣਸ ਦੀ ਇਸ ਬਕਵਾਸਬਾਜ਼ੀ ਦਾ ਗੁਰਬਾਣੀ ਰਾਹੀਂ ਜਵਾਬ ਦਿੱਤਾ... ਗੁਰੂ ਅਦਬ ਲਈ ਕਿਸੇ ਦਾ ਸਮਝਾਉਣਾ ਵੀ ਤੈਨੂੰ ਰਾਸ ਨਹੀਂ ਆਇਆ... ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਹਰ ਮਸਲੇ 'ਤੇ ਆਪਣੇ ਵੀਚਾਰ ਦੇਣ ਦੀ ਗੱਲ ਕਰਦੇ ਹਨ, ਇੱਥੋਂ ਤੱਕ ਕਿ ਗਾਇਕ ਕੰਵਰ ਗਰੇਵਾਲ ਦੇ ਸੌਦਾ ਸਾਧ 'ਤੇ ਡੇਰੇ ਵਿੱਚ ਗਾਉਣ ਜਾਣ ਦੇ ਸੰਬੰਧ ਵਿੱਚ ਦੂਸਰੇ ਹੀ ਦਿਨ ਨਾਮ ਲੈਕੇ ਬਿਆਨ ਦਿੱਤਾ ਗਿਆ... ਤੇ ਇਸ ਜਿਣਸ ਸੰਬੰਧੀ ਚੁੱਪੀ ਧਾਰੀ ਹੋਈ ਹੈ... ਕੀ ਅਸੀਂ ਵੀ ਭਾਈ ਰਣਜੀਤ ਸਿੰਘ ਵੱਲੋਂ ਇਹ ਕਲੀਨ ਚਿੱਟ ਹੀ ਸਮਝੀਏ?

ਸਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਨਾ ਤਾਂ ਪ੍ਰੋ. ਦਰਸ਼ਨ ਸਿੰਘ ਸਾਡੇ ਗੁਰੂ ਹਨ, ਨਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਵੀ ਬਿਆਨ ਦੇਣ, ਭਾਵੇਂ ਨਾ ਦੇਣ, ਸਾਨੂੰ ਉਸ ਨਾਲ ਕੋਈ ਫਰਕ ਨਹੀਂ, ਨਾ ਹੀ ਖ਼ਾਲਸਾ ਨਿਊਜ਼ ਦਾ ਇਸ ਜਿਣਸ ਪ੍ਰਤੀ ਰਵੱਇਆ ਬਦਲ ਜਾਣਾ ਹੈ। ਪਰ ਇਹ, ਇਸ ਨਾਮੁਰਾਦ ਜਿਣਸ ਦੀ ਕੀਤੀ ਬਕਵਾਸ ਦਾ ਜਵਾਬ ਹੈ।

ਹੇਠਲੇ ਪੱਧਰ ਤੱਕ ਡਿੱਗ ਚੁੱਕੀ ਇਹ ਜਿਣਸ ਪਹਿਲਾਂ ਆਪ ਦੱਸੇ ਕਿ ਜਦੋਂ ਪ੍ਰੋ. ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਤੋਂ ਛੇਕਿਆ ਗਿਆ, ਉਦੋਂ ਉਹ ਕਿਸ ਮੂੰਹ ਨਾਲ ਉਨ੍ਹਾਂ ਦਾ ਸਾਥ ਦੇ ਰਿਹਾ ਸੀ? ਕੀ ਉਦੋਂ ਅੱਖਾਂ ਖੁੱਲੀਆਂ ਨਹੀਂ ਸੀ, ਜਾਂ ਤੂੰ ਵੀ ਸਰਕਾਰੀ ਬੰਦੇ ਦਾ ਸਾਥ ਦੇ ਰਿਹਾ ਸੀ?

ਨੋਟ: ਖ਼ਾਲਸਾ ਨਿਊਜ਼ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਰੁੱਧ ਨਹੀਂ, ਉਨ੍ਹਾਂ ਦਾ ਪੂਰਾ ਸਤਿਕਾਰ ਹੈ, ਸਿਰਫ ਇਸ ਜਿਣਸ ਦੀਆਂ ਯਬਲ਼ੀਆਂ ਦੇ ਜਵਾਬ ਵਿੱਚ ਇਸਦੀ ਜੁੱਤੀ ਇਸਦੇ ਹੀ ਸਿਰ 'ਚ ਮਾਰੀਆਂ ਹਨ।

ਇਕ ਹੋਰ ਮਿਹਣਾ ਮਾਰਿਆ ਹੈ ਇਸ ਚਵਲ਼-ਏ-ਕੌਮ ਨੇ, ਕਿ ਸੰਪਾਦਕ ਖ਼ਾਲਸਾ ਨਿਊਜ਼ ਦਾ ਨਾਮ ਨਹੀਂ ਲਿਖਿਆ ਜਾਂਦਾ... ਓ ਜਿਣਸੇ! ਤੂੰ ਗਾਹਲ਼ਾਂ ਹੀ ਕੱਢਣੀਆਂ, ਨਾਮ ਕਿਹੜਾ ਤੈਨੂੰ ਪਤਾ ਨਹੀਂ, ਜਿਹੜੀ ਗਾਹਲ਼ ਕੱਢਣੀ ਕੱਡੀ ਚੱਲ, ਮੇਰੀ ਸਿਹਤ 'ਤੇ ਕੋਈ ਅਸਰ ਨਹੀਂ, ਚਾਹੇ ਨਾਮ ਲੈ ਕੇ ਕੱਢ, ਚਾਹੇ ਖ਼ਾਲਸਾ ਨਿਊਜ਼ ਕਹਿ ਕੇ ਕੱਢ। ਲੈ, ਜਿਣਸੇ ਇਹ ਪੋਸਟ ਵੀ ਫਿਰ ਸੰਪਾਦਕ ਖ਼ਾਲਸਾ ਨਿਊਜ਼ ਨਾਮ ਹੇਠ ਹੀ ਪਾਈ ਹੈ, ਹੁਣ ਟੱਪੀ ਚੱਲ!

ਜਾਨੀ! ਜਿਨਕੇ ਘਰ ਸ਼ੀਸ਼ੇ ਕੇ ਹੋਂ, ਵੋ ਦੂਸਰੋਂ ਕੇ ਘਰ ਪੇ ਪੱਥਰ ਨਹੀਂ ਫੈਂਕਤੇ।

ਇਸ ਜਿਣਸ ਨੂੰ ਗੁਰਬਾਣੀ ਵੀ ਚੰਗੀ ਨਹੀਂ ਲਗਦੀ, ਕਹਿੰਦਾ "ਮੇਰਾ ਵੱਸ ਚੱਲੇ ਤਾਂ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ 'ਤੇ ਬੈਨ ਲੁਆ ਦਿਆਂ", ਇਸ ਲਈ ਵਾਰਿਸ ਸ਼ਾਹ ਦੀ ਇਕ ਪੰਜਾਬੀ ਕਵਿਤਾ ਪੇਸ਼ ਹੈ :



ਅਸੀਂ ਸਹਿਤੀਏ ਮੂਲ ਨਾਲ ਡਰਾਂ ਤੈਥੋਂ, ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ ।
ਹਾਥੀ ਨਹੀਂ ਤਸਵੀਰ ਦਾ ਕਿਲਾ ਢਾਹੇ, ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀ ।

ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ, ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ ।
ਫਟ ਹੈਂ ਲੜਾਈ ਦੇ ਅਸਲ ਢਾਈ, ਹੋਰ ਐਵੇਂ ਪਸਾਰ ਪਸਾਰਦੇ ਨੀ ।
ਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ, ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀ ।
ਹਿੰਮਤ ਸੁਸਤ ਬਰੂਤ ਸਰੀਨ ਭਾਰੇ, ਇਹ ਗਭਰੂ ਕਿਸੇ ਨਾ ਕਾਰ ਦੇ ਨੀ ।

ਬੰਨ੍ਹ ਟੋਰੀਏ ਜੰਗ ਨੂੰ ਢਿੱਗ ਕਰਕੇ, ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀ ।
ਸੜਣ ਕੱਪੜੇ ਹੋਣ ਤਹਿਕੀਕ ਕਾਲੇ, ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀ ।
ਝੂਠੇ ਮਿਹਣਿਆਂ ਨਾਲ ਨਾ ਜੋਗ ਜਾਂਦਾ, ਸੰਗ ਗਲੇ ਨਾ ਨਾਲ ਫੁਹਾਰ ਦੇ ਨੀ ।
ਖੈਰ ਦਿੱਤਿਆਂ ਮਾਲ ਨਾ ਹੋਏ ਥੋੜ੍ਹਾ, ਬੋਹਲ ਥੁੜੇ ਨਾ ਚੁਣੇ ਗੁਟਾਰ ਦੇ ਨੀ ।

ਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ, ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀ ।
ਤੈਂ ਤਾਂ ਫ਼ਿਕਰ ਕੀਤਾ ਸਾਨੂੰ ਮਾਰਨੇ ਦਾ, ਤੈਨੂੰ ਵੇਖ ਲੈ ਯਾਰ ਹੁਣ ਮਾਰਦੇ ਨੀ ।
ਜੇਹਾ ਕਰੇ ਕੋਈ ਤੇਹਾ ਪਾਂਵਦਾ ਹੈ, ਸੱਚੇ ਵਾਇਦੇ ਪਰਵਰਦਗਾਰ ਦੇ ਨੀ ।
ਵਾਰਿਸ ਸ਼ਾਹ ਮੀਆਂ ਰੰਨ ਭੌਂਕਣੀ ਨੂੰ, ਫ਼ਕਰ ਪਾਇ ਜੜੀਆਂ ਚਾਇ ਮਾਰਦੇ ਨੀ ।

ਫੂਈਆਂ = ਬਹਾਰੇ ਆਈ ਗਿਦੜੀਆਂ, ਸਰੀਨ = ਚੁੱਤੜ, ਬਰੂਤ = ਠੰਡ, ਲੁਹਾਰ ਦੇ ਗੋਸ਼ਟੀ = ਲੁਹਾਰ ਕੋਲ ਬੈਠਣ ਉਠਣ ਵਾਲੇ,
ਸੰਗ = ਪੱਥਰ, ਚੁਣੇ = ਚੁਗੇ, ਪੈਜ਼ਾਰ = ਜੁੱਤੀ, ਪਰਵਰਦਗਾਰ = ਪਾਲਣਹਾਰ, ਜੜੀਆਂ = ਇੱਕ ਰੋਗ ਜਿਹੜਾ ਅਖੀਰ ਵਿੱਚ ਜਾਨ ਲੇਵਾ ਸਾਬਤ ਹੁੰਦਾ ਹੈ

ਗੁਰੂ ਸੁਮੱਤ ਬਖਸ਼ੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top