ਬਾਬਾ ਕਬੀਰ ਜੀ ਖਾਸ ਕਿਸਮ ਦਾ ਲਿਬਾਸ ਪਾ ਕੇ
ਸੰਤ, ਢਾਡੀ, ਕੀਰਤਨੀਏ, ਪ੍ਰਚਾਰਕ ਆਦਿਕ ਅਖਵਾਉਣ ਵਾਲਿਆਂ ਲਈ ਠੱਗ
ਸ਼ਬਦ ਦੀ ਵਰਤੋਂ ਕਰਦੇ ਹਨ, ਜੋ ਸੰਗਤ ਨੂੰ ਸਚੁ ਨਹੀਂ ਦੱਸਦੇ ਅਤੇ
ਚਿਕਨੀਆਂ ਚੁਪੜੀਆਂ ਗੱਲਾਂ ਨਾਲ ਸਮਾਂ ਵਿਹਾ ਕਿ ਸਮਾਗਮਾਂ ਵਿਚੋਂ
ਸਿਰਫ ਸੰਗਤ ਦੀ ਪ੍ਰੇਮ ਨਾਲ ਦਿੱਤੀ ਹੋਈ ਭੇਟਾ ਲੁਟ ਕੇ ਅਗਾਂਹ ਚਲੇ
ਜਾਂਦੇ ਹਨ, ਜਿਸ ਨੂੰ ਸੰਗਤੀ ਪੂਜਾ ਦਾ ਧਾਨ ਕਿਹਾ ਜਾ ਸਕਦਾ। ਕਈਆਂ
ਨੇ ਤਾਂ ਬਹੁਤ ਵੱਢੇ ਵੱਢੇ ਡੇਰੇ ਖੋਲੇ ਹੋਏ ਹਨ।
ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ
ਤਗ ॥
ਗਲੀ ਜਿਨ੍ਹਾ ਜਪਮਾਲੀਆ, ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥
(ਆਸਾ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ-
ਪੰਨਾਂ 476)
ਮੈਂ ਕੌਮ ਦੇ
ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕੀਰਤਨੀਆਂ ਨੂੰ ਹੱਥ ਜੋੜ ਕੇ ਬੇਨਤੀ
ਕਰਦਾ ਹਾਂ ਕਿ
- ਜਿਹਨਾਂ
ਗ੍ਰੰਥਾਂ ਦੀਆਂ ਰਚਨਾਵਾਂ ਗੁਰਮਤਿ ਅਨੁਕੂਲ ਨਹੀਂ ਹੈ, ਕੀ ਉਹਨਾਂ
ਬਾਰੇ ਜਾਣਕਾਰੀ ਦੇਣਾਂ ਤੁਹਾਡਾ ਫਰਜ ਨਹੀਂ??
- ਜਿਹੜੇ ਗ੍ਰੰਥ ਨੂੰ
ਗੁਰੂ ਸਾਹਿਬ ਦੇ ਬਰਾਬਰ ਬਿਠਾਇਆ ਜਾ ਰਿਹਾ, ਉਸਦਾ ਸਚੁ ਸਭ ਨੂੰ
ਦੱਸਣਾ ਤੁਹਾਡਾ ਫਰਜ ਬਣਦਾ ਹੈ ਜਾਂ ਨਹੀਂ ?
- ਜੇਕਰ ਆਪਣਾ ਫਰਜ
ਸਮਝਦੇ ਹੋ, ਤਾਂ ਅੱਗੇ ਆਓ ਅਤੇ ਆਪਣੇਂ ਦਿਵਾਨਾਂ ਰਾਹੀਂ, ਸਮਾਗਮਾਂ
ਰਾਹੀਂ ਸੰਗਤ ਨੂੰ ਸਚੁ ਦੱਸ ਕੇ ਸੁਚੇਤ ਕਰੋ।
ਅੱਜ ਦੇ ਸਮੇਂ ਅੰਦਰ ਭਾਈ ਰਣਜੀਤ ਸਿੰਘ ਢੱਡਰੀਆਂ
ਵਾਲਿਆਂ ਦਾ ਬਹੁਤ ਬੋਲ ਬਾਲਾ ਹੈ, ਪ੍ਰਚਾਰ ਵੀ ਗੁਰਮਿਤ ਅਨੁਸਾਰ ਹੈ।
ਸੰਗਤ ਦਾ ਹਜੂਮ ਵੀ ਭਾਈ ਸਾਹਿਬ ਨਾਲ ਬਹੁਤ ਜੁੜਿਆ ਹੋਇਆ ਹੈ, ਵਢਭਾਗੀ
ਹੈ ਸੰਗਤ ਜੋ ਭਾਈ ਰਣਜੀਤ ਸਿੰਘ ਦੇ ਪ੍ਰਵਚਨਾਂ ਰਾਹੀਂ ਗੁਰਮਤਿ ਦਾ
ਲਾਹਾ ਲੈ ਕੇ ਜੀਵਣ ਉਚੇਰਾ ਕਰ ਰਹੀ ਹੈ।
ਭਾਈ ਸਾਹਿਬ ਨੂੰ ਬੇਨਤੀ ਹੈ ਕਿ ਤੁਹਾਡੀ ਗੱਲ
ਦਾ ਅਸਰ ਬਹੁਤ ਡੂੰਘਾ ਹੁੰਦਾ ਹੈ, ਇਸ ਲਈ ਜਲਦ ਹੀ ਸਿੱਖੀ ਵਿਚ ਘੁਸੇੜੇ
ਹੋਏ ਗ੍ਰੰਥਾਂ ਦਾ ਸਚੁ ਸੰਗਤ ਸਾਹਮਣੇਂ ਉਜਾਗਰ ਕਰੋ, ਤਾਂ ਜੋ ਜਲਦ ਹੀ
ਸਿੱਖੀ ਵਿਚਾਰਧਾਰਾ ਵਿਚਲੇ ਰਲਗੱਡ ਨੂੰ ਛਾਂਟਿਆ ਜਾ ਸਕੇ।
ਇਸ ਸਬੰਧੀ ਆਪ ਜੀ
ਨੇ ਜਲਦੀ ਹੀ ਕੋਈ ਸਪੱਸ਼ਟ ਫੈਸਲਾ ਨਾ ਲਿਆ, ਤਾਂ ਬਾਬਾ ਕਬੀਰ
ਜੀ ਦੇ ਮਹਾਂਵਾਕ ਅਨੁਸਾਰ ਸਮਝਿਆ ਜਾਵੇਗਾ ਕਿ ਆਪ ਜੀ ਵੀ ਸਿਰਫ ਸੰਗਤ
ਦੇ ਧਾਨ ਤੱਕ ਹੀ ਸੀਮਿਤ ਭਾਵ ਬਨਾਰਸ ਦੇ ਠੱਗ ਹੀ ਹੋ।