Share on Facebook

Main News Page

ਪਖੰਡੀ ਸਾਧ 🐍 ਦਰਸ਼ਨ ਢੱਕੀ ਵਾਲਾ ਪਿੰਡ ਮਕਸੂਦੜਾ ਵਿੱਚ ਧੱਕੇ ਨਾਲ ਕਬਜ਼ੇ ਵਿੱਚ ਕੀਤੀ ਜ਼ਮੀਨ ਦਾ ਕੇਸ ਹਾਰਿਆ

ਬਹੁ ਚਰਚਿਤ ਪਿੰਡ ਮਕਸੂਦੜਾ ਵਿਖੇ ਢੱਕੀ ਚਰਾਂਦ ਦੀ ਜਮੀਨ ਦੇ ਕਬਜੇ ਨੂੰ ਲੈਕੇ ਜੋ ਝਗੜਾ ਸਾਧ ਦਰਸ਼ਨ ਸਿੰਘ ਅਤੇ ਪਿੰਡ ਮਕਸੂਦੜਾ ਦੇ ਲੋਕਾਂ ਵਿਚਕਾਰ ਪਿਛਲੇ ਲਗਭਗ 20 ਸਾਲਾਂ ਤੋਂ ਚੱਲ ਰਿਹਾ ਸੀ, ਉਸ ਸਬੰਧੀ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ (ਅਮਰਿੰਦਰ ਸਿੰਘ ਸ਼ੇਰਗਿੱਲ) ਦੀ ਅਦਾਲਤ ਨੇ ਮਿਤੀ 9.9.17 ਨੂੰ ਫੈਂਸਲਾ ਸੁਣਾਉਦਿਆਂ। ਸਾਧ ਦਰਸਨ ਸਿੰਘ ਦਾ ਦਾਅਵਾ ਡਿਸਮਿਸ ਕਰਕੇ ਢੱਕੀ ਦੀ ਜਮੀਨ ਦਾ ਫੈਂਸਲਾ ਪਿੰਡ ਦੀ ਪੰਚਾਇਤ ਦੇ ਹੱਕ ਵਿਚ ਕਰ ਦਿਤਾ ਹੈ ਅਤੇ ਨਾਲ ਹੀ ਜੱਜ ਸਾਹਿਬ ਨੇ ਡਿਪਟੀ ਕਮਿਸਨਰ ਲੁਧਿਆਣਾ ਨੂੰ ਵੀ ਅਪਦੇ ਹੁਕਮਾਂ ਦੀ ਕਾਪੀ ਭੇਜਕੇ, ਹੋਰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੱਜ ਸਾਹਿਬ ਦੇ ਇਸ ਫੈਂਸਲੇ ਨਾਲ ਪਿੰਡ ਦੀ ਪੰਚਾਇਤ ਨੂੰ ਇਨਸਾਫ ਮਿਲਿਆ ਹੈ ਅਤੇ ਸਾਧ ਵਲੋਂ ਪਿੰਡ ਦੀ ਕੀਮਤੀ ਸਾਮਲਾਤ ਜਮੀਨ ਤੇ ਕਬਜਾ ਕਰਨ ਦੇ ਮਨਸੂਬੇ ਨੂੰ ਧੱਕਾ ਲੱਗਿਆ ਹੈ।

ਵਰਨਣਯੋਗ ਹੈ ਕਿ ਢੱਕੀ ਦੀ ਜਮੀਨ ਸਬੰਧੀ ਬਹੁਤ ਸਾਰੇ ਫੌਜਦਾਰੀ ਤੇ ਦੀਵਾਨੀ ਮੁਕੱਦਮੇ ਅਦਾਲਤਾਂ ਵਿਚ ਚੱਲ ਰਹੇ ਹਨ । ਪਿੰਡ ਦੇ ਲੋਕਾਂ ਨੇ ਦਾ ਕਹਿਣਾ ਹੈ ਕਿ ਇਸ ਸਾਧ ਨੇ ਜਮੀਨ ਦੱਬਣ ਦੇ ਲਾਲਚ ਵਿਚ ਸਾਡੇ ਪਿੰਡ ਦੀ ਸਾਂਤੀ ਭੰਗ ਕਰਕੇ ਰੱਖ ਦਿੱਤੀ ਹੈ ਅਤੇ ਸਾਰੀਆਂ ਪੰਥਕ ਤੇ ਰਾਜਨੀਤਕ ਪਾਰਟੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਲੋਭੀ ਇਨਸਾਨ ਦੇ ਡੇਰੇ ਤੋਂ ਦੂਰ ਰਿਹਾ ਜਾਵੇ ਅਤੇ ਸਾਡਾ ਪਿੰਡ ਨਿਵਾਸੀਆਂ ਦਾ ਸਾਥ ਦਿਤਾ ਜਾਵੇ ।

ਪੰਚ ਸੁਖਵਿੰਦਰ ਸਿੰਘ
ਗ੍ਰਾਮ ਪੰਚਾਇਤ ਮਕਸੂਦੜਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top