Share on Facebook

Main News Page

ਦੁਸਹਿਰਾ ਮਨਾਉਣ ਵਾਲਿਓ! ਤੁਸੀਂ ਰਾਵਣ ਦੀ ਜਾਂ ਰਾਮ ਦੀ ਸੈਨਾ ਬਣਕੇ ਹੱਲਾ ਬੋਲ ਰਹੇ ਸੀ ?
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥1॥ ਰਹਾਉ ॥

ਹੁਣੇ ਜਿਹੇ ਹਜ਼ੂਰ ਸਾਹਿਬ ਕਥਿਤ ਗੁਰਦੁਆਰੇ ਵਿੱਚ ਮਨਾਏ ਗਏ ਦੁਸਹਿਰੇ ਦੀ ਇੱਕ ਵੀਡੀਓ ਦੇਖੀ, ਜਿਸ ਵਿੱਚ ਸਿੱਖੀ ਭੇਖ ਦੇ ਲੱਖਾਂ ਲੋਕਾਂ ਦਾ ਇਕੱਠ ਦੁਸਹਿਰਾ ਮਨਾਉਣ ਪੁੱਜਿਆ ਹੈ। ਹਜ਼ਾਰਾਂ ਦੀ ਗਿਣਤੀ ਹੱਥਾਂ ਵਿੱਚ ਸ਼ਸਤਰ ਲੈਕੇ ਹੱਲਾ ਬੋਲਦੇ ਬਾਵਰਿਆਂ ਦੀ ਤਰ੍ਹਾਂ ਦੌੜੇ ਜਾਂਦੇ ਸਿੱਖ ਦਿਖਾਏ ਗਏ ਹਨ।

ਮੈਂ ਪੁੱਛਣਾ ਚਾਹੁੰਦਾ ਹਾਂ, ਭਲਿਓ ਕਿਸਦਾ ਦੁਸਹਿਰਾ ਮਾਨਉਣ ਗਏ ਹੋ? ਰਾਮ ਦਾ ਕਿ ਰਾਵਣ ਦਾ? ਗੁਰੂ ਦਾ ਸਿੱਖ ਤਾਂ ਨਾ ਰਾਵਣ ਦਾ ਸਿੱਖ ਹੈ, ਨਾ ਦਸ਼ਰਥ ਦੇ ਪੁੱਤਰ ਰਾਮ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਰਾਮ ਤੇ ਰਾਵਣ ਨੂੰ ਬਰਾਬਰ ਹੀ ਸਮਝਿਆ ਹੈ।

ਰਾਮ ਗਇਓ ਰਾਵਨੁ ਗਇਓ ਜਾਕਉ ਬਹੁ ਪਰਵਾਰ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰਿ॥
50॥ ਸਲੋਕ ਮਹਲਾ 9, ਪੰਨਾਂ 1429

ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥
ਰਾਮਕਲੀ ਕੀ ਵਾਰ ਮਹਲਾ 3, ਪੰਨਾਂ 954

ਦੂਜਾ ਸਵਾਲ: ਤੁਸੀਂ ਰਾਵਣ ਦੀ ਸੈਨਾ ਬਣ ਕੇ ਹੱਲ ਬੋਲ ਰਹੇ ਸੀ ਕਿ ਰਾਮ ਦੀ ਸੈਨਾ ਬਣਕੇ? ਕਿਉਂਕਿ ਰਾਮ ਦੀ ਸੈਨਾਂ ਤਾਂ ਬਾਂਦਰਾਂ ਦੀ ਸੀ ਜਿਸਦਾ ਸੈਨਾਪਤੀ ਹਨੂੰਮਾਨ ਸੀ।

ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
... ਸਲੋਕ ਵਾਰਾਂ ਤੇ ਵਧੀਕ ਮਹਲਾ 1 ਪੰਨਾਂ 1412

ਕਿਤੇ ਐਸਾ ਤਾ ਨਹੀਂ ਕਿ ਜਾਨ ਅਜਾਨ ਭਏ ਬਾਵਰ ਬਣਕੇ ਕੌਮ ਦਾ ਕਰੋੜਾਂ ਦਾ ਸਰਮਾਇਆ ਤੇ ਜੀਵਨ ਦਾ ਕੀਮਤੀ ਸਮਾਂ ਬਰਬਾਦ ਕਰਕੇ ਆ ਗਏ ਹੋਵੋ। ਸੋਚਿਓ ਜ਼ਰੂਰ !!!

ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥ ਮਹਲਾ 5, ਪੰਨਾਂ 206


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top