Share on Facebook

Main News Page

ਇੱਕਲੇ ਬੋਰਡਾਂ 'ਤੇ ਹੀ ਨਹੀਂ... ਆਪਣੇ ਘਰ, ਆਪਣੇ ਪਰਿਵਾਰ, ਰਿਸ਼ਤੇਦਾਰੀ ਵਿੱਚ ਪੰਜਾਬੀ ਨੂੰ ਪਹਿਲ ਦੇ ਆਧਾਰ 'ਤੇ ਆਮ ਜੀਵਨ ਵਿੱਚ ਵਰਤੋ
-: ਸੰਪਾਦਕ ਖ਼ਾਲਸਾ ਨਿਊਜ਼

ਦੂਜੀਆਂ ਭਾਸ਼ਾਵਾਂ ਸਿੱਖਣੀਆਂ ਬਹੁਤ ਚੰਗੀ ਗੱਲ ਹੈ, ਜਿੰਨੀਆਂ ਮਰਜ਼ੀ ਸਿੱਖੀਆਂ ਜਾ ਸਕਦੀਆਂ ਹਨ, ਪਰ ਆਪਣੀ ਮਾਂ ਬੋਲੀ ਦੀ ਬਲੀ ਦੇ ਕੇ ਨਹੀਂ। ਸਾਡਾ ਕਿਸੇ ਭਾਸ਼ਾ ਨਾਲ ਕੋਈ ਵੈਰ ਨਹੀਂ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦੀ ਪਹਿਲ ਹੋਵੇ। ਜੇ ਅੱਜ ਨਾ ਜਾਗੇ, ਫੇਰ ਸਾਡੀ ਮਾਂ ਬੋਲੀ ਖ਼ਤਮ ਹੋ ਜਾਵੇਗੀ। ਇਸ ਬੋਲੀ ਨੇ ਹੀ ਸਾਨੂੰ ਆਪਣੇ ਗੁਰੂ ਨਾਲ ਵੀ ਜੋੜੀ ਰੱਖਣਾ ਹੈ, ਜੇ ਪੰਜਾਬੀ ਨਾ ਆਈ ਤਾਂ ਸ਼ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਟੁੱਟਾਂਗੇ। ਜੇ ਪੰਜਾਬੀ ਜ਼ਿੰਦਾ ਹੈ ਤਾਂ ਗੁਰੂ ਕਰਕੇ ਹੀ, ਨਹੀਂ ਤਾਂ ਇਸ ਨਾਲੋਂ ਵੀ ਬਦਤਰ ਹਾਲਾਤ ਹੋਣੇ ਸੀ।

ਖੈਰ ਦੇਰ ਆਏ ਦੁਰੁਸਤ ਆਏ। ਇੱਕਲੇ ਬੋਰਡਾਂ 'ਤੇ ਹੀ ਨਹੀਂ... ਆਪਣੇ ਘਰ, ਆਪਣੇ ਪਰਿਵਾਰ, ਰਿਸ਼ਤੇਦਾਰੀ ਵਿੱਚ ਪੰਜਾਬੀ ਨੂੰ ਪਹਿਲ ਦੇ ਆਧਾਰ 'ਤੇ ਆਮ ਜੀਵਨ ਵਿੱਚ ਵਰਤੋ। ਸਕੂਲਾਂ ਵਾਲਿਆਂ ਨੂੰ ਮਿਲਕੇ ਪੰਜਾਬੀ ਲਾਜ਼ਮੀ ਕਰਵਾਓ। ਦਫਤਰਾਂ, ਦੁਕਾਨਾਂ ਦੇ ਬੋਰਡ, ਬੈਂਕ ਆਦਿ ਵਾਪਾਰਿਕ ਕੇਂਦਰਾਂ 'ਤੇ ਅਤੇ ਵਿੱਚ ਪੰਜਾਬੀ ਲਾਗੂ ਕਰਵਾਓ ਅਤੇ ਆਪਣਾ ਆਣਚਰਣ ਵੀ ਜੋ ਵਿਸਰ ਚੁਕਾ ਹੈ, ਉਸਨੂੰ ਉੱਚਾ ਚੁਕੋ, ਜੋ ਤਾਂ ਹੀ ਸੰਭਵ ਹੈ ਜੇ ਗੁਰੂ ਨਾਲ ਜੁੜਾਂਗੇ।

ਸਿੱਖਾਂ ਤੋਂ ਇਲਾਵਾ, ਜਿਹੜਾ ਵੀ ਪੰਜਾਬ ਦਾ ਮੂਲ ਨਿਵਾਸੀ ਹੈ, ਉਸਨੂੰ ਪੰਜਾਬੀ ਲਾਜ਼ਮੀ ਆਉਣੀ ਚਾਹੀਦੀ ਹੈ। ਪੰਜਾਬ ਦੇ ਨਾਲ ਨਾਲ ਬਾਹਰਲੇ ਰਾਜਾਂ ਅਤੇ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਆਪਣੇ ਘਰਾਂ ਵਿੱਚੋਂ ਗਾਇਬ ਹੁੰਦੀ ਜਾ ਰਹੀ ਮਾਂ ਬੋਲੀ ਨੂੰ ਮੁੜ ਲਿਆਉਣਾ ਪਵੇਗਾ, ਜਿਸਦੀ ਸ਼ੁਰੂਆਤ ਆਪਣੇ ਆਪ ਤੋਂ, ਅਤਪਣੇ ਪਰਿਵਾਰ ਤੋਂ ਕਰਨੀ ਪਵੇਗੀ, ਫਿਰ ਹੀ ਅਸੀਂ ਇਸ ਬੋਲੀ ਨੂੰ ਬਚਾ ਸਕਾਂਗੇ।

ਧੰਨਵਾਦ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top