Share on Facebook

Main News Page

ਮੋਹਨ ਭਾਗਵਤ ਕੰਨ ਖੋਲ ਕੇ ਸੁਣ... ਹਿੰਦੋਸਤਾਨ ਨਾਮ ਦਾ ਕੋਈ ਦੇਸ਼ ਨਹੀਂ, ਤੇ ਨਾ ਹੀ ਸਿੱਖ ਹਿੰਦੂ ਹਨ

ਨੋਟ: ਇਹ ਪੋਸਟ ਫੇਸਬੁੱਕ 'ਤੇ ਕਈ ਵੀਰਾਂ ਨੇ ਸ਼ੇਅਰ ਕੀਤੀ ਹੈ, ਪਰ ਕਿਸਨੇ ਲਿਖੀ ਉਸ ਬਾਰੇ ਪਤਾ ਨਹੀਂ, ਜੋ ਕਿ ਚੰਗੀ ਰਿਵਾਇਤ ਨਹੀਂ। ਜਿਸ ਕਿਸੇ ਨੇ ਵੀ ਇਹ ਪੋਸਟ ਲਿਖੀ ਹੈ, ਉਹ ਕਿਰਪਾ ਕਰਕੇ ਖ਼ਾਲਸਾ ਨਿਊਜ਼ ਨੂੰ ਈਮੇਲ ਜਾਂ ਇਸ ਪੋਸਟ 'ਤੇ ਕੁਮੈਂਟ ਕਰ ਦੇਣ ਕਿਰਪਾਲਤਾ ਕਰੇ। ਧੰਨਵਾਦ!

ਮੋਹਨ ਭਾਗਵਤ ਜੀ ਪਹਿਲਾਂ ਦੁਨੀਆਂ ਦੇ ਨਕਸ਼ੇ 'ਤੇ ਹਿੰਦੁਸਤਾਨ ਖੋਜ ਲਵੋ 13 ਅਗਸਤ 1947 ਤੇ 14 ਅਗਸਤ 1947 ਦੀ ਅੱਧੀ ਰਾਤ 12.00.01 ਵਜੇ ਨੂੰ ਤੁਹਾਡੇ ਵਾਲੇ ਹਿੰਦੁਸਤਾਨ ਦਾ ਭੋਗ ਤਾਂ ਅੰਗਰੇਜ਼ਾਂ ਨੇ ਤਿੰਨ ਟੁਕੜੇ ਕਰਕੇ ਪਾ ਦਿੱਤਾ ਸੀ ਅਤੇ ਤਿੰਨ ਨਵੇਂ ਦੇਸ਼ ਹੋਂਦ ਵਿੱਚ ਆ ਗਏ ਸੀ... ਪੂਰਬੀ ਪਾਕਿਸਤਾਨ, ਭਾਰਤ ਅਤੇ ਪੱਛਮੀ ਪਾਕਿਸਤਾਨ । ਪਿੱਛੋਂ ਪੂਰਬੀ ਪਾਕਿਸਤਾਨ ਦਾ ਭੋਗ ਭਾਰਤੀ ਫੌਜ ਨੇ 1971 ਦੇ ਦਸੰਬਰ ਵਿੱਚ ਪਾ ਦਿੱਤਾ ਸੀ ਅਤੇ ਬੰਗਲਾ ਦੇਸ਼ ਨਾਮ ਦਾ ਨਵਾਂ ਦੇਸ਼ ਬਣਾਇਆ ਗਿਆ ਸੀ ।

ਭਾਰਤ ਦੇਸ਼ ਨੂੰ 14 ਅਗਸਤ 1947 ਤੇ 15 ਅਗਸਤ 1947 ਦੀ ਅੱਧੀ ਰਾਤ ਦੇ 12.00.01 ਤੇ ਆਜ਼ਾਦ ਕਰਨ ਦਾ ਐਲਾਨ ਕੀਤਾ ਸੀ । ਅੱਜ ਤੀਕ ਸਾਰੇ ਭਾਰਤ ਦੇ ਨਿਵਾਸੀਆਂ ਦੀ ਨਾਗਰਿਕਤਾ ਭਾਰਤੀ ਹੈ, ਨਾ ਕਿ ਹਿੰਦੂ। ਬੇਸ਼ੱਕ ਸਾਡੇ ਸਿੱਖ ਪੁਰਖਿਆਂ ਨੇ ਗਲਤੀ ਨਾਲ ਵਿਸ਼ਵਾਸ ਕਰਦੇ ਹੋਏ ਹਿੰਦੂ ਸੋਚ ਦੇ ਭਾਰਤੀ ਨੇਤਾਵਾਂ ਪੰਡਿਤ ਜਵਾਹਰ ਲਾਲ ਨਹਿਰੂ, ਮੋਹਨ ਦਾਸ ਕਰਮਚੰਦ ਗਾਂਧੀ ਤੇ ਅਖੌਤੀ ਲੋਹ ਪੁਰਸ਼ ਵੱਲਭ ਭਾਈ ਪਟੇਲ ਵਰਗਿਆਂ 'ਤੇ ਯਕੀਨ ਕਰਦੇ ਹੋਏ ਆਪਣਾ ਪੰਜਾਬ ( ਖਾਲਿਸਤਾਨ ) ਦੇਸ਼ ਦਾ ਭਵਿੱਖ ਵੀ ਭਾਰਤ ਵਿੱਚ ਸਮਾ ਦਿੱਤਾ ਸੀ, ਜਿਸ ਗਲਤੀ ਦਾ ਅਹਿਸਾਸ ਦੋ ਕੁ ਮਹੀਨਿਆਂ ਬਾਅਦ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਐਲਾਨ ਕੇ ਹਿੰਦੂ ਜਨੂਨੀਆਂ ਦੀ ਸਰਕਾਰ ਨੇ ਕਰਵਾ ਦਿੱਤਾ ਸੀ। ਬਾਕੀ ਰਹਿੰਦੀ ਕਸਰ ਸਵੀਧਾਨ ਦੀ ਧਾਰਾ 25 ਵਿੱਚ ਸਿੱਖਾਂ ਨੂੰ ਕੇਸਾ ਧਾਰੀ ਹਿੰਦੂ ਐਲਾਨ ਕੇ ਕਰ ਦਿੱਤੀ ਗਈ ਸੀ ।

ਭਾਸ਼ਾ ਦੇ ਅਧਾਰ 'ਤੇ ਸੂਬਾ ਬਨਾਉਣ ਵਾਸਤੇ ਪੰਜਾਬੀਆਂ ਨੂੰ ਤਕਰੀਬਨ 20 ਸਾਲਾਂ ਤੱਕ ਅੰਦੋਲਨ ਕਰਨਾ ਪਿਆ ਆਖਿਰ 1 ਨਵੰਬਰ 1966 ਨੂੰ ਪੰਜਾਬ ਦੀ ਵੰਡ ਕਰਕੇ ਤਿੰਨ ਰਾਜ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਬਣਾ ਦਿੱਤੇ ਹਿਮਾਚਲ ਪ੍ਰਦੇਸ਼ ਨੂੰ ਵੱਖਰੀ ਰਾਜਧਾਨੀ ਸ਼ਿਮਲਾ ਦੇ ਦਿੱਤੀ, ਪਰ ਹਰਿਆਣਾ ਪੰਜਾਬ ਨੂੰ ਬਾਂਦਰਾਂ ਅੱਗੇ ਸਾਂਝੀ ਰੋਟੀ ਚੰਡੀਗਡ਼੍ਹ ਸੁੱਟ ਦਿੱਤੀ ਅਤੇ ਕੇਂਦਰੀ ਸਰਕਾਰ ਬਦਨੀਤੀਆਂ ਨਾਲ ਕਦੇ ਸਾਡੇ ਪਾਣੀ ਖੋਹ ਲੈਂਦਾ ਹੈ ਕਦੀ ਕੇਂਦਰੀ ਨੌਕਰੀਆਂ ਵਿੱਚ ਸਿੱਖਾਂ ਨਾਲ ਪੱਖਪਾਤ ਕਰਨ ਦਾ ਐਲਾਨ ਕਰ ਦਿੰਦੀ ਹੈ ਅਤੇ ਬਿਨਾਂ ਰਾਜਧਾਨੀ ਦੇ 51 ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਤੁਹਾਡੇ ਹਿੰਦੂਆਂ ਦੀ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ । ਜਿਸ ਕਾਰਨ ਪੰਜਾਬੀ ਖਾਸ ਕਰ ਸਿੱਖਾਂ ਨੂੰ ਬਹੁਤ ਵੱਡਾ ਮੁੱਲ ਉਤਾਰਨਾ ਪਿਆ । ਭਾਰਤ ਦੀ ਹਿੰਦੂ ਸਰਕਾਰ ਨੇ 1984 ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਕੇ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਜਿਸ ਦਾ ਮੁੱਲ ਦੇਸ਼ ਦੇ ਉੱਚੇ ਔਹੁਦਿਆਂ ਵਾਲੇ ਨੇਤਾਵਾਂ ਦੇ ਕਤਲ ਨਾਲ ਵੀ ਪੂਰਾ ਨਹੀ ਹੋ ਸਕਿਆ ।

ਮੋਹਨ ਭਾਗਵਤ ਹੁਣ ਤੇਰੇ ਵਰਗੇ ਹਿੰਦੂ ਜਨੂਨੀਆਂ ਨੂੰ ਬੀਜੇਪੀ ਸਰਕਾਰ ਅਤੇ ਸਿੱਖ ਸੂਰਤਾਂ ਵਾਲੇ ਰਾਸ਼ਟਰੀਆ ਸਿੱਖ ਸੰਗਤ ਵਾਲਿਆਂ ਦੇ ਸਹਿਯੋਗ ਨਾਲ ਹਿੰਦੁਸਤਾਨ ਦੀ ਯਾਦ ਆਉਣ ਲੱਗੀ ਹੈ, ਜਿਸ ਨੂੰ ਤੁਸੀਂ ਆਪਣਾ ਖਵਾਬ ਸਮਝਣ ਤੀਕ ਸੀਮਤ ਕਰ ਲੈਣਾ, ਵਰਨਾ ਭਾਰਤੀ ਲੋਕਾਂ ਨੂੰ ਤੇਰਾ ਇਹ ਸੁਪਨਾ ਬਹੁਤ ਮਹਿੰਗਾ ਵੀ ਪੈ ਸਕਦਾ ਹੈ, ਜਿਸ ਦੀ ਜ਼ੁੰਮੇਵਾਰੀ ਤੇਰੇ ਵਰਗੇ ਹਿੰਦੂ ਜਨੂਨੀ ਦੇ ਸਿਰ ਪੈ ਸਕਦੀ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top