ਮੇਰੇ ਪ੍ਰਚਾਰਕ ਵੀਰੋ ! ਜਿਵੇਂ ਕਦੀ ਰਾਤ ਨੂੰ
ਕੋਠਿਆਂ ਦੀਆਂ ਛੱਤਾਂ 'ਤੇ ਮੰਜੇ ਡਾਹ ਕੇ ਆੜੀ {ਦੋਸਤ } ਚੰਦ ਦੀ
ਚਾਂਦਨੀ ਵਿੱਚ ਮਿਲ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ,
ਬਾਤਾਂ ਪਾਉਂਦੇ ਸਨ, ਇਓਂ ਉਹਨਾ ਦੀ ਰਾਤ ਲੰਘ ਜਾਂਦੀ ਸੀ। ਅੱਜ ਭੀ
ਸਾਡੇ ਤੁਹਾਡੇ ਸਾਹਮਣੇ ਦੁਬਿਧਾ ਮਨਮਤਿ ਦੀ ਅੰਧੇਰੀ ਰਾਤ ਛਾ ਚੁਕੀ
ਹੈ।
ਭਲਿਓ
! ਇਹ ਰਾਤ ਇਓਂ ਨਹੀਂ ਬੀਤਣੀ, ਜੇ ਆਪਾਂ ਗੁਰੂ ਦੇ ਉਸਾਰੇ ਹੋਇ
ਸਿਧਾਂਤਕ ਕੋਠੇ ਦੀ ਉਚੀ ਛੱਤ 'ਤੇ ਗੁਰਬਾਣੀ ਦੀ ਲੋਅ ਵਿੱਚ ਮਿਲ ਬੈਠ
ਕੇ ਗੁਰੂ ਦੀਆਂ ਬਾਤਾਂ ਦਿਲ ਦੀਆਂ ਗਲਾਂ ਸਾਝੀਆਂ ਨਹੀਂ ਕਰਾਂਗੇ। ਇਸ
ਲਈ ਅੱਜ ਤੁਹਾਡੇ ਨਾਲ ਇਸ ਮਿਲਣੀ ਦਾ ਆਰੰਭ ਗੁਰਬਾਣੀ ਵਿਚੋਂ
ਪ੍ਰਹਿਲਾਦ ਦੀ ਹੱਡ ਬੀਤੀ ਰਾਹੀਂ ਕਰ ਰਿਹਾ ਹਾਂ।
ਦੈਂਤ ਪੁਤਰ ਪ੍ਰਹਿਲਾਦ ਹਿੰਦੁਇਜ਼ਮ ਦੇ
ਗਾਇਤਰੀ ਤਰਪਣ ਆਦਿ ਛੱਡ ਕੇ ਗੁਰੂ ਸ਼ਬਦ ਨਾਲ ਜੁੜ ਗਿਆ, ਗੁਰੂ ਸਬਦ
ਨੇ ਪ੍ਰਹਿਲਾਦ ਦੀ ਦੁਬਿਧਾ ਮੇਟ ਕੇ ਪ੍ਰਭੂ ਭਗਤੀ ਨਾਲ ਜੋੜ ਦਿਤਾ।
ਦੁਬਿਧਾ ਵਿੱਚ ਜਨਮ ਬਿਰਥਾ ਗਵਾ ਰਹੇ ਮੂਰਖ ਲੋਕ ਪ੍ਰਹਿਲਾਦ ਦੀ ਨਿੰਦਾ,
ਵਿਰੋਧ ਕਰਦੇ ਸਨ।
ਪਰ ਪ੍ਰਹਿਲਾਦ ਪ੍ਰਭੂ ਭਗਤੀ ਛੱਡ ਕੇ ਦੁਬਿਧਾ ਨਾ ਪੜਦਾ ਅਤੇ ਨਾ ਮੌਤ
ਤੋਂ ਡਰਦਾ ਸੀ। ਬੱਸ ਪ੍ਰਹਿਲਾਦ ਦੇ ਇਸ ਵਿਸ਼ਵਾਸ ਕਾਰਨ ਹੀ ਪ੍ਰਭੂ
ਉਸਦਾ ਰਖਵਾਲਾ ਹੋਇਆ।
ਦੈਤ ਪੁਤ੍ਰੁ
ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ
ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥
ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥ ਸਦਾ ਨਿਰਮਲ ਹੈ
ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥
ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥ ਸੰਤ
ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ
ਡਰਾਇਆ ॥ ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥
ਦੋਸਤੋ ! ਇਸ ਅੰਧੇਰੀ ਰਾਤੇ ਅੱਜ ਦੇ ਹਰਣਾਕਸ਼
ਸਾਨੂੰ ਤੁਹਾਨੂੰ ਭੀ ਵਿਰੋਧ ਅਤੇ ਛਬੀਲਾਂ ਦੇ ਡਰ ਦੇ ਕੇ ਦੁਬਿਧਾ ਪੜਨ
ਲਈ ਮਜਬੂਰ ਕਰਦੇ ਹਨ, ਅਤੇ ਕੁਛ ਸੰਡੈ ਮਰਕੈ ਵਰਗੇ ਦੋਸਤ ਸਾਨੂੰ ਇਹ
ਰਾਏ ਭੀ ਦੇਂਦੇ ਹਨ "ਤੂ ਰਾਮ ਕਹਨ ਕੀ ਛੋਡੁ
ਬਾਨਿ ॥", ਅਤੇ ਕੁਛ ਦੋਸਤ ਸੰਡੈ
ਮਰਕੈ ਵਰਗੇ ਲੋਕਾਂ ਦੇ ਪ੍ਰਭਾਵ ਹੇਠ ਸੱਤਿ ਸਰੂਪ ਸਤਿਗੁਰ ਕੀ ਬਾਣੀ
ਤੋਂ ਮੂਹ ਮੋੜ ਕੇ, ਬ੍ਰਾਹਮਣ ਕਿਰਤ {ਅਖੌਤੀ ਦਸਮ ਗ੍ਰੰਥ} ਅਤੇ
ਬ੍ਰਾਹਮਣਵਾਦ ਦੇ ਸਮਝੌਤੇ ਦੀ ਪਦਾਇਸ਼ ਰਹਿਤ ਮਰੀਯਾਦਾ ਦੀ ਦੁਬਿਧਾ
ਪ੍ਹੜਨ ਭੀ ਲੱਗ ਪੈਂਦੇ ਹਨ।
ਯਾਦ ਰੱਖੋ ਇਨ੍ਹਾਂ ਹਰਨਾਖਸ਼ਾਂ ਨੇ ਕਦੀ ਸਿੱਖੀ ਦਾ ਭਲਾ ਨਹੀਂ ਕਰਨਾ,
ਇਸ ਲਈ ਪ੍ਰਹਿਲਾਦ ਦਾ ਦਿਤਾ ਹੋਇਆ ਜਵਾਬ ਸਾਨੂੰ ਭੀ ਯਾਦ ਰੱਖਣਾ
ਚਾਹੀਦਾ ਹੈ:
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥ ਮੋ ਕਉ
ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥