ਪੱਤਰਕਾਰ : ਸ਼ਿਵ
ਸੈਨਾ ਵਾਲਾ ਸੂਰੀ ਭਿੰਡਰਾਂਵਾਲੇ ਸੰਤਾਂ ਨੂੰ ਸ਼ਰੇਆਮ
ਮੰਦਾ ਬੋਲ ਰਿਹਾ ਏ, ਬਾਬਾ ਧੁੰਮਾਂ ਜੀ ਤੁਸੀਂ ਉਸੇ
ਸੰਸਥਾ ਦੇ ਮੁੱਖੀ ਹੋ, ਪਰ ਕੋਈ ਵਿਰੋਧ ਕਿਉਂ ਨਹੀਂ
ਕੀਤਾ ?
ਬਾਬਾ ਧੁੰਮਾਂ :
ਕਰਾਂਗੇ ਭਾਈ ਉਹਦਾ ਵਿਰੋਧ ਵੀ ਕਰਾਂਗੇ। ਅਜੇ ਅਸੀਂ
ਵਿਹਲੇ ਨੀ, ਢੱਡਰੀਆਂ ਵਾਲੇ ਦੇ ਦੀਵਾਨ ਰੋਕਣ ਵਿੱਚ
ਲੱਗੇ ਹੋਏ ਆਂ।
ਪੱਤਰਕਾਰ : ਬਾਬਾ
ਜੀ ਤੁਸੀਂ ਸਿੱਖਾਂ ਦੇ ਦੀਵਾਨਾਂ ਦਾ ਹੀ ਵਿਰੋਧ ਕਿਉਂ
ਕਰਦੇ ਓ ? ਨਾਲੇ ਜੇ ਤੁਹਾਨੂੰ ਉਨਾਂ ਦਾ ਪ੍ਰਚਾਰ ਦਾ
ਤਰੀਕਾ ਸਹੀ ਨੀ ਲੱਗਦਾ ਤਾਂ ਅਗਲੇ ਦਿਨ ਤੁਸੀਂ ਦੀਵਾਨ
ਲਾ ਕੇ ਲੋਕਾਂ ਨੂੰ ਸੁਣਾ ਦਿਉ ਕਿ ਅਸਲ ਸਹੀ ਤੇ ਸੱਚ
ਤਾਂ ਆਹ ਏ, ਉਹ ਨਹੀਂ ?
ਬਾਬਾ ਧੁੰਮਾਂ :
ਇਹ ਗੱਲ ਤਾਂ ਸਾਰੇ ਈ ਕਹਿੰਦੇ ਆ, ਪਰ ਸਾਡੇ ਦੀਵਾਨ
ਸੁਣਦਾ ਕੌਣ ਆ ਅੱਜਕੱਲ੍ਹ ? ਸਾਡੇ ਕੋਲ ਆਹ ਥੋੜੇ ਜੇ
ਸਿੰਘ ਆ ਰੌਲਾ-ਰੱਪਾ ਪਵਾਉਣ ਜੋਗੇ।... ਚੰਗਾ ਭਾਈ ਬਾਕੀ
ਫੇਰ ਸਹੀ,.. ਅਸੀਂ ਅਜੇ
ਡੀ.ਸੀ. ਨੂੰ ਫੋਨ ਵੀ ਕਰੌਣਾ ਏ ਬਾਦਲ ਸਾਬ ਤੋਂ...!