ਹਮ ਹਰਿ ਸਿਉ ਧੜਾ
ਕੀਆ ਮੇਰੀ ਹਰਿ ਟੇਕ॥
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ
ਗਾਵਾ ਅਸੰਖ ਅਨੇਕ॥
ਭਲਿਓ! ਅਸੀਂ
ਕੋਈ ਮਨੁੱਖੀ ਧੜਾ ਨਹੀਂ ਹਾਂ, ਅਸੀਂ ਕਿਸੇ ਮਨੁੱਖ ਦੇ
ਪਿਛਲੱਗ ਭੀ ਨਹੀਂ, ਅਸੀਂ ਤਾਂ ਗੁਰੂ ਸਿਧਾਂਤ ਪੰਥ ਦੇ
ਪਾਂਧੀ ਹਾਂ, ਸਾਡਾ ਕਾਫਲਾ ਬੜਾ ਪਿਆਰਾ ਹੈ, ਸਾਡੀ ਤਾਂ
ਹਰ ਕਿਸੇ ਨੂੰ ਇੱਕੋ ਆਵਾਜ਼ ਹੈ "ਆਇ
ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ॥"
ਬੱਸ "ਇਕਾ ਬਾਣੀ ਇਕੁ ਗੁਰੁ
ਇਕੋ ਸਬਦੁ ਵੀਚਾਰਿ॥" ਨਾਲ ਪਿਆਰ ਕਰਣ ਵਾਲੇ
ਗੁਰਸਿੱਖ ਜੁੜ ਰਹੇ ਹਨ।
ਇਉਂ ਇਹ ਕਾਫਲਾ ਹਰ ਰੋਜ਼
ਵੱਡਾ ਹੋ ਰਿਹਾ ਹੈ, ਇੱਕੋ ਸ਼ਬਦ ਗੁਰੂ, ਗੁਰੂ
ਗ੍ਰੰਥ ਸਾਹਿਬ ਦੀ ਬਾਣੀ ਦੀ ਵੀਚਾਰ ਨੂੰ ਆਪਣੇ ਜੀਵਨ
ਦਾ ਆਧਾਰ ਮੰਨ ਲੈਣਾ ਹੀ ਬੱਸ ਸਾਡਾ ਧੜਾ ਹੈ। ਸਾਡੀ
ਭਟਕਣਾ ਖ਼ਤਮ "ਸੂਖ ਸਹਜ
ਆਨੰਦ ਘਣੇ॥"
ਗੁਰੁ ਪੂਰਾ ਪੂਰੀ ਜਾ ਕੀ
ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ॥