ਅਕਸਰ
ਲੋਕ ਮਾਸ ਖਾਣ ਜਾਂ ਨਾ ਖਾਣ ਦਾ ਝਗੜਾ ਸਹੇੜੀ ਬੈਠੇ ਰਹਿੰਦੇ ਨੇ ਜਦਕਿ
ਗੁਰਮਤਿ ਅਨੁਸਾਰ ਇਹ
ਝਗੜਾ ਹੀ ਮੂਰਖਾਂ ਤੇ ਅਗਿਆਨੀਆਂ ਦਾ ਹੈ, ਸੂਝਵਾਨ ਤੇ ਗਿਆਨਵਾਨਾਂ ਦਾ
ਨਹੀਂ :
ਮਾਸੁ ਮਾਸੁ ਕਰਿ
ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ
ਪਾਪ ਸਮਾਣੇ ॥
ਉਪਰੋਕਤ ਸ਼ਬਦ ਥੋੜੀ ਜਿਹੀ ਮੱਤ ਰੱਖਣ
ਵਾਲਿਆਂ ਨੂੰ ਵੀ ਆਸਾਨੀ ਨਾਲ ਸਮਝ ਪੈ ਜਾਂਦਾ ਹੈ, ਪਰ ਪਤਾ
ਨਹੀਂ ਸਾਨੂੰ ਕੀ ਹੋਇਆ, ਜਾਂ ਤਾਂ ਅਸੀਂ ਮੂਰਖ ਹੀ ਐਨੇ ਬਣਾ ਦਿੱਤੇ
ਗਏ ਹਾਂ ਸਾਧ ਲਾਣੇ ਵੱਲੋਂ ਜਾਂ ਫਿਰ ਅਸੀਂ ਦਿਮਾਗ ਨਾਮ ਦੇ ਯੰਤਰ ਨੂੰ
ਚਲਾ ਕੇ ਰਾਜ਼ੀ ਨਹੀਂ, ਨਹੀਂ ਤਾਂ ਕਦੋਂ ਦਾ ਸਮਝ ਜਾਂਦੇ :
ਜੀਆ ਕਾ ਆਹਾਰੁ ਜੀਅ
ਖਾਣਾ ਇਹੁ ਕਰੇਇ ॥
ਜਿਉਦੇਂ ਜੀਵਾਂ ਦਾ ਖਾਣਾ ਵੀ ਜੀਵਤ ਹੀ ਹੈ, ਹੁਣ ਬੰਦਾ ਪੈਟਰੋਲ ;ਤੇ
ਤਾਂ ਨਹੀਂ ਚੱਲ ਸਕਦਾ। ਜੇ ਮੀਟ ਖਾਣਾ ਹੀ ਪਾਪ ਹੈ, ਤਾਂ ਦੁੱਧ ਦਹੀਂ
ਸਾਰੀ ਬਨਸਪਤੀ ਵੀ ਇਸੇ ਕਤਾਰ 'ਚ ਆਉਂਦੀ ਹੈ। ਸਭ ਕੁੱਝ ਜੀਵਤ ਹੀ ਤਾਂ
ਹੈ। ਬਾਕੀ ਜਿਹੜੇ ਕੱਟੜ ਹੀ ਹੋਏ ਬੈਠੇ ਨੇ ਕਿ ਇਹੀ ਸਭ ਤੋਂ ਵੱਡਾ
ਪਾਪ ਹੈ, ਤਾਂ ਇਹ ਸ਼ਬਦ ਜ਼ਰੂਰ ਵਿਚਾਰਨ :
ਰਸੁ ਸੁਇਨਾ ਰਸੁ
ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ
ਰਸੁ ਮਾਸੁ ॥
ਇਹ ਸਾਰੇ ਚਸਕੇ ਬੜੇ
ਸ਼ੌਕ ਨਾਲ ਪਾ ਰੱਖੇ ਨੇ, ਪਰ ਮਾਸੁ 'ਤੇ ਲੜਾਈ ? ਨਾ ਕੋਈ
ਸੋਨਾ ਚਾਂਦੀ ਵੱਧ ਤੋਂ ਵੱਧ ਖਰੀਦਣ 'ਤੇ ਰੱਖਣ ਨੂੰ ਐਨਾ ਪਾਪ ਸਮਝਦਾ
ਨਾ ਹੀ ਸੋਹਣੇ ਰੂਪ (ਕਾਮਣਿ) ਤੱਕਣੇ, ਸੈਂਟ ਸੋਹਣੇ ਸੋਹਣੇ ਲਗਾ ਕੇ
ਘੁੰਮਣਾ ਤਾਂ ਆਮ ਜਿਹੀ ਗੱਲ ਆ (ਰਸੁ ਪਰਮਲ ਕੀ ਵਾਸੁ) ਵਧੀਆ ਮੋਟਰ -ਗੱਡੀਆਂ
(ਰਸੁ ਘੋੜੇ) ਸ਼ੌਕ ਨਾਲ ਘੁੰਮਾਉਦੇਂ ਆ, ਤੇ ਕੋਠੀ (ਮੰਦਰ) ਇੱਕ ਹੁੰਦੇਂ
ਵੀ ਹੋਰ ਪਲਾਟ ਖਰੀਦ- ਖਰੀਦ ਰੱਖਦੇਂ ਹਾਂ, ਵਧੀਆ ਗੱਦਿਆਂ (ਰਸੁ ਸੇਜਾ)
'ਤੇ ਸੌਣ ਨੂੰ ਕੌਣ ਪਾਪ ਸਮਝਦਾ?
ਮਿੱਠਾ ਖਾਣਾ ਤਾਂ ਉਦੋਂ ਛੱਡਦੇ ਹਾਂ ਜਦੋਂ ਸੂਗਰ ਸਿਖਰਾਂ ਤੇ ਪਹੁੰਚ
ਜਾਂਦਾ, ਉਂਝ ਕੋਈ ਇਸ ਨੂੰ ਤਿਆਗ ਕੇ ਖੁੱਸ਼ ਨਹੀਂ ਹੁੰਦਾ। ਮਾਸੁ ਤਾਂ
ਸਭ ਤੋਂ ਪਿੱਛੋਂ ਆਉਂਦਾ, ਪਹਿਲਾਂ ਇਹ
ਸਾਰੀਆਂ ਚੀਜਾਂ ਦਾ ਤਿਆਗ ਵੀ ਕਰੋ, ਕਰ ਸਕਦਾ ਕੋਈ?
ਭਲਿਓ! ਅਸੀਂ ਇਹਨਾਂ ਦਾ ਤਿਆਗ ਕਰ ਹੀ ਨਹੀਂ
ਸਕਦੇ, ਜੀਵਨ ਬਸਰ ਲਈ ਇਹਨਾਂ ਦੀ ਜ਼ਰੂਰਤ ਪੈਣੀ ਹੀ ਪੈਣੀ ਹੈ,
ਪਰ ਲੋੜ ਤੋਂ ਜ਼ਿਆਦਾ ਹਰ ਚੀਜ ਦਾ ਰਸੁ ਮਾੜਾ ਹੈ। ਜ਼ਰੂਰਤ ਮਾੜੀ ਨਹੀਂ
।