Share on Facebook

Main News Page

ਸੁਰਤ ਨੂੰ ਸਿੱਖ ਬਣਾਉਣ ਤੋਂ ਪਹਿਲਾਂ, ਭੇਖ ਨੂੰ ਸਿੱਖ ਬਣਾਉਣ ਦਾ ਨਤੀਜਾ
-: ਸੰਪਾਦਕ ਖ਼ਾਲਸਾ ਨਿਊਜ਼

ਅੱਜ ਕਿਸੇ ਨੇ ਇਸ ਭੇਖੀ ਸਿਮਰਜੀਤ ਸਿੰਘ ਗੰਗਾਨਗਰ ਵਾਲੇ ਦੀ ਵੀਡੀਓ ਫੇਸਬੁੱਕ 'ਤੇ ਪਾਈ ਸੀ। ਦੇਖ ਕੇ ਦੁੱਖ ਤਾਂ ਹੋਇਆ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਗ਼ਲਤੀ ਕਿਸ ਦੀ ਹੈ?

ਪਿਛਲੇ ਬਹੁਤ ਸਮੇਂ ਤੋਂ ਇਹੀ ਜ਼ੋਰ ਲੱਗਾ ਹੋਇਆ ਹੈ ਕਿ ਕੇਸ ਦਾੜ੍ਹੀ ਰੱਖੋ, ਪੱਗ ਬੰਨ੍ਹੋ, ਅੰਮ੍ਰਿਤ ਛੱਕ ਲਵੋ (ਪ੍ਰਚਲਿੱਤ ਭਾਸ਼ਾ ਵਿੱਚ) ....... ਜੋ ਕਿ ਸਭ ਬਾਹਰੀ ਭੇਖ ਹੈ, ਜਿਸ ਦਾ ਸੰਬੰਧ ਕੌਮੀ ਤੌਰ 'ਤੇ ਤਾਂ ਸਾਡੀ ਪਹਿਚਾਨ ਨਾਲ ਜੁੜਿਆ ਹੈ, ਪਰ ਇਸ ਦਾ ਧਰਮ ਨਾਲ ਸੰਬੰਧ ਬਾਅਦ ਵਿੱਚ ਬਣਦਾ ਹੈ, ਜੇਕਰ ਗੁਰਮਤਿ ਧਾਰਣ ਕੀਤੀ ਹੋਵੇ, ਗੁਰਬਾਣੀ ਅੰਮ੍ਰਿਤ ਅੰਦਰ ਵੱਸਿਆ ਹੋਵੇ, ਤਾਂ ਇਸ ਬਾਹਰੀ ਭੇਖ ਦੀ ਬੁੱਕਤ ਹੈ, ਨਹੀਂ ਤਾਂ ਇਹ ਆਡੰਬਰ ਤੋਂ ਵੱਧ ਕੁੱਝ ਨਹੀਂ।

ਇਸ ਭੇਖੀ ਸਿਮਰਜੀਤ ਵੱਲ ਹੀ ਦੇਖ ਲਵੋ, ਕਦੇ ਇਹ ਗੁਰਦੁਆਰਿਆਂ ਵਿੱਚ ਗੁਰਬਾਣੀ ਕੀਰਤਨ ਕਰਦਾ ਹੈ, ਤੇ ਕਦੇ ਜਗਰਾਤਿਆਂ ਵਿਚ ਦੁਰਗਾ ਦੇ ਚਰਣਾਂ 'ਚ ਡਿੱਗਿਆ ਹੁੰਦਾ ਹੈ........ ਦੇਖਣ ਨੂੰ ਤਾਂ ਇਹ ਭੇਖ ਤੌਰ 'ਤੇ ਸਿੱਖ ਹੀ ਲਗਦਾ ਹੈ, ਪਰ ਕੀ ਸਿੱਖ ਐਸਾ ਹੁੰਦਾ ਹੈ??? ... ਤੇ ਇਹਨੇ ਵੀ "ਅੰਮ੍ਰਿਤ" ਛਕਿਆ (ਪ੍ਰਚਲਿੱਤ ਭਾਸ਼ਾ ਵਿਚ) ਹੋਇਆ ਹੈ !!!

ਹੋਰ ਤਾਂ ਹੋਰ, ਇਸਦੀਆਂ ਗਾਈਆਂ ਮਾਤਾ ਦੀਆਂ ਭੇਟਾਂ "ਚੜ੍ਹਦੀਕਲਾ ਟਾਈਮ ਟੀ.ਵੀ." ਵਾਲੇ ਵੀ ਬੜੀ ਜੋਰਸ਼ੋਰ ਨਾਲ ਦਿਖਾ ਰਹੇ ਨੇ, ਜੋ ਕਿ ਆਪਣੇ ਆਪ ਨੂੰ ਸਿੱਖੀ ਦਾ ਅਲੰਬਰਦਾਰ ਗਿਣਦੇ ਨੇ।

99% ਰਾਗੀ, ਗ੍ਰੰਥੀ, ਕਥਾਵਾਚਕ... ਕਲਾਕਾਰ ਹਨ, ਜਿਹੜੇ ਯਾਦ ਕੀਤੀਆਂ ਧੁਨਾਂ, ਪਰਚੀਆਂ ਜਾਂ ਹੁਣ ਸਮਾਰਟ ਫੋਨ ਰੱਖਕੇ ਕਥਾ ਕੀਰਤਨ ਕਰਦੇ ਹਨ, ਪਰ ਜੀਵਨ ਪੱਖੋਂ ਸਿਫਰ Zero ਹਨ।

ਇਨ੍ਹਾਂ ਲੋਕਾਂ ਦਾ ਇਹ ਧੰਦਾ ਹੈ, ਤੇ ਭੋਲੇ (ਮੂਰਖ) ਸਿੱਖ ਅਖਵਾਉਣ ਵਾਲੇ ਇਨ੍ਹਾਂ ਦੀਆਂ ਜੇਬਾਂ ਭਰੀ ਜਾਂਦੇ ਨੇ। ਨਾ ਇਨ੍ਹਾਂ ਭੇਖੀਆਂ ਨੂੰ ਸ਼ਰਮ ਹੈ, ਨਾ ਪੈਸੇ ਦੇਣ ਵਾਲਿਆਂ ਨੂੰ।

ਚਾਹੇ ਸਿਮਰਜੀਤ ਵਰਗੇ ਭੇਖੀ ਹੋਣ, ਚਾਹੇ ਬੰਟੀ ਭਈਆ, ਪਰਚੀ ਭਈਆ, ਕਾਲ਼ੂ ਭਈਆ, ਕੁਲਵੰਤ ਸਿੰਘ, ਗੱਪੀ ਠਾਕੁਰ ਸਿੰਘ ਆਦਿ ਵਰਗੇ ਹੋਣ, ਇਹ ਸਭ ਕਲਾਕਾਰ ਹਨ, ਇਨ੍ਹਾਂ ਦਾ ਸਿੱਖੀ ਨਾਲ, ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ। ਸੁਚੇਤ ਹੋਵੋ। ਗੁਰਬਾਣੀ ਫੁਰਮਾਨ ਹੈ:

ਆਸਾ ਮ: 4 ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਸਫਾ 450

ਇਸ ਗਾਇਕ ਸਿਮਰਜੀਤ ਗੰਗਾਨਗਰ ਵਾਲੇ ਦਾ ਫੋਨ ਨੰਬਰ ਹੈ :
98871 06588
99839 39000

ਇਹ ਹੈ ਇਸਦੀ Facebook profile https://www.facebook.com/marwah.simerjeet

ਇਹ ਹੈ ਇਸਦਾ YouTube ਪੇਜ https://www.youtube.com/results?search_query=singersimerjeet

ਥੱਲੇ ਦਿੱਤੀਆਂ ਗਈਆਂ ਹਨ ਕੁੱਝ ਕੁ ਵੀਡੀਓ ਜਿਸ ਵਿੱਚ ਇਹ ਭੇਖੀ ਸਿਮਰਜੀਤ ਗੰਗਾਨਗਰ ਵਾਲਾ ਸ਼ਬਦ ਗਾਇਨ ਵੀ ਕਰ ਰਿਹਾ ਹੈ ਤੇ ਮਾਤਾ ਦੀਆਂ ਜਾਂ ਹੋਰ ਦੇਵੀ ਦੇਵਤਿਆਂ ਦੀ ਉਸਤਤਿ ਵੀ ਕਰ ਰਿਹਾ ਹੈ।

ਗੁਰਬਾਣੀ ਗਾਇਨ ਕਰਦਿਆਂ ਦੀ ਕੁੱਝ Videos

ਦੇਵੀ ਦੇਵਤਿਆਂ ਦੀ ਉਸਤਤਿ ਕਰਦਿਆਂ ਦੀ ਕੁੱਝ Videos


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top