Share on Facebook

Main News Page

ਗੁਰਦੁਆਰਿਆਂ ਪ੍ਰਤੀ ਸਾਵਧਾਨਤਾ !
-: ਭਾਈ ਪਰਮਜੀਤ ਸਿੰਘ ਉੱਤਰਾਖੰਡ 
206-294-6897

ਬੀਤ ਚੁੱਕੀ ਘਟਨਾ ਤੇ ਅਫਸੋਸ ਕਰਨਾ ਅਤੇ ਦੂਜਿਆਂ ਤੇ ਦੋਸ਼ ਲਾਉਣ ਨਾਲੋਂ ਚੰਗਾ ਹੈ ਕਿ ਆਪਣੇ ਗੁਰੂ-ਦਰਾਂ ਪ੍ਰਤੀ ਸਾਵਧਾਨੀ ਵਰਤੀ ਜਾਏ । ਖ਼ਾਸ ਕਰ ਅਮੇਰਿਕਾ ਵਿੱਚ ਕੁੱਛ ਚਿਰ ਤੋਂ ਧਾਰਮਿਕ ਸਥਾਨਾਂ ਵਿੱਚ ਨਸਲਵਾਦ ਦੇ ਸ਼ਿਕਾਰ ਹੋਏ ਬੰਦੇ ਅੰਧਾਧੁੰਨ ਫਾਇਰਿੰਗ ਕਰ ਬੇ-ਕਸੂਰੇ ਲੋਕਾਂ ਨੂੰ ਮਾਰਨ ਦੀਆਂ ਖਟਨਾਵਾਂ ਦੁਹਰਾਉਂਦੇ ਰਹਿੰਦੇ ਹਨ ।

ਸਾਨੂੰ ਪੰਜਾਬ ਦੇ ਰਾਧਾਸੁਆਮੀ, ਨਿਰੰਕਾਰੀਏ ਆਦਿ ਡੇਰੇਦਾਰਾਂ ਕੋਲੋਂ ਹੀ ਕੁੱਛ ਸਿਖ ਲੈਣਾ ਚਾਹੀਦਾ ਹੈ ਜੋ ਉੱਨਾਂ ਦੇ ਚੁੱਕਨੇ ਵਲੰਟੀਅਰ ਪਾਰਕਿੰਗ ਤੋਂ ਲੈਕੇ ਅੰਦਰ ਜਾਣ ਤੱਕ ਆਪਣੀਆਂ ਸੇਵਾਵਾਂ ਬਾ-ਖੂਬ ਦੇਂਦੇ ਹਨ ।

ਪਰ ਇੱਕ ਅਸੀਂ ਹਾਂ, ਜੋ ਸਾਰਾ ਜੋਰ ਲੰਗਰ ਦੀ ਸੇਵਾ ਵਿੱਚ ਹੀ ਲਾ ਦੇਂਦੇ ਹਾਂ, ਹੋਰ ਪਾਸੇ ਦਾ ਬਹੁਤਾ ਧਿਆਨ ਹੀ ਨਹੀਂ ਦੇ ਪਾਉਂਦੇ । ਅਮੇਰਿਕਾ ਦੇ ਕੁੱਛ ਗੁਰਦੁਆਰੇ, ਜਿਨਾਂ ਵਿੱਚ ਸਾਵਧਾਨੀ ਦਾ ਪ੍ਰਬੰਧ ਹੈ, ਨੂੰ ਛਡਕੇ ਬਹੁਤੇ ਤਾਂ ਇਹ ਕਿਹ ਕੇ ਹੀ ਸਾਰ ਦੇਂਦੇ ਨੇ ਕਿ ਸਾਨੂੰ ਡਰਣ ਦੀ ਬਾੜੀ ਲੋੜ ਨਹੀਂ, ਖਾਲਸੇ ਨੂੰ ਚੜ੍ਹਦੀਕਲਾ ਵਿੱਚ ਰਹਿਣਾ ਚਾਹੀਦਾ ਹੈ। ਖੈਰ !

ਉਪਰ ਦਸੇ ਸ਼ਕੀ ਕਿਸਮ ਦੇ ਬੰਦਿਆਂ ਤੋਂ ਸਾਵਧਾਨ ਰਹਿਣ ਵਾਸਤੇ ਸਾਨੂੰ ਗੁਰਦੁਆਰਿਆਂ ਵਿੱਚ ਕੁੱਛ ਪ੍ਰਬੰਧ ਕਰ ਲੈਣੇ ਚਾਹੀਦੇ ਹਨ :

> ਗੁਰਦੁਆਰੇ ਵਿੱਚ ਚੱਲ ਰਹੇ ਦਿਵਾਨ ਸਮੇਂ ਮੇਨ ਗੇਟ ਤੇ ਤਿਆਰ-ਬਰ- ਤਿਆਰ 2- 3 ਸਿੰਘ ਨਿਗਰਾਨੀ ਰੱਖਣ, ਭਾਵੇਂ ਉਹ ਸਧਾਰਨ ਲਿਬਾਸ ਵਿੱਚ ਹੀ ਹੋਣ, ਜਿਨਾਂ ਬਾਰੇ ਕੇਵਲ ਪ੍ਰਬੰਧਕ ਜੀ ਜਾਣੂ ਹੋਣ ।

> ਕੈਮਰਾ ਰੂਮ ਵਿੱਚ ਇੱਕ ਸਿੰਘ ਜਾਂ ਬੀਬੀ ਦੀ ਸੇਵਾ ਲਾਈ ਜਾਵੇ ।

> ਅੱਜ ਕਲ ਐਮਰਜੰਸੀ ਅਲਾਰਮ ਬਟਨ (ਗਲ਼ ਵਿੱਚ ਪਾਉਣ ਵਾਲੇ) ਵੀ ਮਿਲ ਜਾਂਦੇ ਹਨ ਜਿਸਨੂੰ ਦਬਿਆਂ ਸਿਧਾ ਪੁਲਸ ਨੂੰ ਕਾੱਲ ਜਾਂਦੀ ਹੈ । (ਗੁਰਦੁਆਰੇ ਦੇ ਭਾਈ ਸਾਬ ਜਾਂ ਕਿਸੇ ਦੀ ਜੁੰਮੇਵਾਰੀ ਲਾਈ ਜਾ ਸਕਦੀ ਹੈ)।

> ਐਕਸਪਰਟ ਬੰਦੇ ਟ੍ਰੇਨਿੰਗ ਦੇਣ ਕਿ ਸੰਗਤ ਨੂੰ ਉਸ ਵੇਲੇ ਕੀ ਕਰਨਾ ਚਾਹੀਦਾ ਹੈ ।

ਇਸ ਸਭ ਕੁੱਛ ਦੀ ਤਿਆਰੀ ਦਾ ਮਤਲਬ ਡਰ ਰੱਖਣਾ ਨਹੀਂ ਬਲਕਿ ਦੂਰ ਅੰਦੇਸ਼ੀ ਨਾਲ ਤਿਆਰੀ ਕਰਕੇ ਭੈ ਰਹਿਤ ਹੋ ਕੇ ਵਿਚਰਨਾ ਹੈ ।

{ ਆਪਣੀਆਂ ਕੀਮਤੀ ਸਲਾਹਾਂ ਜਰੂਰ ਦੇਣਾ ਤਾਂਕਿ ਅਸੀਂ ਰੱਲ ਕੇ ਚੰਗਾ ਪ੍ਰਬੰਧ ਕਰ ਸਕੀਏ }


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top