ਬੀਜੇਪੀ ਤੇ ਕੇਂਦਰ
ਦੇ ਇਸ਼ਾਰੇ 'ਤੇ ਬਾਦਲਾਂ ਵਲੋਂ ਥਾਪਿਆ ਹੈ ਲੌਂਗੋਵਾਲ ਨੂੰ ਸ਼੍ਰੋਮਣੀ
ਕਮੇਟੀ ਦਾ ਪ੍ਰਧਾਨ : ਹਿੰਮਤ ਸਿੰਘ
ਨਿਊਯਾਰਕ 3 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ
ਸਿੰਘ ਲੌਂਗੋਵਾਲ ਨੂੰ ਅਮਰੀਕਾ ਵਿਚ ਆਉਣ ਤੇ ਕਿਸੇ ਵੀ ਧਾਰਮਿਕ ਸਟੇਜ
ਤੇ ਬੋਲਣ ਨਹੀਂ ਦਿੱਤਾ ਜਾਵੇਗਾ। ਇਹ ਬਿਆਨ ਅੱਜ ਅਮਰੀਕਾਂ ਦੀਆਂ
ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵਲੋਂ ਬਣਾਈ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਵਲੋਂ ਦਿੱਤਾ ਗਿਆ
ਹੈ। ਉਨ੍ਹਾ ਕਿਹਾ ਕਿ ਜਦੋਂ ਵੀ ਗੋਬਿੰਦ ਸਿੰਘ ਲੌਂਗੋਵਾਲ ਅਮਰੀਕਾ
ਵਿਚ ਆਵੇਗਾ ਤਾਂ ਉਸ ਨੂੰ ਕਿਸੇ ਵੀ ਧਾਰਮਿਕ ਸਟੇਜ ਤੇ ਬੋਲਣ ਨਹੀਂ
ਦਿੱਤਾ ਜਾਵੇਗਾ ਅਤੇ ਉਸ ਦਾ ਵਿਰੋਧ ਕੀਤਾ ਜਾਵੇਗਾ, ਕਿਉਂਕਿ ਉਹ ਪੰਥ
ਦੋਖੀ ਹੈ ਉਹ ਵੋਟਾਂ ਦੀ ਖਾਤਰ ਡੇਰਾ ਸਿਰਸਾ ਦੇ ਸੌਦਾ ਸਾਦ ਕੋਲ ਗਿਆ
ਸੀ ਜਿਸ ਕਰਕੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹ ਵੀ
ਲਗਾਈ ਗਈ ਸੀ।
ਸਿੱਖ ਕੋਆਰਡੀਨੇਸ਼ਨ
ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ,
ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ
ਦਿਓ ਕਿਹਾ ਹੈ ਕਿ ਸਾਨੂੰ ਬੜਾ ਹੀ ਦੁੱਖ ਹੋਇਆ ਜਦੋਂ ਸਾਨੂੰ
ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਤੋਂ ਗੋਬਿੰਦ
ਸਿੰਘ ਲੌਂਗੋਵਾਲ ਦਾ ਨਾਮ ਤਜਵੀਜ ਕਰਾਇਆ ਜਦ ਕਿ ਬੀਬੀ ਜਗੀਰ ਕੌਰ ਵੀ
ਪੰਥ ਦੋਖੀ ਹੈ ਉਸ ਨੂੰ ਉਸੇ ਦੀ ਕੁੜੀ ਮਾਰਨ ਦੇ ਦੋਸ਼ ਵਿਚ ਸਜਾ ਹੋ
ਚੁੱਕੀ ਹੈ। ਸਿੱਖਾਂ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ
ਹੈ?
ਆਗੂਆਂ ਨੇ ਕਿਹਾ ਕਿ
ਹਾਲਾਂ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰਾਂ ਨੂੰ
ਮਾਨਤਾ ਨਹੀਂ ਦਿੰਦੇ ਕਿਉਂਕਿ ਉਹ ਬਾਦਲਾਂ ਦੇ ਹੱਥ ਠੋਕੇ ਹਨ,
ਪਰ ਤਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਗੋਬਿੰਦ ਸਿੰਘ ਲੌਂਗੋਵਾਲ
ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਡੇਰੇ ਸਿਰਸੇ ਦਾ ਸੌਦਾ ਸਾਧ ਉਹੀ ਹ
ਜੋ ਅੱਜ ਕੱਲ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ ਵਿਚ ਬੰਦ ਹੈ। ਇਸ ਅਸਾਧ
ਨੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਬਜਰ ਗਲਤੀ
ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ, ਇਸ ਸੌਦਾ
ਸਾਧ ਕੋਲ ਗੋਬਿੰਦ ਸਿੰਘ ਲੌਂਗੋਵਾਲ ਨੇ ਵੋਟਾਂ ਮੰਗਣ ਦੀ ਵੱਡੀ ਗਲਤੀ
ਕੀਤੀ ਸੀ। ਜਿਸ ਕਰਕੇ ਉਹ ਪੰਥ ਦੋਖੀ ਹੈ, ਉਸ ਨੂੰ ਬਾਦਲਾਂ ਵਲੋਂ
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ ਸਰਾਸਰ ਪੰਥਕ ਰਵਾਇਤਾਂ ਨੂੰ
ਤਾਰ ਤਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਅਜਿਹੀਆਂ
ਕਾਰਵਾਈਆਂ ਕਰਨ ਕਰਕੇ ਹੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਅਦੇਸ਼ਾਂ
ਨਾਲ ਵਰਲਡ ਸਿੱਖ ਪਾਰਲੀਮੈਂਟ ਹੋਂਦ ਵਿਚ ਆ ਰਹੀ ਹੈ। ਜੋ ਵਿਸਵ ਦੇ
ਸਾਰੇ ਸਿੱਖਾਂ ?? ਗੁਰੂ ਆਸੇ ਅਨੁਸਾਰ ਨੁਮਾਇਦਾ ਵੱਡਾ ਪਲੇਟਫਾਰਮ
ਹੋਵੇਗਾ।
ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਬਾਦਲਾਂ ਨੂੰ
ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸਿਪ ਅਤੇ ਆਰਐਸਐਸ ਜਿਵੇਂ
ਕਹਿੰਦੀ ਹੈ ਉਸੇ ਤਰ੍ਹਾਂ ਹੀ ਉਹ ਕਰਦੇ ਹਨ ਜਿਸ ਕਰਕੇ ਸਿੱਖ ਕੌਮ ਵਿਚ
ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈ। ਗੋਬਿੰਦ ਸਿੰਘ ਲੌਂਗੋਵਾਲ ਵੀ
ਭਾਜਪਾ ਅਤੇ ਕੇਂਦਰ ਵਲੋਂ ਬਾਦਲਾਂ ਨੂੰ ਕੀਤੇ ਹੁਕਮਾਂ ਦਾ ਹੀ ਨਤੀਜਾ
ਹੈ। ਜਿਸ ਦਾ ਅਸੀਂ ਸਖਤ ਵਿਰੋਧ ਕਰਾਂਗੇ।
ਜਾਰੀ ਕਰਤਾ
ਹਿੰਮਤ ਸਿੰਘ ਕੋਆਰਡੀਨੇਟਰ
ਸਿੱਖ ਕੋਆਰਡੀਨੇਸ਼ਨ ਕਮੇਟੀ (ਯੂਐਸਏ)