Share on Facebook

Main News Page

ਖੰਡੀ ਸਾਧ ਸੁਆਮੀ ਜਗਰਾਜ ਸਿੰਘ ਲੰਗਰਾਂ ਵਾਲੇ ਨੇ ਹੀ ਬਦਲ ਦਿੱਤਾ
-: ਦਲਜੀਤ ਸਿੰਘ ਇੰਡੀਆਨਾ

ਇਹ ਹੈ ਲੋਪੋ ਵਾਲਾ ਅਸਾਧ ਸੁਆਮੀ ਜਗਰਾਜ ਸਿੰਘ ਲੰਗਰਾਂ ਵਾਲਾ...

ਇਹ ਪਾਖੰਡੀ ਆਪਣੇ ਆਪ ਨੂੰ ਨਿਰਮਲਾ ਸਾਧ ਅਖਵਾਉਂਦਾ ਹੈ ਅਤੇ ਲੰਗਰਾਂ ਵਾਲਾ ਵੀ । ਇਹ ਇਕ ਹਿੰਦੂਵਾਦੀ ਵਿਚਾਰਧਾਰਾ ਦਾ ਉਪਾਸ਼ਕ ਹੈ, ਇਸਨੇ ਪਿੰਡ ਲੋਪੋ ਜਿਲ੍ਹਾ ਮੋਗਾ ਵਿੱਚ ਬੜਾ ਆਲੀਸ਼ਾਨ ਡੇਰਾ ਬਣਵਾਇਆ ਹੋਇਆ ਹੈ ਅਤੇ ਹੂ-ਬ-ਹੂ ਗੁਰਦੁਆਰਾ ਸਾਹਿਬ ਵਰਗੀ ਇਮਾਰਤ ਖੜੀ ਕਰਕੇ ਉਸਨੂੰ ਭਗਵਾਂ ਰੰਗ ਕੀਤਾ ਹੋਇਆ ਹੈ।

ਇਸ ਪਾਖੰਡੀ ਨੇ ੴ ਵਰਗੇ ਪਵਿਤਰ ਸ਼ਬਦ ਨੂੰ ਗੁਰੂ ਗ੍ਰੰਥ ਵਿਚ ਵਰਤੇ ਗਏ ਸ਼ਬਦ ਓਅੰਕਾਰ ਨਾਲ ਬਦਲ ਦਿੱਤਾ ਹੈ ਅਤੇ ਉਸਦੀ ਸ਼ਬਦ ਦੀ ਦੇ 'ਓ' ਅੱਖਰ ਦੀ ਲਿਖਾਵਟ ਹਿੰਦੂ ਧਾਰਮਿਕ ਚਿੰਨ੍ਹ ਓਮ ਵਰਗੀ ਬਣਾ ਦਿੱਤੀ ਹੈ ਅਤੇ ਨਾਲ ਇਹ ਨਾਅਰਾ ਵੀ ਲਿਖ ਦਿੱਤਾ ਹੋਇਆ ਹੈ ਕਿ: "ਵਿਚਾਰ ਬਦਲ ਜਾਵੇਗਾ, ਸੰਸਾਰ ਬਦਲ ਜਾਵੇਗਾ" ਤੇ ਆਪਣਾ ਇਕ ਵੱਖਰਾ ਲੋਗੋ ਵੀ ਤਿਆਰ ਕੀਤਾ ਹੋਇਆ ਅਤੇ ਇਹੀ ਇਸਦਾ ਨਾਅਰਾ ਵੀ ਹੈ ।

ਇਹ ਪਖੰਡੀ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਦਿਵਸ 'ਤੇ ਨਗਰ ਕੀਰਤਨ ਵੀ ਕੱਢਦਾ ਹੈ ਅਤੇ ਆਪਣੇ ਡੇਰੇ ਅਤੇ ਵਿੱਦਿਅਕ ਸੰਸਥਾਵਾਂ ਵਿਚ ਪੰਚਮੀ ਦੇ ਤਿਉਹਾਰ ਬੜੇ ਧੂਮਧਾਮ ਨਾਲ ਮਨਾਉਂਦਾ ਹੈ । 

ਇਹ ਹਿੰਦੂਤਵ ਦੇ ਭਗਵਾਂਕਰਨ ਏਜੰਡੇ 'ਤੇ ਬੜੇ ਗੁਪ-ਚੁੱਪ ਤਰੀਕੇ ਨਾਲ ਕੰਮ ਕਰ ਰਿਹਾ ਹੈ । ਲੋੜ ਹੈ ਇਸ ਅਖੌਤੀ, ਭੇਖਧਾਰੀ ਨੂੰ ਪਛਾਨਣ ਦੀ ਤੇ ਪੰਥ 'ਚੋਂ ਬਾਹਰ ਕਰਨ ਦੀ ਵਰਨਾ ਸਮਾਂ ਬਹੁਤਾ ਦੂਰ ਨਹੀਂ ਕਿ ਅਜਿਹੇ ਹਿੰਦੂਵਾਦੀ ਏਜੰਟਾਂ ਦੇ ਕਾਰਨ ਪੰਜਾਬ ਵਿਚ ਹੀ ਸਿੱਖੀ ਦੀ ਅਸਲ ਤਸਵੀਰ ਬਹੁਤ ਧੁੰਦਲੀ ਪੈ ਜਾਵੇਗੀ ।

ਪੋਸਟ ਵਿੱਚ ਦੇਖ ਸਕਦੇ ਹੋ ਕਿਵੇਂ ਟੋਰਾਂਟੋ ਕੈਨੇਡਾ ਦੇ ਅਖੌਤੀ ਟਕਸਾਲ ਅਧੀਨ ਡੇਰਿਆਂ ਵਿੱਚ ਇਸ ਪਖੰਡੀ ਸਾਧ ਦੀ ਆਵਭਗਤ ਹੋ ਰਹੀ ਹੈ। ਗੁਰਦੁਆਰਾ ਦਸਮੇਸ਼ ਦਰਬਾਰ ਅਤੇ ਗੁਰਦੁਆਰਾ ਮਾਲਟਨ ਦੀਆਂ ਤਸਵੀਰਾਂ ਹੇਠ ਦਿੱਤੀਆਂ ਗਈਆਂ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top