Share on Facebook

Main News Page

5 ਜਨਵਰੀ
-: ਸੰਦੀਪ ਸਿੰਘ ਤੇਜਾ

"ਵਿਦਵਾਨ"? ਆਖਦਾ ਭਈ ਕਲੰਡਰ ਬਦਲਣ ਨਾਲ ਇਤਿਹਾਸ ਖਤਮ ਹੋਜੂਗਾ। ਤਰੀਕਾਂ ਹੀ ਇਤਿਹਾਸ ਬਣਾਉਂਦੀਆਂ। ਗੁਰੂ ਸਾਹਿਬ ਨੇ ਇਹੀ ਬਿਕ੍ਰਮੀ ਕਲੰਡਰ ਵਰਤਿਆ ਸੀ ਹੁਣ ਕੀ ਆਖਰ ਆ ਗਈ ਕਿ ਬਦਲਣਾ ਪਿਆ ?

ਸੁਣੋ ਅਕਲੋਂ ਫਕੀਰੋ। ਬਿਕ੍ਰਮੀ ਸੰਮਤ ਦੇ ਚਹੇਤਿਉ।

ਇਤਿਹਾਸ ਇਤਿਹਾਸ ਹੀ ਰਹਿੰਦਾ। ਤਰੀਕਾਂ ਤੇ ਕਲੰਡਰ ਦੇ ਵਾਧੇ ਘਾਟੇ ਇਤਿਹਾਸ ਨੂੰ ਖਤਮ ਨਹੀਂ ਕਰ ਸਕਦੇ। ਇਤਿਹਾਸਕ ਸਰੋਤ ਕੀ ਹੁੰਦੇ ਨੇ ਪੜ ਲਉ।

ਇਤਿਹਾਸ ਉਦੋਂ ਮਿਥਹਾਸ ਬਣਦਾ ਜਦੋਂ ਇਤਿਹਾਸਕ ਗਵਾਹੀਆਂ ਖਤਮ ਹੋ ਜਾਣ। ਇਹਨਾਂ ਗਵਾਹੀਆਂ 'ਚ ਇਤਿਹਾਸਕ ਇਮਾਰਤਾਂ ਇੱਕ ਹੁੰਦੀਆਂ ਨੇ। ਜਿਵੇਂ ਚਮਕੌਰ ਦੀ ਗੜੀ ਖਤਮ ਹੋਈ। ਕੇਸਗੜ੍ਹ ਸਾਹਿਬ ਲਾਗੋਂ ਗੁਰੂ ਕੀ ਰਿਹਾਇਸ਼ ਖਤਮ ਹੋਈ, ਠੰਡਾ ਬੁਰਜ ਖਤਮ ਹੋਇਆ। ਉਦੋਂ ਤਾਂ ਕੂਕਾਂ ਮਾਰੀਆਂ ਨਾ ਤੁਸੀਂ?

ਇਤਿਹਾਸ ਉਦੋਂ ਮਿਥਹਾਸ ਬਣਦਾ ਜਦੋਂ ਲਿਖਤੀ ਗਵਾਹੀਆਂ ਖਤਮ ਹੋ ਜਾਣ। ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਜਾਵੇ। ਸਤਿਕਾਰ ਦੇ ਨਾਂ 'ਤੇ ਗੁਰੂ ਕਾਲ ਦੀਆਂ ਹੱਥ ਲਿਖਤਾਂ ਨੂੰ ਗੋਇੰਦਵਾਲ ਸਾਹਿਬ ਖੜ ਕੇ ਸੰਸਕਾਰ ਕਰ ਦਿੱਤਾ ਜਾਵੇ। ਉਹ ਲਿਖਤਾਂ ਜੋ ਇਤਿਹਾਸ ਨੂੰ ਜਿੰਦਗੀ ਦੇਣ ਦੇ ਕਾਬਲ ਸਨ। ਉਦੋਂ ਤਾਂ ਚੀਕੇ ਨਹੀਂ ਤੁਸੀਂ??

ਸਭ ਤੋਂ ਅਹਿਮ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਨਾਲ ਬਿਕ੍ਰਮੀ ਕਲੰਡਰ ਦੁਨੀਆਂ 'ਚੋਂ ਖਤਮ ਨਹੀਂ ਹੋ ਜਾਣਾ। ਜਿੱਦਣ ਨਾਨਕਸ਼ਾਹੀ ਸੰਮਤ ਲਿਖਣਗੇ ਤੁਹਾਡੀ ਆਤਮਾ ਦੀ ਸ਼ਾਂਤੀ ਲਈ ਨਾਲ ਬਿਕ੍ਰਮੀ ਵੀ ਲਿਖ ਦਿਆ ਕਰਨਗੇ। ਨਾਲੇ ਬਾਕੀ ਹਿੰਦੋਸਤਾਨ 'ਚ ਉਹ ਅਮਲ 'ਚ ਰਹਿਣਾ। ਉੱਥੇ ਲਾਗੂ ਹੋਇਆ ਵੇਖ ਕੇ ਕਲੇਜੇ ਠੰਢ ਪਾ ਲਿਆ ਕਰਿਉ।

ਇਤਿਹਾਸ ਗਵਾਹ ਹੈ ਕਿ ਜਦੋਂ ਆਗੂ ਅਵਾਮ ਦੀ ਨਬਜ਼ ਪਛਾਨਣ ਤੋਂ ਫੇਲ੍ਹ ਹੋ ਜਾਂਦੇ ਨੇ ਤੇ ਉਹ ਫਿਰ ਮੂੰਹ ਦੀ ਖਾਂਦੇ ਹੁੰਦੇ ਨੇ। ਥੱਲੇ ਵੇਖੋ ਦੁਨੀਆਂ 'ਚ ਕੀ ਵਾਪਰ ਰਿਹਾ। ਹਵਾ ਦਾ ਰੁਖ ਵੇਖੋ। ਤੁਹਾਡੀਆਂ ਦਲੀਲਾਂ ਅਸਰ ਨਹੀਂ ਕਰ ਰਹੀਆਂ। ਸਹਿਜ ਰੂਪ 'ਚ ਹੀ ਕੌਮ ਇੱਕ ਰਾਹ ਤੁਰੀ ਆ। ਗੁਰੂ ਮਹਾਰਾਜ ਨੇ ਆਪਣੇ ਲਈ ਫੈਸਲੇ ਲੈਣ ਦਾ ਕੰਮ ਪੰਥ ਨੂੰ ਦਿੱਤਾ ਸੀ, ਸੋ ਉਹ ਲੈ ਰਹੇ ਨੇ। ਸਾਥ ਛੱਡ ਦਿਉਗੇ ਤਾਂ ਕਾਹੇ ਜੋਗੇ ਨਹੀਂ ਰਹੋਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top