Share on Facebook

Main News Page

ਸ. ਗੁਰਮੀਤ ਸਿੰਘ ਸਿਡਨੀ ਚੜ੍ਹਾਈ ਕਰ ਗਏ

ਆਸਟਰੇਲੀਆ ਦੇ ਸਿੱਖ ਵਿਦਵਾਨ 26 ਜਨਵਰੀ 2018 ਦੇ ਦਿਨ ਸਿਡਨੀ ਵਿਚ ਚੜ੍ਹਾਈ ਕਰ ਗਏ ਹਨ। ਇਹ ਦੁਖ ਭਰੀ ਜਾਣਕਾਰੀ ਸ ਬਲਬਿੰਦਰ ਸਿੰਘ ਆਸਟਰੇਲੀਆ ਨੇ ਖ਼ਬਰ ਦਿੱਤੀ ਹੈ।

ਸ. ਗੁਰਮੀਤ ਸਿੰਘ (ਜਨਮ 12.6.1935) ਕੌਮ ਦੇ ਉਨ੍ਹਾਂ ਗਿਣੇ-ਚੁਣੇ ਲੋਕਾਂ ਵਿਚੋਂ ਸਨ, ਜਿਨ੍ਹਾਂ ਨੂੰ ਸਿੱਖ ਫ਼ਲਸਫ਼ੇ ਅਤੇ ਤਵਾਰੀਖ਼ ਦੀ ਸਹੀ ਸਮਝ ਸੀ। ਸਿੱਖਾਂ ਵਿਚੋਂ ਉਹ ਗਿਣਤੀ ਦੇ ਉਨ੍ਹਾਂ ਲੋਕਾਂ ਵਿਚੋਂ ਸਨ ਜੋ ਸਿੱਖੀ ਬਾਰੇ ਹਰ ਨਵੀਂ ਕਿਤਾਬ ਨੂੰ ਖ਼ਰੀਦਦੇ ਅਤੇ ਗਹੁ ਨਾਲ ਪੜ੍ਹਦੇ ਸਨ। ਆਸਟਰੇਲੀਆ ਵਿੱਚ ਉਨ੍ਹਾਂ ਨੇ ਸਿੱਖ ਧਰਮ ਦੀ ਸਭ ਤੋਂ ਵੱਡੀ ਲਾਇਬਰੇਰੀ ਕਾਇਮ ਕੀਤੀ ਹੋਈ ਸੀ, ਜਿਸ ਵਿਚ ਸਿੱਖ ਧਰਮ ਬਾਰੇ ਹਰ ਇਕ ਨਵੀਂ ਛਪੀ ਕਿਤਾਬ ਮੌਜੂਦ ਹੁੰਦੀ ਸੀ। ਕੌਮ ਨੂੰ ਅਜਿਹੇ ਵਧੀਆ ਸ਼ਖ਼ਸ ਦੇ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।

ਉਹ ਕੌਮ ਦੇ ਹਰ ਮਸਲੇ ‘ਤੇ ਸੰਜੀਦਾ ਮਜ਼ਮੂਨ ਲਿਖਿਆ ਕਰਦੇ ਸਨ। ਪਹਿਲਾਂ ਉਹ ਪਾਪੂਆ ਨਿਊ ਗਿਨੀ ਵਿਚ ਵੀ ਰਹੇ ਸਨ ਤੇ ਉਨ੍ਹਾਂ ਨੇ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਸਿੱਖ ਧਰਮ ਸਬੰਧੀ ਆਪਣੇ ਦਸਵੰਧ ਵਿਚੋਂ ਕਿਤਾਬਾਂ ਛਾਪ ਕੇ ਮੁਫ਼ਤ ਵੰਡੀਆਂ ਸਨ। ਸਿੱਖ ਰੀਵੀਊ ਕਲਕੱਤਾ ਅਤੇ ਰੋਜ਼ਾਨਾ ਸਪੋਕਸਮੈਨ ਦੇ ਉਹ ਬਹੁਤ ਸੰਜੀਦਾ ਸ਼ੁਭ ਚਿੰਤਕ ਸਨ ਅਤੇ ਇਨ੍ਹਾਂ ਵਿਚੋਂ ਲੇਖ ਅਤੇ ਖ਼ਬਰਾਂ ਨੂੰ ਉਹ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ਵਿਚ ਪਹੁੰਚਾਇਆ ਕਰਦੇ ਸਨ। ਉਨ੍ਹਾਂ ਦੇ ਚਲਾਣੇ ਨਾਲ ਅਸਟਰੇਲੀਆ ਵਿਚ ਸਿੱਖ ਅਧਿਐਨ ਦਾ ਇਕ ਕਾਂਡ ਖ਼ਤਮ ਹੋ ਗਿਆ ਹੈ। 

ਮੈਨੂੰ ਤਾਂ ਇੰਜ ਜਾਪਦਾ ਹੈ ਜਿਵੇਂ ਮੇਰਾ ਵੱਡਾ ਭਰਾ ਇਸ ਫ਼ਾਨੀ ਦੁਨੀਆਂ ਤੋਂ ਚਲਾ ਗਿਆ ਹੋਵੇ।


ਟਿੱਪਣੀ: ਸ. ਗੁਰਮੀਤ ਸਿੰਘ ਦੇ ਲੇਖ ਖ਼ਾਲਸਾ ਨਿਊਜ਼ 'ਤੇ ਵੀ ਪੋਸਟ ਹੁੰਦੇ ਰਹੇ ਹਨ, ਜਿਨ੍ਹਾਂ ਵਿੱਚੋਂ ਉਨ੍ਹਾਂ ਵੱਲੋਂ ਰਾਗਮਾਲਾ, ਅਖੌਤੀ ਦਸਮ ਗ੍ਰੰਥ ਦੇ 24 ਅਵਤਾਰਾਂ ਦੇ ਲੇਖ, ਭਗੌਤੀ, ਅਤੇ ਕਈ ਹੋਰ ਲੇਖ। ਸ. ਗੁਰਮੀਤ ਸਿੰਘ ਸਿਡਨੀ ਦੇ ਇਸ ਫਾਨੀ ਦੁਨੀਆ ਤੋਂ ਚਲੇ ਜਾਣ ਦਾ ਦੁੱਖ ਹੈ। ਅਕਾਲ ਪੁਰਖ ਪਿਛੇ ਰਹਿ ਗਏ ਪਰਿਵਾਰ ਨੂੰ ਹੌਂਸਲਾ ਅਤੇ ਇਸ ਦੁੱਖ ਨੂੰ ਸਹਾਰਨ ਦਾ ਬਲ ਬਖਸ਼ੇ।

 

ਮੱਛ ਅਵਤਾਰਕੱਛ ਅਵਤਾਰਕ੍ਰਿਸਨਾਵਤਾਰਨਰ ਨਾਰਾਇਣ ਅਵਤਾਰਮਹਾ ਮੋਹਨੀ ਅਵਤਾਰਬੈਰਾਹ (ਵਾਰਾਹ) ਅਵਤਾਰਨਰਸਿੰਘ ਅਵਤਾਰਬਾਵਨ ਅਵਤਾਰਪਰਸਰਾਮ ਅਵਤਾਰ
ਬ੍ਰਹਮਾ ਅਵਤਾਰਰੁਦਰ ਅਵਤਾਰ {ਪਹਿਲਾ ਭਾਗ}, ਰੁਦਰ ਅਵਤਾਰ {ਦੂਜਾ ਭਾਗ}, ਜਲੰਧਰ ਅਵਤਾਰਬਿਸਨੁ (ਵਿਸ਼ਣੂ) ਅਵਤਾਰਮਧੁ ਕੈਟਬ ਬਧਨ ਅਵਤਾਰਅਰਿਹੰਤ ਦੇਵ ਅਵਤਾਰ
ਮਨੁ ਰਾਜਾ ਅਵਤਾਰਧਨੰਤਰ ਵੈਦ ਅਵਤਾਰਸੂਰਜ ਅਵਤਾਰ ਚੰਦ ਅਵਤਾਰਰਾਮ ਅਵਤਾਰਕ੍ਰਿਸ਼ਨ ਅਵਤਾਰਨਰ (ਅਰਜੁਨ) ਅਵਤਾਰ ਅਤੇ ਬੁੱਧ ਅਵਤਾਰ, ਨਿਹਕਲੰਕੀ ਅਵਤਾਰ

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top