Share on Facebook

Main News Page

ਸ. ਗੁਰਮੀਤ ਸਿੰਘ ਸਿਡਨੀ ਨਿਰੰਤਰ ਹੀ ਸਿੱਖੀ ਦੀ ਸ਼ਾਨ ਦੇ ਵਾਧੇ ਲਈ ਤੱਤਪਰ ਰਹਿੰਦੇ ਸਨ
-: ਪ੍ਰੋ. ਕਸ਼ਮੀਰਾ ਸਿੰਘ USA
28 Jan 2018

ਸ. ਗੁਰਮੀਤ ਸਿੰਘ ਨੇ ਆਪਣੇ ਜੀਵਨ ਦਾ ਸਫ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਪੂਰਾ ਕਰ ਕੇ ਸੰਸਾਰ 26 Jan 2018 ਨੂੰ ਅਲਵਿਦਾ ਕਹਿ ਦਿੱਤੀ ਹੈ। ਇਹ ਰੱਬੀ ਨਿਯਮ ਹੈ ਜਿਸ ਵਿੱਚ ਕੋਈ ਰੋਕ ਨਹੀਂ ਪੈ ਸਕਦੀ। ਯਾਤਰਾ ਸਫ਼ਲ ਹੋ ਜਾਏ, ਬੱਸ ਇਹੀ ਮਨੁੱਖ ਦੀ ਲੋੜ ਹੈ। ਕਰਮਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਗੁਰਮੀਤ ਸਿੰਘ ਦੀ ਸੰਸਾਰ ਜਾਤ੍ਰਾ ਸਫ਼ਲ ਹੋਈ ਹੈ। ਗੁਰਬਾਣੀ ਇਸ ਯਾਤਰਾ ਦੀ ਸਫ਼ਲਤਾ ਪ੍ਰਾਪਤੀ ਵਾਰੇ ਦੱਸਦੀ ਹੈ-

ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ॥--ਗਗਸ ਪੰਨਾਂ 687
ਅਰਥ:- (ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ । ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।1।

ਇਹੋ ਜਿਹੇ ਗੁਰਸਿੱਖ ਦੀ ਜੇ ਕੋਈ ਨਿੰਦਿਆ ਕਰੇ ਤਾਂ ਫੁੱਲ ਨੂੰ ਕੰਡਾ ਕਹਿਣ ਦੀ ਮਾਨੰਦ ਹੈ। ਗੁਰਬਾਣੀ ਦਾ ਆਦੇਸ਼ ਹੈ-

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖਿ ਮੁਗਧ ਕਰੰਨਿ॥  ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵੰਨਿ॥---ਗਗਸ ਪੰਨਾਂ 755

ਭਾਈ ਗੁਰਮੀਤ ਸਿੰਘ ਬੜੇ ਵਿਦਵਾਨ ਸਨ, ਭਾਵੇਂ, ਵਿਚਾਰਾਂ ਦੇ ਮੱਤਭੇਦ ਹੋਣੇ ਸੁਭਾਵਕ ਹਨ। ਗੁਰਦੁਆਰਾ ਮੌਂਟ੍ਰੀਅਲ ਕਨੇਡਾ ਦੀ ਲਾਇਬ੍ਰੇਰੀ ਵਿੱਚ ਉਨ੍ਹਾਂ ਦੀ ਅੰਗ੍ਰੇਜ਼ੀ ਵਿੱਚ ਲਿਖੀ ਇੱਕ ਕਿਤਾਬ ਪੜ੍ਹੀ ਸੀ - ‘ਦਾ ਸਿੱਖ ਲਿਟਰਜੀਕਲ ਹਿੰਮਜ਼’ { The Sikh Liturgical Hymns Liturgical Hymns. A liturgical hymn is a song of praise to God or his saints, which is used as a fixed part of Church's formal, public worship.} ਇਸ ਪੁਸਤਕ ਵਿੱਚ ਭਾਈ ਗੁਰਮੀਤ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਗੁਰੂ ਜੀ ਵਲੋਂ ਨਿਸ਼ਚਿਤ ਕੀਤੇ ਸਿੱਖ ਨਿੱਤ-ਨੇਮ ਵਾਰੇ ਖ਼ੁਲਾਸਾ ਕੀਤਾ ਹੈ।

ਸਿੱਖ ਰਹਤ ਮਰਯਾਦਾ ਦਾ ਬਦਲ:

ਇਸ ਵਿਸ਼ੇ ਉੱਤੇ ਕਾਫ਼ੀ ਸਮੇਂ ਤੋਂ ਉਹ ਕੰਮ ਕਰ ਰਹੇ ਸਨ। ਉਹ ਚਾਹੁੰਦੇ ਸਨ ਕਿ ਮੌਜੂਦਾ ਸਿੱਖ ਰਹਤ ਮਰਯਾਦਾ ਵਿੱਚੋਂ ਵਿਵਾਦਪੂਰਨ ਅੰਸ਼ ਕੱਢ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਰਬ-ਸਾਂਝੀ ਰਹਤ ਮਰਯਾਦਾ ਬਣੇ। ਮਰਯਾਦਾ ਦੇ ਖਰੜੇ ਨੂੰ ਸਿੱਖਾਂ ਦੀ ਰਾਇ ਲੈਣ ਵਾਰੇ ਉਹ ਅਕਸਰ ਈ-ਮੇਲ ਰਾਹੀਂ ਭੇਜਦੇ ਸਨ।

27 ਦਸੰਬਰ 2017 ਨੂੰ ਸਿੱਖ ਮਸਲਿਆਂ ਸੰਬੰਧੀ ਉਨ੍ਹਾਂ ਦੇ ਦੋ ਸੰਦੇਸ਼ ਦਾਸ ਨੂੰ ਅਖ਼ਰੀ ਵਾਰ ਈ-ਮੇਲ ਰਾਹੀਂ ਆਏ ਸਨ। ਉਨ੍ਹਾਂ ਨੂੰ 21 ਜਨਵਰੀ 2018 ਨੂੰ ਭਾਰਤੀ ਸੰਵਿਧਾਨ ਦੀ ਧਾਰਾ ਨੰਬਰ 25 ਅਨੁਸਾਰ ਸਿੱਖਾਂ ਨਾਲ਼ ਕੀਤੇ ਧੋਖੇ ਵਾਰੇ ਦਾਸ ਵਲੋਂ ਇੱਕ ਈ-ਮੇਲ ਫਾਰਵਡ ਕੀਤੀ ਗਈ ਸੀ। ਉਹ ਨਿਰੰਤਰ ਹੀ ਸਿੱਖੀ ਦੀ ਸ਼ਾਨ ਦੇ ਵਾਧੇ ਲਈ ਤੱਤਪਰ ਰਹਿੰਦੇ ਸਨ। ਭਾਵੇਂ ਉਹ ਅਕਸਰ ਕਿਹਾ ਕਰਦੇ ਸਨ ਕਿ ਉਨ੍ਹਾਂ ਦੀ ਸਿਹਤ ਬਹੁਤੀ ਠੀਕ ਨਹੀਂ ਰਹਿੰਦੀ, ਪਰ ਫਿਰ ਵੀ ਉਹ ਸਿੱਖੀ ਦੀ ਚੜ੍ਹਦੀ ਕਲਾ ਦੇ ਕਾਰਜਾਂ ਵਿੱਚ ਰੁੱਝੇ ਰਹਿੰਦੇ ਸਨ।

ਉਨ੍ਹਾਂ ਦੇ ਕੋਈ ਨਜ਼ਦੀਕੀ ਰਿਸ਼ਤੇਦਾਰ ਜਾਂ ਸਿੱਖ ਸੱਜਣ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਕਿੰਨਾਂ ਕੁੱਝ ਸਿੱਖੀ ਦੇ ਮਸਲਿਆਂ ਨੂੰ ਹੱਲ ਕਰਨ ਲਈ ਲਿਖਿਆ ਹੈ ਜੋ ਅਜੇ ਛਪਿਆ ਨਹੀਂ। ਗੁਰਬਾਣੀ ਦੇ ਸ਼ਬਦ ਜੋੜਾਂ ਪ੍ਰਤੀ ਉਹ ਬਹੁਤ ਸਾਵਧਾਨ ਰਹਿੰਦੇ ਸਨ। ਉਹ ਕਹਿੰਦੇ ਸਨ- ਸਿਫ਼ਤਿ, ਅਰਦਾਸਿ, ਫ਼ਤਿਹ ਆਦਿਕ ਸ਼ਬਦ ਜੋੜ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਹਨ, ਉਵੇਂ ਹੀ ਵਰਤਣੇ ਚਾਹੀਦੇ ਹਨ।

ਅਰਦਾਸਿ ਹੈ ਕਿ ਅਕਾਲਪੁਰਖ ਵਿੱਛੁੜੀ ਆਤਮਾ ਦੇ ਸਮੂਹ ਸੰਬੰਧੀਆਂ ਨੂੰ ਰੱਬੀ ਭਾਣਾ ਮੰਨਣ ਦਾ ਬਲ ਬਖ਼ਸ਼ਸ਼ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top