Share on Facebook

Main News Page

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਫਿਰ ਪਏ ਕੁਰਾਹੇ ?
ਗੁਰੂ ਸਾਹਿਬਾਨਾਂ ਦੇ ਜੀਵਨ ਵਿਚ ਗਲਤੀਆਂ ਕੱਢਣ ਵਾਲੇ ਅਖੌਤੀ ਵਿਦਵਾਨ ਹਰਨੇਕ ਸਿੰਘ ਨਿਊਜੀਲੈਂਡ ਦਾ ਪੂਰਿਆ ਪੱਖ

ਕਪੂਰਥਲਾ 3 ਫਰਵਰੀ ( ਗੁਰਭੇਜ ਸਿੰਘ ਅਨੰਦਪੁਰੀ ) : ਸੋਸਲ ਮੀਡੀਆਂ ਉਪਰ ਆਪਣੇ ਆਪ ਨੂੰ ਕੌਮ ਦਾ ਆਗੂ ਸਮਝਣ ਵਾਲੇ ਅਖੌਤੀ ਵਿਦਵਾਨ ਹਰਨੇਕ ਸਿੰਘ ਨਿਊਜੀਲੈਂਡ ਵਾਲੇ ਦੀਆਂ ਪੰਥ ਵਿਰੋਧੀ ਚਾਲਾਂ ਕਾਰਣ ਮਿਸ਼ਨਰੀ ਪ੍ਰਚਾਰਕਾਂ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਦੇ ਦਰਮਿਆਨ ਪਿਛਲੇ ਕੁਝ ਮਹੀਨਿਆਂ ਤੋ ਚੱਲ ਰਹੇ ਆਪਸੀ ਵਿਚਾਰਕ ਮੱਤਭੇਦ ' ਭਾਈ ਢੱਡਰੀਆਂ ਵਾਲੀਆਂ ਵੱਲੋਂ ਪਿਛਲੇ ਦਿਨੀ ਸੋਸਲ ਮੀਡੀਆਂ ਉਪਰ ਪਾਈ ਆਪਣੀ ਇਕ ਡੇਢ ਘੰਟੇ ਦੀ ਵੀਡੀਓ ਤੋ ਬਾਅਦ ਕਾਫੀ ਹੱਦ ਤੱਕ ਖੁੱਲ ਕੇ ਸਾਹਮਣੇ ਆ ਗਏ ਹਨ, ਜਿਸ ਵਿਚ ਉਹਨਾ ਨੇ ਗੁਰੂ ਸਾਹਿਬਾਨਾ ਸਬੰਧੀ ਭੱਦੀ ਸਬਦਾਵਲੀ ਵਰਤਨ ਵਾਲੇ ਅਖੌਤੀ ਵਿਦਵਾਨ ਹਰਨੇਕ ਸਿੰਘ ਨੂੰ ਠੀਕ ਦਸਦਿਆਂ ਉਸ ਨੂੰ ਨਿਊਜੀਲੈਂਡ ਵਿਖੇ ਜਾ ਕੇ ਮਿਲਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਮੈ ਹਰਨੇਕ ਸਿੰਘ ਨੂੰ ਥੋੜੇ ਸਮੇ ਵਿਚ ਹੀ ਮਿਲਣ ਜਾਵਾਗਾ ਅਤੇ ਉਸਦੇ ਨਾਲ ਫੋਟੋਆਂ ਵੀ ਖਿਚਾ ਕੇ ਫੇਸਬੁਕ ਤੇ ਪਾਵਾਗਾ !

ਭਾਈ ਢੱਡਰੀਆਂ ਵਾਲਿਆ ਵੱਲੋਂ ਕੀਤੇ ਇਸ ਐਲਾਨ ਤੋ ਬਾਅਦ ਸੋਸਲ ਮੀਡੀਆਂ ਉਪਰ ਉਨ੍ਹਾ ਦੇ ਫੈਂਸਲੇ ਦੀ ਕਾਫੀ ਨਿਖੇਧੀ ਦੇਖਣ ਨੂੰ ਮਿਲ ਰਹੀ ਹੈ ! ਦੱਸਣਯੋਗ ਹੈ ਅਖੌਤੀ ਵਿਦਵਾਨ ਹਰਨੇਕ ਸਿੰਘ ਪਿਛਲੇ ਲੰਮੇ ਸਮੇ ਤੋ ਗੁਰੂ ਸਾਹਿਬਾਨਾ ਅਤੇ ਮਿਸ਼ਨਰੀ ਪ੍ਰਚਾਰਕਾ ਸਬੰਧੀ ਕਾਫੀ ਭੱਦੀ ਸਬਦਾਵਲੀ ਵਰਤ ਰਿਹਾ ਸੀ ਅਤੇ ਆਪਣੇ ਆਪ ਨੂੰ ਉਹ ਭਾਈ ਢੱਡਰੀਆਂ ਵਾਲੇ ਦਾ ਸਮਰਥਕ ਅਖਵਾਉਂਦਾ ਆ ਰਿਹਾ ਹੈ ! ਮਿਸ਼ਨਰੀ ਪ੍ਰਚਾਰਕ ਅਤੇ ਉਹਨਾ ਦੇ ਸਮਰਥਕ ਭਾਈ ਢੱਡਰੀਆਂ ਵਾਲਿਆ ਨੂੰ ਕਈ ਵਾਰ ਬੇਨਤੀਆਂ ਕਰ ਚੁੱਕੇ ਸਨ ਕਿ ਉਹ ਆਪਣੇ ਸਮਰਥਕ ਹਰਨੇਕ ਸਿੰਘ ਨੂੰ ਅਜਿਹਾ ਕਰਨ ਤੋ ਰੋਕੇ ਇਸ ਨਾਲ ਕੌਮ ਅੰਦਰ ਹੋਰ ਵਿਵਾਦ ਪੈਦਾ ਹੋ ਜਾਵੇਗਾ !

ਪ੍ਰੰਤੂ ਜਦ ਭਾਈ ਢੱਡਰੀਆਂ ਵਾਲਿਆ ਨੇ ਹਰਨੇਕ ਸਿੰਘ ਨੂੰ ਅਜਿਹਾ ਕਰਨ ਤੋ ਨਾ ਰੋਕਿਆ ਤਾ ਮਿਸ਼ਨਰੀ ਪ੍ਰਚਾਰਕਾ ਅਤੇ ਉਹਨਾ ਦੇ ਸਮਰਥਕਾ ਨੇ ਭਾਈ ਢੱਡਰੀਆਂ ਵਾਲਿਆ ਨੂੰ ਵੀ ਸੋਸਲ ਮੀਡੀਆਂ ਰਾਹੀ ਸਵਾਲਾ ਦੇ ਘੇਰੇ ਵਿਚ ਲੈਣਾ ਸੁਰੂ ਕਰ ਦਿੱਤਾ ਕਿ ਤੁਸੀਂ ਕੌਮ ਅੰਦਰ ਆਪਣੀ ਸਥਿਤੀ ਨੂੰ ਸਪਸੱਟ ਕਰੋ ! ਜਿਸ ਤੋ ਬਾਅਦ ਬੀਤੇ ਦਿਨੀ ਭਾਈ ਢੱਡਰੀਆਂ ਵਾਲਿਆ ਨੇ ਹਰਨੇਕ ਸਿੰਘ ਸਬੰਧੀ ਆਪਣਾ ਪੱਖ ਸਪੱਸਟ ਕਰਦਿਆ ਕਿਹਾ ਕਿ ਕੋਈ ਜੋ ਮਰਜੀ ਕਰ ਲਵੇ ਹੁਣ ਮੈ ਹਰਨੇਕ ਸਿੰਘ ਨੂੰ ਸਪੈਸਲ ਮਿਲਣ ਜਾਵਾਗਾ ਅਤੇ ਉਸ ਨਾਲ ਫੋਟੋਆਂ ਵੀ ਖਿਚਵਾ ਨੇ ਫੇਸਬੁਕ ਤੇ ਪਾਵਾਗਾ ! ਭਾਵੇਂ ਕਿ ਇਸ ਤੋ ਇਲਾਵਾ ਭਾਈ ਢੱਡਰੀਆਂ ਵਾਲਿਆ ਵੱਲੋਂ ਹੋਰ ਵੀ ਕਈ ਮਸਲਿਆ ਉਪਰ ਗੱਲਬਾਤ ਕੀਤੀ ਪ੍ਰੰਤੂ ਹਰਨੇਕ ਸਿੰਘ ਨਾਲ ਮੁਲਾਕਾਤ ਕਰਨ ਦੇ ਕੀਤੇ ਐਲਾਨ ਤੋ ਬਾਅਦ ਉਹਨਾ ਦੇ ਖਿਲਾਫ਼ ਸੋਸਲ ਮੀਡੀਆਂ ਤੇ ਜੰਗ ਹੋਰ ਤੇਜ ਹੋ ਗਈ ਹੈ ! ਭਾਈ ਢੱਡਰੀਆਂ ਵਾਲਿਆ ਵੱਲੋਂ ਕੀਤੇ ਇਸ ਐਲਾਨ ਨੇ ਇਹ ਗੱਲ ਵੀ ਸਪੱਸਟ ਕਰ ਦਿੱਤੀ ਹੈ ਕਿ ਹੁਣ ਉਹਨਾ ਦੀ ਏਕਤਾ ਮਿਸ਼ਨਰੀ ਪ੍ਰਚਾਰਕਾ ਨਾਲ ਹੋਣ ਦੀ ਸੰਭਾਵਨਾ ਕਾਫੀ ਘੱਟ ਗਈ ਹੈ !


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top