ਬਚਿਤ੍ਰ ਨਾਟਕ ਦੀ ਅਰੰਭਕ ਰਚਨਾ
"ਜਾਪੁ" ਜੋ ਦਸਮੇ
ਨਾਨਕ ਸਿਰ ਮੜੀ ਗਈ ਹੈ, ਗੁਰਬਾਣੀ
ਨਹੀਂ। ਇਸ ਰਚਨਾ ਵਿਚ ਉਹ ਗੁੱਣ ਲਿਖੇ ਹਨ ਜੋ ਕਿਸੇ ਇਸ਼ਟ
ਜਾ ਕਿਸੇ ਮੱਤ ਦੇ ਗੁਰੂ ਜਾ ਪੀਰ ਦੇ ਲੱਗਦੇ ਹਨ ਜੋ ਰੱਬ ਵਰਗਾ ਹੋਵੇ । ਜਦ ਵੀ ਕੋਈ ਕਵੀ
ਕਿਸੇ ਅਕਾਰ ਰੂਪ ਜਿਸਨੂੰ ਉਹ ਰੱਬ ਮੰਨਦਾ ਹੋਵੇ ਦੇ ਗੁੱਣਾ ਲਿਖਣ ਲੱਗੇ ਤਾਂ ਉਹ ਆਪਣੇ
ਇਸ਼ਟ ਜਾ ਗੁਰੂ ਨੂੰ ਰੱਬ ਬਣਾ ਹੀ ਦਿੰਦਾ ਹੈ ।
ਇਹੀ ਹਾਲ ਬਚਿਤ੍ਰ ਨਾਟਕ ਦੇ ਲਿਖਾਰੀ ਦਾ
ਹੈ ਜੋ ਆਪਣੇ ਇਸ਼ਟ
ਜਾਂ ਗੁਰੂ ਨੂੰ ਰੱਬ ਲਿਖ ਰਿਹਾ ਹੈ। ਪਰ ਜਦ ਕੋਈ ਜੀਵ ਅਸਲ ਦੀ ਨਕਲ ਕਰਦਾ
ਹੈ ਤਾਂ ਉਹ ਕਿਤੇ ਨ ਕਿਤੇ ਕੋਈ ਗਲਤੀ ਜਾ ਗਲਤੀਆ ਕਰਦਾ ਹੀ ਕਰਦਾ ਹੈ ।
ਬਚਿਤ੍ਰ ਨਾਟਕ ਇਕ
ਹਿੰਦੂਮੱਤ ਦੇ ਦੇਵੀ ਦੇਵਤਿਆਂ ਦੀ ਉਸਤਤਿ ਨਾਲ ਭਰਿਆ ਗ੍ਰੰਥ ਹੈ
ਜਿਸ ਵੁਚ ਥਾਂ ਥਾਂ ਦੇਵੀ
ਚੰਡੀ ਦੀ ਉਸਤਤਿ ਹੈ, ਜੋ ਹਿੰਦੂ ਮੱਤ ਦੀ ਪ੍ਰਮੁੱਖ ਦੇਵੀਆ
ਵਿੱਚੋਂ ਇਕ ਦੇਵੀ ਹੈ । ਇਸ
ਗ੍ਰੰਥ ਵਿਚ ਕਈ ਹੋਰ ਗ੍ਰੰਥ ਜੋੜਕੇ ਇਕ ਵੱਡ ਅਕਾਰੀ ਗ੍ਰੰਥ ਤਿਆਰ ਕੀਤਾ ਜਿਸਦਾ ਨਾਮ ਦਸਮ
ਗ੍ਰੰਥ ਰੱਖਿਆ ਜੋ ਸਿੱਖ ਮੱਤ ਦੇ ਦਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਸਵੇ ਸਥਾਨ
ਤੇ ਗੁਰਤਾ ਗੱਦੀ ਪ੍ਰਾਪਤ ਕਰਦੇ ਹਨ ਦੇ ਦਸਮੇ ਸਥਾਨ ਨੂੰ ਹੀ ਅਧਾਰ ਬਣਾਕੇ ਨਾਮ ਕਰਣ ਕਰ
ਦਿਤਾ, ਜਦਕਿ ਗੁਰੂ ਵਲੋਂ ਅਜਿਹੀ ਕੋਈ ਲਿਖਤ
ਨਹੀਂ ਲਿਖੀ ਜਿਸ ਵਿਚ ੯੫% ਹਿੰਦੂ ਦੇਵੀ
ਦੇਵਤਿਆਂ ਦੀ ਉਸਤਤਿ ਹੋਵੇ।
ਜਾਪੁ ਰਚਨਾ
ਜੋ ਕਿਉਂਕਿ ਕਿਸੇ ਦੇ ਗੁਣਾ ਨੂੰ ਬਿਆਨ ਕਰਦੀ ਹੈ ਇਸ ਲਈ ਇਸ ਨੂੰ ਕਰਤੇ ਦੇ
ਗੁਣ (ਵਿਸ਼ੇਸ਼ਣ) ਬਣਾਕੇ ਸਿੱਖਾਂ ਦੇ ਗੁਰੂ ਦੀ ਲਿਖੀ ਘੋਸ਼ਿਤ ਕਰਨ ਦੀ ਸਫਲਤਾ ਪੂਰਵਕ ਕੋਸ਼ਿਸ਼
ਕੀਤੀ ਹੈ । ਜਾਪੁ ਦੀ ਰਚਨਾ ਬੇਸ਼ੱਕ
ਇਕ ਹਿੰਦੂ ਦੇਵਤੇ ਦੀ ਹੀ ਉਸਤਤਿ ਹੈ ਜਿਸਦੀ ਸ਼ਿਵ
ਪੁਰਾਣ ਵਿਚ ਵੀ ਉਸਤਤਿ ਹੈ।
ਸ਼ਿਵ ਪੁਰਾਣ ਦੀ ੧੦੦੦ ਨਾਵਾਂ ਵਾਲੀ
"ਸਹੰਸਰਨਾਮਾ ਰਚਨਾ" ਦਾ ਹੀ ਉਲੱਥਾ ਹੀ
ਜਾਪੁ ਰਚਨਾ ਹੈ। ਸਹੰਸਰਨਾਮਾ ਸੰਸਕ੍ਰਿੱਤ ਵਿਚ ਹੋਣ ਕਰਕੇ ਉਸਨੂੰ
ਜਾਪੁ ਰਚਨਾ
ਨਾਲ ਬਰਾਬਰ ਕਰਨਾ ਮੁਸ਼ਕੱਲ ਹੈ, ਕਿਉਂਕਿ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਅੱਖਰ ਨਾਲ
ਅੱਖਰ ਮਿਲਾਉਂਦੇ ਹਨ ਨਾ ਕਿ ਦੋਵਾ ਰਚਨਾਵਾ ਦੇ ਗੁੱਣਾ ਨੂੰ ਮਿਲਾਉਂਦੇ ਹਨ।
ਆਖਰ ਜਾਪੁ ਰਚਨਾ ਨੂੰ ਦੇਵਤਿਆਂ ਦੀ ਉਸਤਤਿ ਸਿਧ
ਕਰਣ ਲਈ ਅਖੌਤੀ ਦਸਮ
ਵਿੱਚੋਂ ਹੀ ਇਕ ਰੱਚਨਾ ਦੇ ਮੇਲ ਕੀਤਾ ਜਿਸ ਤੋਂ ਸ਼ਪਸ਼ਟ ਹੋ ਗਿਆ ਕਿ
ਜਾਪੁ ਰਚਨਾ ਦੇਵਤੇ ਦੀ ਉਸਤਤਿ ਹੈ। ਅਖੌਤੀ ਦਸਮ ਦੇ ਪੰਨਾਂ ੬੩੫ ਤੇ
"ਅਥ ਰੁਦ੍ਰ ਅਵਤਾਰ ਕਥਨੰ" ਰਚਨਾ
ਦਰਜ਼ ਹੈ ਜਿਸ ਵਿਚ
ਸ਼ਿਵ ਦੇ ਰੁਦ੍ਰ ਅਵਤਾਰ ਦਾ ਵਰਨਣ ਹੈ। ਹੁਣ ਦਾਸ
ਜਾਪੁ ਰਚਨਾ ਨੂੰ ਰੁਦ੍ਰ
ਅਵਤਾਰ ਨਾਲ ਮਿਲਾਵੇਗਾ ਜਿਸ ਤੋਂ ਸ਼ਪਸ਼ਟ ਹੋ ਸਕੇ ਕਿ
ਜਾਪੁ ਦਾ ਇਸ਼ਟ ਹੀ ਰੁਦ੍ਰ ਅਵਤਾਰ ਹੈ। ਦਸਮ ਪੰਨਾਂ
੬੩੯
"ਅਥ ਰੁਦ੍ਰ ਅਵਤਾਰ ਕਥਨੰ" ਰਚਨਾ |
|
"ਜਾਪੁ" ਰਚਨਾ
|
੧. ਅਜਾਨ ਬਾਹੁ ਅਨਭਉ ਅਜੀਤ॥੬੮॥ |
= |
ਆਜਾਨ ਬਾਹੁ॥ ਸ਼ਾਹਾਨ ਸ਼ਾਹੁ॥੮੮॥ |
੨. ਰਾਜਾਨ ਰਾਜ ਭੋਗੀ ਮਹਾਣ॥੬੮॥
|
= |
ਰਾਜਾਨ ਰਾਜ॥ ਭਾਨਾਨ ਭਾਨ ॥੮੯॥ |
੩. ਆਭਾ ਅਨੰਤ ਬਰਨੀ ਨ ਜਾਇ॥੬੯॥ |
= |
ਅਨਭੂਤ ਅੰਗ॥ ਆਭਾ ਅਭੰਗ॥੯੧॥ |
੪. ਅਨਛਿੱਜ ਗਾਤ ਨਿਸਦਿਨ ਨਿਰਾਸ॥੭੪॥ |
= |
ਅਨਛਿੱਜ ਗਾਤ॥ਆਜਿਜ ਬਾਤ॥੧੬੮॥ |
੫. ਜਿਹ ਰਾਗ ਰੰਗ
ਨਹੀਂ ਰੂਪ ਰੇਖ॥੮੫॥
|
= |
ਨ ਰਾਗੇ॥ ਨ ਰੰਗੇ॥ ਨ ਰੂਪੇ ॥ ਨ ਰੇਖੇ॥੧੯੫॥ |
੬. ਆਭਾ ਅਨੰਤ ਮਹਿਮਾ ਅਪਾਰ॥੮੯॥ |
= |
ਗੁਨ ਗਨ ਉਦਾਰ॥ ਮਹਿਮਾ ਅਪਾਰ॥੮੭॥ |
੭. ਸ਼ਾਹਾਨ ਸ਼ਾਹਿ ਭੂਪਾਨ ਭੂਪ॥੯੭॥ |
= |
ਸ਼ਾਹਾਨ ਸ਼ਾਹ॥੮੮॥ ਰਾਜਾਨ ਰਾਜ॥ ਭਾਨਾਨ ਭਾਨ॥੮੯॥
|
੮. ਦੇਵਾਨ ਦੇਵ ਮਹਿਮਾ ਅਨੂਪ॥੯੯॥ |
= |
ਦੇਵਾਨ ਦੇਵ॥ ਉਪਮਾ ਮਹਾਨ॥੮੯॥
|
੯. ਆਭਾ ਅਖੰਡ ਮਹਿਮਾ ਮਹਾਨ॥੧੦੦॥ |
= |
ਅਨਭੂਤ ਅੰਗ ॥ ਆਭਾ ਅਭੰਗ॥੯੧॥ |
੧੦. ਆਭਾ ਅਪਾਰ ਮਹਿਮਾ ਅਭੰਗ ॥੧੦੮॥ |
= |
ਆਭਾ ਅਭੰਗ॥ ੯੧॥ ਮਹਿਮਾ ਅਪਾਰ॥੮੭॥ |
੧੧. ਜਾਨੀ ਨ ਜਾਤ ਜਿਹ ਰੰਗ ਰੂਪ॥੯੭॥ |
= |
ਅੰਗ ਰਾਗ ਨ ਰੰਗ ਜਾਕਹਿ ਜਾਤਿ ਪਾਤਿ ਨ ਨਾਮ॥੮੪॥ |
੧੨. ਜਿਹ ਏਕ ਰੂਪ ਕਿਨੇ ਅਨੇਕ॥ ਅੰਤਹਿ
ਸਮੇਯ ਫੁਨ ਭਏ ਏਕ॥੮੭॥ |
= |
ਏਕ ਮੂਰਤਿ ਅਨੇਕ ਦਰਸ਼ਨ ਕੀਨ ਰੂਪ ਅਨੇਕ॥੮੧॥ |
੧੩. ਜਿਹ ਨਾਹਿ ਪਿਤਾ ਭ੍ਰਿਤ ਤਾਤ ਮਾਤ॥੯੭॥
|
= |
ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ॥੮੨॥ |
ਇਹ ਸਾਰਾ ਰੁਦ੍ਰ ਅਵਤਾਰ
ਵਿੱਚੋਂ ਹੈ ਜੋ ਪ੍ਰਤੱਖ
ਤੌਰ 'ਤੇ ਸਾਬਿਤ ਕਰਦਾ ਹੈ ਕਿ ਇਹ ਜੋ ਰੁਦ੍ਰ ਦੀ ਉਸਤਤਿ ਹੈ, ਜੋ ਹੂ ਬ ਹੂ
ਜਾਪੁ ਰਚਨਾ ਦੀ
ਸ਼ੈਲੀ, ਬੋਲੀ ਤੇ ਅਰਥ ਹਨ ਹੀ
ਜਾਪੁ ਦੀ ਉਸਤਤੀ ਰੁਦ੍ਰ ਦੀ ਹੀ ਉਸਤਤਿ ਹੈ ਜੋ ਕਿ ਸ਼ਿਵ ਦੇਵਤੇ
ਦੀ ਉਸਤਤਿ ਹੈ। ਗੁਰਮਤਿ ਕਿਸੇ ਦੇਵਤੇ ਦੀ ਉਸਤਤਿ ਪ੍ਰਵਾਨ
ਨਹੀਂ ਕਰਦੀ ਜੋ ਦੇਵਤਾ ਮਾਇਆ
ਵਿਚ ਹੀ ਭਟਕਿਆ ਫਿਰਦਾ ਹੈ । ਇਸ ਲਈ ਸ਼ਿਵ ਦੀ ਉਸਤਤਿ ਵਾਲੀ
ਜਾਪੁ ਰਚਨਾ ਗੁਰਬਾਣੀ
ਨਹੀਂ।