ਵਰਖਾ
ਹੁੰਦੀ ਤਾਂ ਬਰਾਬਰ ਹੈ, ਇੱਕ ਧਰਤੀ ਅਜਿਹੀ ਹੈ ਜੋ ਉਸ ਗਿਆਨ ਰੂਪੀ ਵਰਖਾ ਨੂੰ ਆਪਣੇ ਅੰਦਰ
ਸਮੋਅ ਕੇ ਪੇਦਾਵਾਰ ਵਧਾਉਂਦੀ ਹੈ ਅਤੇ ਦੂਜੀ ਉਪਰ ਹੋਈ ਵਰਖਾ ਬੇਕਾਰ ਹੀ ਚਲੀ ਜਾਂਦੀ ਹੈ,
ਜਿਵੇਂ ਪੱਥਰ 'ਤੇ ਪਿਆ ਪਾਣੀਂ ਕੰਮ ਨਹੀਂ...
ਜਦੋਂ ਵਰਖਾ ਹੁੰਦੀ ਹੈ ਤਾਂ ਬੱਦਲਾਂ ਤੋਂ ਕਣੀਆਂ ਹਰੇਕ ਕਿਸਮ ਦੀ
ਧਰਤੀ ਉੱਤੇ ਪੈਂਦੀਆਂ ਹਨ। ਕਿਤੇ ਨਕਾਰੀ, ਕਲਰਾਠੀ ਜਾਂ ਰੇਤਲੀ
ਧਰਤੀ ਹੈ, ਜਿਥੇ ਕੁਝ ਭੀ ਪੈਦਾ ਨਹੀਂ ਹੁੰਦਾ, ਇਥੇ ਪੈਣ ਵਾਲੀਆਂ ਬੂੰਦਾਂ ਭੈੜੀ ਧਰਤੀ ਦੀ
ਸੰਗਤਿ ਹੋਣ ਕਰਕੇ ਕੁਝ ਨਹੀਂ ਸੰਵਾਰਦੀਆਂ, ਸਗੋਂ ਆਪਣਾ ਆਪ ਹੀ ਗਵਾ ਜਾਂਦੀਆਂ ਹਨ।
ਇਹ ਹੈ ਮਨਮੁਖਤਾ ਰੂਪੀ ਧਰਤੀ ਜੋ ਆਪਣੀਂ ਕਹੀ ਗੱਲ ਨੂੰ ਗੁਰੂ ਦੀ ਕਹੀ ਗੱਲ ਤੋਂ ਵਧੇਰੇ
ਉੱਚਾ ਦੱਸਦੇ ਹਨ, ਜਿਵੇਂ ਅੱਜਕਲ੍ਹ ਰਣਜੀਤ ਸਿੰਘ ਢੱਡਰੀਆਂ
ਵਾਲਾ ਇਸੇ ਕਾਰਣ ਕਰਕੇ ਵਿਵਾਦਾਂ ਦੇ ਘੇਰੇ ਵਿੱਚ ਫਸਿਆ ਹੋਇਆ ਹੈ .....
ਕਿਤੇ ਤਾਕਤ ਵਾਲੀ ਜ਼ਮੀਨ ਹੈ,
ਇਸ ਜ਼ਮੀਨ ਵਿੱਚ ਪਈਆਂ ਕਣੀਆਂ ਸ੍ਰਿਸ਼ਟੀ ਦੀ ਹੋਰ ਵਧੀਕ ਸੇਵਾ ਕਰ ਕੇ ਆਪਣਾ ਆਪ ਸੰਵਾਰ
ਜਾਂਦੀਆਂ ਹਨ, ਕਿਉਂਕਿ ਸਿਆਣਾ ਜ਼ਿਮੀਂਦਾਰ ਹਲ ਵਾਹ ਕੇ, ਸੁਹਾਗਾ ਫੇਰ ਕੇ ਧਰਤੀ ਨੂੰ
ਸੰਵਾਰ-ਬਣਾ ਕੇ ਮੀਂਹ ਦੇ ਪਾਣੀ ਨੂੰ ਉਸ ਧਰਤੀ ਵਿਚ ਚੰਗੀ ਤਰ੍ਹਾਂ ਮਿਲਾ ਲੈਂਦਾ ਹੈ।
ਇਹ ਹੈ ਗੁਰਮੁਖਤਾ ਰੂਪੀ ਧਰਤੀ ਦੀ ਮਿਸਾਲ ਪ੍ਰੋ.ਦਰਸ਼ਨ ਸਿੰਘ
ਜੀ ਖਾਲਸਾ ਜਿਹਨਾਂ ਨੇ ਗੁਰੂ ਦੇ ਬਖਸ਼ੇ ਉਪਦੇਸ਼ ਰਾਹੀਂ ਆਪਣੇਂ ਸਰੀਰ ਰੂਪੀ ਧਰਤੀ
ਨੂੰ ਅਜਿਹਾ ਸਵਾਰਿਆ ਕਿ ਹੁਣ ਆਉਂਣ ਵਾਲੀਆਂ ਪੀੜ੍ਹੀਆਂ ਇਸ ਧਰਤੀ ਵਿਚੋਂ ਹੋਈ ਪੈਦਾਵਾਰ
ਨਾਲ ਆਪਣੀਂ ਤ੍ਰਿਪਤੀ ਕਰਦੀਆਂ ਰਹਿਣਗੀਆਂ ....
ਨਕਾਰੀ,ਕਲਰਾਠੀ ਜਾਂ ਰੇਤਲੀ ਧਰਤੀ ਨੁੰ ਸਵਾਰਿਆ ਜਾ ਸਕਦਾ ਹੈ ਗਿਆਨ ਦੀ ਵਰਖਾ ਤਾਂ ਹੁੰਦੀ
ਰਹਿੰਦੀ ਹੈ, ਪਰ ਜੇਕਰ ਥੋੜਾ ਉਧਮ ਹੋ ਜਾਵੇ ਤਾਂ ਏਹੋ ਜਹੀ ਵਿਰਤੀ ਵੀ ਸਵਾਰ ਕੇ ਫਲ
ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰੂ ਦੇ ਉਪਦੇਸ ਵਿਚ ਇਹ ਸਮੱਰਥਾ ਹੈ ਕਿ ਵਿਕਾਰੀ ਅਤੇ ਬੰਜਰ
ਰੂਪੀ ਵਿਰਤੀ ਨੂੰ ਸਿੰਝ ਕੇ ਸੁਚੱਜੇ ਗੁਣਾਂ ਦਾ ਪੈਦਾਵਾਰ ਕਰ ਸਕਦਾ ਹੈ, ਸਿਰਫ ਜ਼ਰੂਰਤ ਹੈ
ਗੁਰਮਤਿ ਦੇ ਫਲਸਫੇ 'ਤੇ ਤੁਰਨ ਜਾ ਕਹਿ ਲਵੋ ਉਪਦੇਸ ਧਾਰਣ ਕਰਣ ਦੀ ......
ਆਉ ਆਪਣੀਂਆਂ ਕੋਝੀਆਂ ਹਰਕਤਾਂ ਤੋਂ ਉੱਪਰ ਉਠ ਕੇ ਗੁਰੂ ਸਾਹਿਬ ਜੀ ਦੀ ਬਾਣੀਂ ਉਪਰ ਪੂਰਚ
ਨਿਸਚਾ ਰੱਖ ਕੇ ਆਪਣੇਂ ਸਰੀਰ ਰੂਪੀ ਧਰਤੀ ਨੂੰ ਉਪਜਾਊ ਬਣਾਈਏ ਤਾਂ ਆਪਣਾਂ ਅਤੇ ਦੂਜਿਆਂ
ਦਾ ਭਲਾ ਹੋ ਸਕੇ।