Share on Facebook

Main News Page

ਤਾਨਾਸ਼ਾਹੀ ਤਰੀਕੇ ਤਖਤ ਸਾਹਿਬਾਨਾਂ ਦੇ ਸਤਿਕਾਰ ਲਈ ਅਤਿ ਘਾਤਕ
-: ਪੰਥਕ ਤਾਲਮੇਲ ਸੰਗਠਨ

ਪੰਥ-ਦਰਦੀ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਗਿ: ਇਕਬਾਲ ਸਿੰਘ ਵਲੋਂ ਕੋਲਕੱਤਾ ਦੇ ਹੈੱਡ ਗ੍ਰੰਥੀ ਸਮੇਤ ਪੰਜ ਸਿੱਖਾਂ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਉਹਨਾਂ ਸਵਾਲ ਕੀਤਾ ਕਿ ਜਿਸ ਵਿਅਕਤੀ ਨੂੰ ਸਿੱਖ ਪੰਥ ਜਥੇਦਾਰ ਹੀ ਨਹੀਂ ਮੰਨਦਾ ਹੈ ਉਸ ਨੂੰ ਕੀ ਅਧਿਕਾਰ ਹੈ ਕਿ ਉਹ ਪੰਥ ਸਬੰਧੀ ਕੋਈ ਫੈਸਲੇ ਦੇਵੇ। ਦੂਸਰਾ ਕੀ ਇਕੱਲੇ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਸ਼ਬਦ ਕੀਰਤਨ ਸੁਣਨ ਤੇ ਸੁਣਾਉਣ ਵਾਲਿਆਂ ਵਿਰੁੱਧ ਕਾਰਵਾਈ ਕਰ ਸਕਦਾ ਹੈ ? ਜੇਕਰ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਕਰਨਤੇ ਪੰਜ ਤਖਤਾਂ ਦੇ ਜਥੇਦਾਰਾਂ ਨੇ ਵੀ ਪਾਬੰਦੀ ਲਾਈ ਹੋਈ ਹੈ ਤਾਂ ਕੀ ਸਿੱਖ ਪੰਥ ਦੇ ਗੁਰਮਤੇ ਤਹਿਤ ਲਗਾਈ ਹੋਈ ਹੈ ? ਬਿਨਾਂ ਸ਼ੱਕ ਪ੍ਰੋ: ਦਰਸ਼ਨ ਸਿੰਘ ਜਾਂ ਹੋਰ ਸੱਜਣ ਜਿਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੋਇਆ ਜਾਂ ਛੇਕਿਆ ਹੋਇਆ ਹੈ ਉਸ ਲਈ ਪੰਥ ਤੋਂ ਪ੍ਰਵਾਨਗੀ ਨਹੀਂ ਲਈ ਹੋਈ ਹੈ ? ਇਹ ਸਾਰਾ ਵਰਤਾਰਾ ਪੰਥਕ ਸਿਧਾਂਤਾਂ ਦੇ ਵਿਰੁੱਧ ਰਾਜਨੀਤੀ ਅਧੀਨ ਵਰਤਿਆ ਹੋਇਆ ਹੈ ਅਤੇ ਅਖੌਤੀ ਜਥੇਦਾਰਾਂ ਵਲੋਂ ਨਿਤ ਅਖੌਤੀ ਰਸਤੇ ਅਖ਼ਤਿਆਰ ਕੀਤੇ ਜਾ ਰਹੇ ਹਨ। ਇਸੇ ਦਾ ਸਿੱਟਾ ਹੈ ਕਿ ਸਿੱਖ ਸੰਗਤਾਂ ਐਸੇ ਵਰਤਾਰੇ ਦੇ ਪਾਤਰਾਂ ਨੂੰ ਜ਼ੀਰੋ ਸਮਝ ਕੇ ਆਪਣੇ ਅਸਲ ਹੀਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਤੇ ਕੇਂਦ੍ਰਿਤ ਰਹਿਣ ਲਈ ਹੋਰ ਦ੍ਰਿੜ ਹੋ ਰਹੀਆਂ ਹਨ।

ਸੰਗਠਨ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਖੌਤੀ ਜਥੇਦਾਰਾਂ ਦੀਆਂ ਮਨਮਾਨੀਆਂ ਦੀ ਪਰਵਾਹ ਨਾ ਕਰਦਿਆਂ ਆਪਸੀ ਸਾਂਝ ਤੇ ਮਿਲਵਰਤਣ ਨਾਲ ਸੇਵਾ-ਸਿਮਰਨ ਦੇ ਲਾਹੇ ਲੈਣ ਦਾ ਸਿਦਕ ਨਿਭਾਉਣ। ਪੰਥਕ ਤਾਲਮੇਲ ਸੰਗਠਨ ਦੀਆਂ ਭਾਰੀ ਗਿਣਤੀ ਵਿਚ ਜਥੇਬੰਦੀਆਂ ਕਈ ਵਰ੍ਹੇ ਪਹਿਲਾਂ ਇਸ ਜਥੇਦਾਰ ਦੇ ਬਾਈਕਾਟ ਬਾਰੇ ਲਿਖਤੀ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬਤੇ ਦਰਜ ਕਰਵਾ ਚੁੱਕੀਆਂ ਹੋਈਆਂ ਹਨ । ਜੇ ਕੋਈ ਸੱਜਣ ਐਸੀਆਂ ਕਾਰਵਾਈਆਂ ਤੋਂ ਜ਼ਲੀਲ ਹੋ ਕੇ ਧਰਮ ਪਰਿਵਰਤਨ ਦਾ ਵੀਚਾਰ ਪੇਸ਼ ਕਰਦਾ ਹੈ ਤਾਂ ਇਹ ਉਸ ਦੀ ਸਬਰ ਸਿਦਕ ਦੀ ਭਾਰੀ ਕਮਜ਼ੋਰੀ ਹੈ। ਗੁਰੂ-ਗ੍ਰੰਥ ਤੇ ਪੰਥ ਦੇ ਪਰਉਪਕਾਰਾਂ ਨੂੰ ਪਿੱਠ ਵਿਖਾਉਣ ਦੇ ਤੁੱਲ ਹੈ। ਜਦ ਕਿ ਇਕ ਮੁੱਠ ਹੋ ਕੇ ਸਬਰ ਨਾਲ ਜ਼ਬਰ ਦਾ ਮੁਕਾਬਲਾ ਕਰਨਾ ਸਮੇਂ ਦੀ ਲੋੜ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਸਿਦਾ ਨਿਸ਼ਚਾ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਰਿਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top