Share on Facebook

Main News Page

ਡਾ. ਆਸਾ ਸਿੰਘ ਘੁੰਮਣ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਹੋਈ ਬਹਿਸ ਦੇ ਰਿਕਾਰਡ ਸਮੇਤ, ਸੁਪਰੀਮ ਕੋਰਟ ਦੇ ਜੱਜਾਂ ਨੂੰ ਦਸਤਾਰ ਬਾਰੇ ਭੇਜੇ ਸਬੂਤ

ਸੁਪਰੀਮ ਕੋਰਟ ਦੇ ਜੱਜਾਂ ਨੂੰ ਦਸਤਾਰ ਬਾਰੇ ਭੇਜੇ ਸਬੂਤ, ਦਸਤਾਰ ਬਾਰੇ ਤਿੰਨ ਪੁਸਤਕਾਂ ਲਿਖ ਚੁੱਕੇ ਡਾ. ਆਸਾ ਸਿੰਘ ਘੁੰਮਣ ਨੇ ਸੁਪਰੀਮ ਕੋਰਟ ਦੇ ਜੱਜ ਐੱਲ.ਐੱਨ. ਸੂਰੀ ਅਤੇ ਐੱਸ.ਏ. ਬੋਡਬੇ ਨੂੰ ਦਸਤਾਰ ਸਬੰਧੀ ਪੱਤਰ ਭੇਜਿਆ ਹੈ। ਇਸ ਵਿੱਚ ਉਨ੍ਹਾਂ ਨੇ 1976 ਵਿੱਚ ਬ੍ਰਿਟਿਸ਼ ਪਾਰਲੀਮੈਂਟ ਵਿੱਚ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦੇਣ ਸਬੰਧੀ ਹੋਈ ਬਹਿਸ ਦੇ ਰਿਕਾਰਡ ਦੀਆਂ ਫੋਟੋ ਕਾਪੀਆਂ ਭੇਜੀਆਂ ਹਨ। ਇਸ ਵਿੱਚ ਇੰਗਲੈਂਡ ਦੇ ਕਈ ਐੱਮ.ਪੀਜ਼ ਨੇ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਸਬੰਧੀ ਬਹਿਸ ਵਿੱਚ ਸਿੱਖਾਂ ਦੇ ਹੱਕ ਵਿੱਚ ਡਟਵੀਆਂ ਦਲੀਲਾਂ ਦੇ ਕੇ ਐਕਟ ਸਿੱਖਾਂ ਦੇ ਹੱਕ ਵਿੱਚ ਪਾਸ ਕਰਵਾ ਦਿੱਤਾ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਿੱਖ ਸਕਾਲਰ ਡਾ. ਡਬਲਿਊ. ਐੱਚ. ਮੈਕਲਾਉਡ ਦਾ ਦਸਤਾਰ ’ਤੇ ਦਸ ਸਫਿਆਂ ਦਾ ਲਿਖਿਆ ਲੇਖ ਵੀ ਭੇਜਿਆ ਹੈ। ਡਾ. ਮੈਕਲਾਉਡ ਕੈਨੇਡਾ ਵਿੱਚ ਦਸਤਾਰ ਸਬੰਧੀ ਚੱਲਦੇ ਕਈ ਕੇਸਾਂ ਵਿੱਚ ਸਿੱਖਾਂ ਅਤੇ ਦਸਤਾਰ ਦੇ ਅਟੁੱਟ ਸਬੰਧਾਂ ਬਾਰੇ ਗਵਾਹੀਆਂ ਦਿੰਦੇ ਰਹੇ ਹਨ।

ਇਸ ਮੌਕੇ ਡਾ. ਘੁੰਮਣ ਨੇ ਕਿਹਾ ਕਿ ਦੁਨੀਆਂ ਦੀ ਹਰ ਅਦਾਲਤ ਵਿੱਚੋਂ ਸਿੱਖਾਂ ਨੇ ਦਸਤਾਰ ਸਬੰਧੀ ਕੇਸ ਜਿੱਤੇ ਹਨ। ਉਨ੍ਹਾਂ ਜੱਜਾਂ ਦੀ ਇਸ ਦਲੀਲ ਕਿ ਜੇਕਰ ਮਿਲਖਾ ਸਿੰਘ ਅਤੇ ਬਿਸ਼ਨ ਸਿੰਘ ਬੇਦੀ ਦਸਤਾਰ ਤੋਂ ਬਿਨਾਂ ਖੇਡਦੇ ਰਹੇ ਹਨ ਤਾਂ ਬਾਕੀ ਸਾਰੇ ਵੀ ਅਜਿਹਾ ਹੀ ਕਰਿਆ ਕਰਨ, ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਮਾਮਲੇ ਵਿੱਚ ਸਾਰੀ ਦੁਨੀਆਂ ਵਿੱਚ ਇੱਕ ਅਸੂਲ ਬਰਕਰਾਰ ਰੱਖਿਆ ਜਾਂਦਾ ਹੈ ਕਿ ਜੋ ਆਪਣਾ ਧਾਰਮਿਕ ਅਕੀਦਾ ਨਿਭਾਉਣਾ ਚਾਹੁੰਦਾ ਹੈ, ਉਸ ਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਦੇਸ਼ ਦੀ ਸਰਵ-ਉੱਚ ਅਦਾਲਤ ਦੇ ਜੱਜ ਸਿੱਖੀ ਅਸੂਲਾਂ ਤੋਂ ਵਾਕਫ਼ ਨਹੀਂ ਹਨ। ਕੋਈ ਇਹੋ ਜਿਹਾ ਫੈਸਲਾ ਲੈਣ ਤੋਂ ਪਹਿਲਾਂ ਇਸ ਦੀ ਪੂਰੀ ਘੋਖ ਕਰਨੀ ਚਾਹੀਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top