Share on Facebook

Main News Page

ਤਹਿਜ਼ੀਬ ਦਾ ਪੱਲਾ ਕਿਉਂ ਛੁਟਦਾ ਜਾ ਰਿਹਾ ਹੈ ਸਾਥੋਂ ?
-: ਸਰਬਜੀਤ ਸਿੰਘ ਘੁਮਾਣ
05 May 2018

ਵਿਚਾਰਾਂ ਦੇ ਵਖਰੇਵੇਂ ਲਈ ਸਾਡੀ ਸ਼ਬਦਾਂ ਦੀ ਚੋਣ ਦਿਨੋਂ ਦਿਨ ਬੇਲਗਾਮ ਹੁੰਦੀ ਜਾ ਰਹੀ ਹੈ। ਅਸੀਂ ਆਪਣੀ ਗੱਲ ਕਹਿਣ ਲਈ ਜੋ ਸ਼ਬਦ ਚੁਣਦੇ ਹਾਂ ਉਹ ਬਹੁਤ ਹੀਣੇ, ਨੀਚ, ਘਟੀਆ, ਤੇ ਛੋਟੇ ਹੁੰਦੇ ਜਾ ਰਹੇ ਹਨ। ਕਹਿੰਦੇ ਨੇ ਕਿਸੇ ਦੀ ਬੋਲੀ ਉਹਦੇ ਕਿਰਦਾਰ ਦਾ ਇਕ ਰੂਪ ਹੁੰਦੀ ਹੈ। ਜਦ ਅਸੀਂ ਉਂਝ ਬੋਲਦੇ ਹੋਈਏ ਤਾਂ ਗੱਲ ਵੱਖਰੀ ਹੈ, ਪਰ ਲਿਖਣ ਵੇਲੇ ਤਾਂ ਸਾਨੂੰ ਸ਼ਬਦ ਸਹੀ ਚੁਨਣੇ ਚਾਹੀਦੇ ਨੇ ਕਿਉਂਕਿ ਲਿਖੇ ਹੋਏ ਸ਼ਬਦ ਤਾਂ ਲੰਮੇ ਸਮੇਂ ਤੱਕ ਰਹਿੰਦੇ ਹਨ। ਬੋਲੇ ਹੋਏ ਗਲਤ ਸ਼ਬਦ ਵੀ ਕਈ ਵੇਰ ਖਹਿੜਾ ਨਹੀਂ ਛੱਡਦੇ ਹੁੰਦੇ, ਪਰ ਲਿਖਕੇ ਦਿਤੇ ਸ਼ਬਦ ਦਾ ਬੰਦੇ ਨੂੰ ਕਈ ਵੇਰ ਲੈ ਹੀ ਬਹਿੰਦੇ ਨੇ।

ਸੋਸ਼ਲ ਮੀਡੀਆ 'ਤੇ ਸਾਨੂੰ ਸਾਡੇ ਇਖਲਾਕ, ਸਾਡੇ ਕਿਰਦਾਰ ਦੀ ਤਰਜਮਾਨੀ ਕਰਨ ਮੌਕੇ ਸਾਰਥਕ, ਸੁੱਚੇ ਤੇ ਹਾਂ-ਪੱਖੀ ਸ਼ਬਦ ਚੁਨਣ ਦੀ ਆਦਤ ਪਾਉਣੀ ਚਾਹੀਦੀ ਹੈ। ਯਾਦ ਰੱਖੋ ਕਿ ਹੁਣ ਆਪਣੇ ਹਰੇਕ ਦੇ ਰਿਸ਼ਤੇਦਾਰ, ਦੋਸਤ, ਪਰਿਵਾਰਕ ਮੈਂਬਰ ਤੇ ਵਾਕਿਫ ਸੋਸ਼ਲ ਮੀਡੀਆ 'ਤੇ ਹਨ। ਹਰੇਕ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਸੋਸ਼ਲ ਮੀਡੀਆ ਵਿੱਚ ਲਿਖੇ ਸਾਡੇ ਨੀਵੇਂ ਸ਼ਬਦਾਂ ਕਰਕੇ ਕਿਸੇ ਮਹਿਫਿਲ ਵਿਚ ਸਾਡਾ ਕੋਈ ਆਪਣਾ ਹੀ ਸਾਨੂੰ ਇਸ ਤਰਾਂ ਵੀ ਟੋਕ ਸਕਦਾ ਹੈ ਕਿ ਸਾਨੂੰ ਧਰਤੀ ਵੇਹਲ ਨਾ ਦੇਵੇ। ਸ਼ਰਮਸ਼ਾਰ ਹੋਣ ਤੋਂ ਬਚਣ ਲਈ ਹਰ ਵੇਲੇ ਹੀ ਚੇਤੇ ਰੱਖੀਏ ਕਿ ਜੇ ਮੇਰੀ ਮਾਂ ਜਾਂ ਮੇਰਾ ਪਿਓ ਵੀ ਪੜ੍ਹ ਲਵੇ ਤਾਂ ਫਖਰ ਜਿਹਾ ਮਹਿਸੂਸ ਕਰਨ ਕਿ ਸਾਡੇ ਪੁੱਤ ਨੇ ਕਮਾਲ ਲਿਖਿਆ।

ਸਾਨੂੰ ਰੋਸ, ਗੁੱਸਾ, ਕਰੋਧ, ਬੇਇਤਫਾਖੀ ਤੇ ਅਸਹਿਮਤੀ ਦਰਸਾਉਣ ਲਈ ਸਹੀ ਸ਼ਬਦਾਂ ਦੀ ਚੋਣ ਕਰਨ ਦੀ ਆਦਤ ਪਾਉਣ ਦੀ ਲੋੜ ਹੈ। ਮੈਂ ਖੁਦ ਕਈ ਵੇਰ ਸ਼ਰਮਿੰਦਾ ਹੋਇਆ ਹਾਂ, ਜਦ ਕੋਈ ਕਹਿ ਦਿੰਦਾ ਹੈ, ਯਾਦ ਐ! ਇਕ ਵੇਰ ਤੂੰ ਆਹ ਗੱਲ ਐਂ ਕਹੀ ਸੀ"। ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਐਂ ਬੋਲਣ-ਲਿਖਣ ਦੀ ਜਾਚ ਆ ਜਾਵੇ, ਕਿ ਸਾਨੂੰ ਕਦੇ ਸਰਮਸ਼ਾਰ ਨਾ ਹੋਣਾ ਪਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top