ਨਿਊਯਾਰਕ,
17 ਮਈ
2018
:
ਨਾਰਾਇਣ ਦਾਸ ਨਾਂ ਦਾ ਕੋਈ ਭੇਖੀ ਸ੍ਰੀ ਨਨਕਾਣਾ ਸਾਹਿਬ ਵਾਲੇ ਨਰੈਣੂ (ਨਰਾਇਣ ਦਾਸ) ਮਹੰਤ
ਵਰਗਾ ਕੋਈ ਦੁਸ਼ਟ ਵਿਅਕਤੀ ਜਾਪਦਾ ਹੈ, ਜਿਸ
ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਸੰਪਾਦਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ
ਭਗਤ-ਬਾਣੀ ਨਾਲ ਛੇੜਛਾੜ ਕਰਨ ਦੀ ਦੋਸ਼ੀ ਠਹਿਰਉਂਦਿਆਂ ਉਨ੍ਹਾਂ ਦੀ ਸ਼ਹਾਦਤ ਦਾ ਮੁੱਖ ਕਾਰਣ
ਭਗਤਾਂ ਦਾ ਸਰਾਪ ਦੱਸਿਆ ਹੈ । ਉਸ ਨੀਚ ਦਾ ਅਜਿਹਾ ਬਿਆਨ ਗੁਰਬਾਣੀ ਦੀ ਸੰਪਾਦਨ ਵਿਧੀ ਤੇ
ਇਤਿਹਾਸਕ ਦਿਸ਼੍ਰਟੀਕੋਨ ਤੋਂ ਬਿਲਕੁਲ ਬਕਵਾਸ ਸਿੱਧ ਹੁੰਦਾ ਹੈ, ਜਿਸ
ਦਾ ਮੁੱਖ ਮਨੋਰਥ ਨਾਨਕ-ਪੰਥੀ ਪਰਵਾਰ ਦਾ ਮੈਂਬਰ ਬਣ ਚੁੱਕੇ ਦਲਿਤ ਵਰਗ ਨੂੰ ਭੜਕਾਅ ਕੇ
ਸਿੱਖ ਭਾਈਚਾਰੇ ਤੋਂ ਦੂਰ ਕਰਨਾ ਹੈ । ਇਸ ਪਿੱਛੇ ਪੰਡਤ ਬੀਰਬਲ ਤੇ ਚੰਦੂ ਵਰਗੀਆਂ ਜਾਤਿ
ਅਭਿਮਾਨੀ ਉਹੀ ਰਾਜਸੀ ਤੇ ਸਾਜਸ਼ੀ ਸ਼ਕਤੀਆਂ ਹਨ, ਜਿੰਨ੍ਹਾਂ
ਨੂੰ ਗੁਰੂ ਨਾਨਕ-ਨੀਚਾਰਧਾਰਾ ਨਹੀਂ ਸੁਖਾਂਦੀ, ਕਿਉਂਕਿ
ਉਹ ਇਨ੍ਹਾਂ ਦੀ ਸਮਾਜਕ ਤੇ ਧਾਰਮਕ ਅਜ਼ਾਰੇਦਾਰੀ ਨੂੰ ਵੰਗਾਰਦੀ ਹੈ । ਇਹ ਵਿਚਾਰ ਹਨ
ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ
ਉਨ੍ਹਾਂ ਨਿਊਯਾਰਕ ਤੋਂ ਲਿਖਤੀ ਰੂਪ ਵਿੱਚ ਭੇਜੇ
ਹਨ ।
ਉਨ੍ਹਾਂ ਸਪਸ਼ਟ ਕੀਤਾ ਹੈ ਕਿ ਸ੍ਰੀ ਗੁਰੂ
ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਮੁੱਖ ਕਾਰਣ ਤੌਜ਼ਕਿ-ਜਹਾਂਗੀਰੀ ਮੁਤਾਬਿਕ ਸਮਕਾਲੀ ਹਕੂਮਤ
ਦੀ ਮੁਤੱਸਬੀ ਨੀਤੀ ਸੀ ਤੇ ਦੂਜਾ ਕਾਰਣ ਸੀ ਭਗਤ ਕਬੀਰ, ਨਾਮਦੇਵ
ਤੇ ਰਵਿਦਾਸ ਜੀ ਵਰਗੇ ਦਲਿਤ ਵਰਗ ਦੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿਖੇ ਆਪਣੇ ਬਰਾਬਰ ਸਤਿਕਾਰ ਦੇਣਾ, ਨਾ
ਕਿ ਕਿਸੇ ਬਿਪਰਵਾਦੀ ਸਵਰਗ ਵਿੱਚ ਬੈਠੇ ਭਗਤਾਂ ਦਾ ਸਰਾਪ । ਭਗਵੇਂ ਭੇਖ ਵਿੱਚ ਬੈਠੇ ਇਸ
ਨਰੈਣ ਮਹੰਤ ਨੂੰ ਇਹ ਵੀ ਗਿਆਨ ਨਹੀਂ ਕਿ ਭਗਤ-ਬਾਣੀ ਦਾ ਸੰਗ੍ਰਹਿ ਤੇ ਲਿਪੀਅੰਤਰ ਗੁਰੂ
ਅਰਜਨ ਸਾਹਿਬ ਨੇ ਨਹੀਂ, ਗੁਰੂ
ਨਾਨਕ ਸਾਹਿਬ ਨੇ ਭਗਤਾਂ ਨੂੰ ਮਿਲ ਕੇ ਆਪਣੇ ਹੱਥੀਂ ਕੀਤਾ ਤੇ ਭਾਰਤ ਭਰ ਵਿੱਚ ਅਜਿਹੀ
ਪਹਿਲ ਕਰਨ ਦਾ ਸਿਹਰਾ ਵੀ ਉਨ੍ਹਾਂ ਸਿਰ ਹੀ ਬੱਝਿਆ । ਕਿਉਂਕਿ ਭਗਤ-ਬਾਣੀ ਨਾਲ ਸਬੰਧਤ ਹੁਣ
ਜਿਤਨੇ ਵੀ ਗ੍ਰੰਥ ਪ੍ਰਚਲਿਤ ਹਨ, ਉਹ
ਸਾਰੇ ਸੰਨ 1604 ਵਿੱਚ
ਸੰਪਾਦਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਿੱਛੋਂ ਹੀ ਹੋਂਦ ਵਿੱਚ ਆਏ ਹਨ ।
ਹਕੀਕਤ ਤਾਂ ਇਹ ਹੈ ਕਿ ਜੇ ਗੁਰੂ ਸਾਹਿਬਾਨ
ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਭਗਤਾਂ ਦੀ ਬਾਣੀ ਨੂੰ ਰੂਹਾਨੀ ਸਿੰਘਾਸਣ ਬਖ਼ਸ਼ਣ
ਦਾ ਉਪਕਾਰੀ ਕਾਰਜ ਨਾ ਕੀਤਾ ਹੁੰਦਾ ਤਾਂ ਅਜਿਹੇ ਗ੍ਰੰਥ ਵੀ ਹੋਂਦ ਵਿੱਚ ਨਹੀਂ ਸਨ ਆਉਣੇ, ਜਿਨ੍ਹਾਂ
ਨੂੰ ਅਧਾਰ ਬਣਾ ਕੇ ਅੱਜ ਉਸ ਰੱਬ-ਰੂਪ ਗੁਰੂ ਅਰਜਨ ਸਾਹਿਬ ਨੂੰ ਭਗਤ ਬਾਣੀ ਨਾਲ ਛੇੜ-ਛਾੜ
ਕਰਨ ਦਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜਿਨ੍ਹਾਂ
ਨੇ ਸੰਪਾਦਕੀ ਹੱਕਾਂ ਦੀ ਵਰਤੋਂ ਕਰਦਿਆਂ ਇਤਨੀ ਈਮਾਨਦਾਰੀ ਨਿਭਾਈ ਕਿ ਜੇ ਭਗਤ ਕਬੀਰ ਜੀ
ਦੀ ਬਾਣੀ ਵਿੱਚ ਕੋਈ ਆਪਣੇ ਖ਼ਿਆਲ ਵੀ ਦੇਣਾ ਚਾਹਿਆ ਤਾਂ ਉਥੇ ਸਪਸ਼ਟ ਲਿਖਿਆ ਹੈ “ਗਉੜੀ
ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5 ॥”
(ਵੇਖੋ- ਪੰਨਾ 326)
ਜਾਚਕ
ਜੀ ਨੇ ਅੰਤ ਵਿੱਚ ਲਿਖਿਆ ਹੈ ਕਿ ਮੈਂ ਤਾਂ
ਨਹੀਂ ਮੰਨਦਾ ਕਿ ਜੋਤੀ-ਜੋਤਿ ਸਮਾਏ ਭਗਤ-ਜਨਾਂ ਦੀ ਰੂਹਾਂ ਕਿਸੇ ਕਲਪਤ ਅਕਾਸ਼ੀ ਸਵਰਗ ਵਿੱਚ
ਬੈਠੀਆਂ ਹੋਣਗੀਆਂ । ਪਰ ਜੇ ਨਰੈਣੂ ਮਹੰਤ ਦੀ ਸੁਰਗੀ ਤੇ ਸਰਾਪੀ ਮਨੌਤ ਮੰਨ ਵੀ ਲਈਏ ਤਾਂ
ਮੈਂ ਇਹੀ ਕਹਾਂਗਾ ਕਿ ਜਿਸ ਗੁਰੂ ਅਰਜਨ ਸਾਹਿਬ ਦੀ ਬਦੌਲਤ ਅੱਜ ਸਾਰਾ ਸੰਸਾਰ ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਰੂਪ ਵਿੱਚ ਉਨ੍ਹਾਂ ਭਗਤਾਂ ਨੂੰ ਗੁਰਦੁਆਰਿਆਂ ਵਿੱਚ ਨਮਸ਼ਕਾਰਾਂ ਕਰ
ਰਿਹਾ ਹੈ,
ਜਿਨ੍ਹਾਂ ਨੂੰ ਤੁਹਾਡੇ ਗੁਰੂ ਬਣੇ ਬ੍ਰਾਹਮਣ ਸ਼ੂਦਰ ਜਾਣ ਕੇ ਮੰਦਰਾਂ ਵਿੱਚੋਂ ਧੱਕੇ ਮਾਰ
ਕੇ ਬਾਹਰ ਕਢ ਦਿੰਦੇ ਰਹੇ, ਉਹ
ਸਾਰੇ ਭਗਤ-ਜਨ ਗੁਰੂ ਜੀ ਨੂੰ ਸਰਾਪ ਦੇ ਦੀ
ਥਾਂ ਉਨ੍ਹਾਂ ਦੇ ਰਿਣੀ ਹੁੰਦੇ ਤੇ ਜੈ-ਜੈਕਾਰ ਕਰਦੇ ਹੋਏ ਗਾ ਰਹੇ ਹੋਣਗੇ :
ਐਸੀ
ਲਾਲ ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ
ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥{ਭ.
ਰਵਿਦਾਸ ਜੀ ਗੁਰੂ ਗ੍ਰੰਥ ਸਾਹਿਬ –ਪੰ. 1106}