ਕਲ
ਬੜੀ ਦਿਲ ਚਸਪ ਇੱਕ ਵਿਚਾਰ ਸਾਹਮਣੇ ਆਈ ਜਦੋਂ ਉਮਰ ਦੇ ਲੰਘੇ
ਵੀਰ ਨੇ ਸੁਆਲ ਕੀਤਾ ਕਿ ਗੁਰੂ ਗਰੰਥ ਸਾਹਿਬ ਜੀ ਦੇ ਪੱਤੇ ਜਾਂ ਪੱਤਰੇ ਨਹੀਂ ਕਹਿਣਾ
ਚਾਹੀਦਾ, ਬਲਕਿ ਅੰਗ ਕਹਿਣਾ ਚਾਹੀਦਾ ਹੈ, ਕਿਉਂਕਿ ਅੰਗ ਕਹਿਣਾ ਗੁਰੂ ਗਰੰਥ ਸਾਹਿਬ ਜੀ
ਨੂੰ ਸਤਿਕਾਰ ਦੇਣਾ ਹੈ। ਇਹ ਗਲ ਆਮ ਹੀ ਲਕੀਰ ਦੇ ਫਕੀਰਾਂ, ਸੰਪਰਵਾਦੀਆਂ,
ਨਿਰਮਲਿਆਂ ਅਤੇ ਟਕਸਾਲੀਆਂ ਵਲੋਂ ਕਹੀ ਜਾਂਦੀ ਹੈ।
ਆਓ ਹੁਣ ਦੇਖਦੇ ਹਾਂ ਕਿ ਇਨ੍ਹਾਂ ਵਿੱਚ ਕੀ ਫਰਕ ਹੈ।
ਜਦੋਂ ਭਾਸ਼ਾ ਦੇ ਤੌਰ 'ਤੇ ਇਨ੍ਹਾਂ ਸ਼ਬਦਾਂ ਦੀ ਖੋਜ ਕਰੀਏ ਤਾਂ ਪਤਾ
ਲਗਦਾ ਹੈ ਕਿ:
- ਅੰਗ : ਇੱਕ ਸੰਕ੍ਰਿਤ
ਦਾ ਸ਼ਬਦ ਹੈ। ਨਾਂਵ ਹੈ ਭਾਈ ਕਾਹਨ ਸਿੰਘ ਜੀ ਨਾਭਾ, ਡਾਂ ਗੁਰਚਰਨ ਸਿੰਘ ਅਤੇ ਭਾਈ ਵੀਰ
ਸਿੰਘ ਹੋਰਾ ਦੇ ਸ਼ਬਦ ਕੋਸ਼ ਮੁਤਾਬਕ ਇਸ ਸ਼ਬਦ ਦੇ ਕਈ ਮਤਲਬ ਹਨ ਜੋ ਕਿ ਗੁਰੂ ਗਰੰਥ ਸਾਹਿਬ
ਵਿੱਚ ਆਏ ਹਨ ।
ਅੰਗ : ਜੇ ਨਾਂਵ ਦੇ ਤੌਰ 'ਤੇ ਵਰਤਿਆ ਜਾਵੇ ਤਾਂ, ਦੇਹ, ਸਰੀਰ,
ਪਿਆਰਾ, ਲਿਬਾਸ, ਮਿਤਰ ਹੱਥ, ਪੈਰ, ਪੱਖ ਸਹਾਇਤਾ, ਉਪਾਯ
ਅੰਗ : ਜੇ ਧਾਤੂ ਦੇ ਤੌਰ 'ਤੇ ਵਰਤਿਆ ਜਾਵੇ ਤਾਂ
ਚਿੰਨ੍ਹ ਕਰਨਾ, ਚਲਨਾ ਅਤੇ ਪਵਿੱਤਰ ਕਰਨਾ ਹੈ ।
- ਅੰਕ : ਵੀ ਸੰਕਿਰਤ ਵਿਚੋਂ
ਅਇਆ ਹੈ ਅਤੇ ਪਰਕਿਰਤ ਵਿੱਚ ਜਿਆਦਾ ਵਰਤਿਆ ਗਇਆ ਹੈ। ਗੁਰੂ ਗਰੰਥ ਸਾਹਿਬ ਵਿੱਚ 3 ਵਾਰੀ
ਆਇਆ ਹੈ।
ਭਾਈ ਕਾਹਨ ਸਿੰਘ ਨਾਭਾ ਜੀ ਮੁਤਾਬਕ ਲਿਬਾਸ ਹੈ॥ ਭਾਈ ਵਿਰ ਸਿੰਘ ਜੀ ਵੀ ਲਿਬਾਸ .ਪਿਆਰਾ,
ਅੰਗ ਅਤੇ ਸਰੂਪ ਦਸਦੇ ਹਨ।
- ਪੰਨਾ : ਸ਼ਾਇਦ ਅਪਭਰੰਸ਼ ਵਿਚੋਂ
ਆਇਆ ਹੈ ਅਤੇ ਹਿੰਦੀ ਦੀਆ ਉਪ ਭਾਖਾਵਾਂ ਵਿੱਚ ਵਰਤਿਆ ਜਾਂ ਹੈ। ਸਿੱਖ ਰਹਿਤ ਮਰਯਾਦਾ ਵਿੱਚ
ਵੀ ਪੰਨਾ ਲਿਖਿਆ ਗਇਆ ਹੈ ਕਿ ਪੰਨਾ ਪਲਟਕੇ ਹੁਕਮ ਨਾਮਾ ਲੈਣਾ ਹੈ।
- ਪਤੇ ਜਾਂ ਪੱਤਰੇ : ਆਮ ਹੀ
ਅੱਜ ਕਲ ਪੰਜਾਬੀ ਦੀ ਬੋਲੀ, ਬੋਲ ਚਾਲ ਵਿੱਚ ਵਰਤਿਆ ਜਾਂਦਾ ਹੈ। ਪੱਤਰਾ ਸ਼ਬਦ ਵੀ ਸਿੱਖ
ਰਹਿਤ ਮਰਯਾਦਾ ਵਿੱਚ ਵਰਤਿਆ ਗਇਆ ਹੈ।
- ਪੇਜ : ਅੰਗਰੇਜੀ ਦਾ ਸ਼ਬਦ
ਹੈ। ਅੱਜ ਕਲ ਪੰਜਾਬੀ ਵਿੱਚ ਵੀ ਪੂਰੀ ਤਰਾਂ ਮਿਕਸ ਹੋ ਚੁੱਕਾ ਹੈ।
ਦੇਖੋ ਰਹਿਤ
ਮਰਯਾਦਾ ਦਾ ਹੁਕਮ ਲੈਣਾ ਸੈਕਸ਼ਨ (ਹ)
ਹੁਕਮ ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ
ਜੋ ਜਾਰੀ ਹੈ ਮੁੱਢ ਤੋਂ ਪੜਨਾ ਚਾਹੀਏ। ਸੋ ਓਸ ਸ਼ਬਦ ਦਾ ਮੁਢ ਪਿਛਲੇ ਪੰਨੇ ਤੋਂ ਸ਼ੁਰੂ
ਹੁੰਦਾ ਹੇ ਤਾਂ ਪੱਤਰਾ ਪਰਤ ਕੇ ਪੜਨਾ ਸ਼ੁਰੂ ਕਰੋ ਅਤੇ ਸਾਰਾ ਸ਼ਬਦ ਪੜੋ। ਜੇ ਵਾਰ ਹੋਵੇ
ਤਾਂ ਪਾਉੜੀ ਦੇ ਸਾਰੇ ਸਲੋਕ ਅਤੇ ਪਾਉੜੀ ਪੜਨੇ ਚਾਹੀਦੇ ਹਨ। ਸ਼ਬਦ ਦੇ ਅੰਤ ਵਿੱਚ
ਜਿੱਥੇ “ਨਾਨਕ” ਸ਼ਬਦ ਆ ਜਾਵੇ ਤਾਂ ਉਸ ਤੁਕ ਤੇ ਭੋਗ ਪਾਇਆ ਜਾਵੇ।
ਜਦੋਂ ਅਸੀਂ ਗੁਰੂ ਗਰੰਥ ਸਾਹਿਬ ਦੇ ਭੋਗ ਵਾਲੇ ਸਲੋਕ ਪੜ੍ਹਦੇ ਹਾਂ
ਤਾਂ ਆਮ ਹੀ ਅਸੀਂ ਕਹਿੰਦੇ ਹਾਂ ਕਿ ਭੋਗ ਦੇ ਪੱਤਰੇ ਜਾ ਪੰਨੇ ਪੜਨ ਦੀ ਤਿਆਰੀ ਭਾਈ ਸਾਧ
ਸੰਗਤ ਹਾਜਰ ਹੋ ਜਾਵੇ। ਕਦੀ ਕਿਸੇ ਨੇ ਨਹੀਨ ਕਿਹਾ ਕੀ ਭੋਗ ਦੇ ਅੰਗ ਪੜਨ ਦੀ ਤਿਆਰੀ ਹੈ
ਕਿ ਸਾਧ ਸੰਗਤ ਹਾਜਰ ਹੋ ਜਾਵੇ।
ਹੁਣ ਸੰਗਤ ਨੇ ਸੋਚਣਾ ਹੈ ਕਿ ਕੀ ਵਾਕਿਆ ਹੀ
ਪੱਤਰੇ ਜਾਂ ਪੰਨੇ ਜਾਂ ਪੇਜ ਕਹਿਣ ਨਾਲੋਂ ਅੰਗ ਕਹਿਣ ਨਾਲ ਅਸੀਂ ਗੁਰੂ ਗਰੰਥ ਸਾਹਿਬ ਜੀ
ਨੂੰ ਜਿਆਦਾ ਸਤਿਕਾਰ ਦਿੰਦੇ ਹਾਂ ?
ਕੀ ਇਹ ਸੰਸਕ੍ਰਿਰਤ ਦਾ ਸ਼ਬਦ “ਅੰਗ” ਬੋਲਣਾ ਸਾਡੇ ਆਮ ਬੋਲ ਚਾਲ
ਪੰਜਾਬੀ ਬੋਲੀ ਦੇ ਸ਼ਬਦ ਪੱਤਰੇ ਜਾਂ ਪੇਜ ਜਾਂ ਪੰਨੇ ਨਾਲੋਂ ਜਿਆਦਾ ਸਤਿਕਾਰ ਯੋਗ ਹੈ ?
ਜਾਂ ਕੀ ਇਹ ਸਾਧ ਲਾਣੇ ਅਤੇ ਉਸਦੇ ਲਕੀਰ ਦੇ ਫਕੀਰਾਂ ਦੇ ਵਲੋਂ
ਅਪਣਾਏ ਜਾਂਦੇ ਸ਼ਬਦ ਪਿਛੇ ਵਾਦ ਵਿਵਾਦ ਮਾਨਸਿਕ ਹਾਲਤ ਦਾ ਕਾਰਨ ਹੈ।
ਕੀ ਇਹ ਠੀਕ ਨਹੀਂ ਭਾਵੇਂ ਅੰਗ ਕਹਿ ਲਵੋ ਜਾਂ ਪਤੇ ਕਹਿ ਲਵੋ ਜਾਂ
ਪੰਨੇ ਕਹਿ ਲਵੋ ਜਾਂ ਪੇਜ ਕਹਿ ਲਵੋ ਇਸ ਨਾਲ ਨਾਂ ਤਾਂ ਸਤਿਕਾਰ ਵੱਧਦਾ ਹੇ ਅਤੇ ਨਾ ਹੀ
ਘਟਦਾ ਹੈ।
ਮੇਰੀ ਰਾਇ ਸਿਰੀ ਗੁਰੂ ਗਰੰਥ ਸਾਹਿਬ ਦਾ ਸਭ ਤੋਂ ਵੱਧ ਸਤਿਕਾਰ ਇਸ
ਵਿੱਚ ਹੈ ਕਿ ਇਸ ਨੂੰ ਆਪ ਪੜਿਆ ਜਾਵੇ, ਆਪ ਸਮਝਿਆ ਜਾਵੇ ਅਤੇ ਅਤੇ ਆਪਣੇ ਜੀਵਨ ਵਿੱਚ ਲਾਗੂ
ਕੀਤਾ ਜਾਵੇ। ਉਹ ਭਲਿਓ ਨਾਂ ਤਾਂ ਇਸ ਨੂੰ ਏਅਰ ਕੰਡੀਸ਼ਨ ਦੀ ਲੋੜ ਹੈ, ਨਾਂ ਹੀ ਮਖਮਲੀ
ਗਦੇਲਿਆਂ ਵਿੱਚ ਕੱਝਣ ਦੀ ਲੋੜ ਹੈ, ਨਾ ਹੀ ਹੀਟਰ ਦੀ ਲੋੜ ਹੈ। ਇੰਨਾ ਚੀਜਾਂ ਨਾਲ ਸਤਿਕਾਰ
ਨਹੀਂ ਹੁੰਦਾ, ਬਲਕਿ ਅਸੀਂ ਇਸ ਵਿੱਚ ਦਿਤੇ ਸ਼ਬਦ ਤੋਂ ਜਾਂ ਸਿਖਿਆ ਤੋਂ ਦੂਰ ਜਾਂਦੇ ਹਨ।
ਸਤਿਕਾਰ ਨਹੀਂ ਕਰਦੇ ਬਲਕਿ ਇਸ ਦੇ ਉਲਟ ਕਰਦੇ ਹਾਂ ।
ਆਪ ਜੀ ਦੀ ਕੀ ਰਾਇ ਹੈ ?