Share on Facebook

Main News Page

ਯੂ.ਕੇ. ਦੀ ਧਰਤੀ ਤੇ ਨਵੇਂ ਬਣੇ ਬੂਬਨੇ ਦੀ ਆਮਦ 'ਤੇ ਧੂਤਿਆਂ ਵੱਲੋਂ ਨਿੱਘਾ ਸਵਾਗਤ
-: ਨਿਰਮਲ ਸਿੰਘ ਹੰਸਪਾਲ
08 Jun 2018

ਅੱਜ ਵਾਇਰਲ ਹੋਈ ਇੱਕ ਵੀਡੀਉ ਫੇਸਬੁੱਕ ਤੋਂ ਵੇਖਣ ਨੂੰ ਮਿਲੀ, ਜਿਸ ਵਿੱਚ ਦੋ ਬੂਬਨੇ ਸਾਧ ਗੁਰਬਖਸ਼ ਅਤੇ ਕਰਣਦੀਪ ਯੂਕੇ ਦੇ ਬ੍ਰਿਮਿੰਘਮ ਏਅਰਪੋਰਟ 'ਤੇ ਪਧਾਰੇ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਕਾਫੀ ਭੀੜ ਏਅਰਪੋਰਟ 'ਤੇ ਉਨ੍ਹਾਂ ਨੂੰ ਲੈਣ ਲਈ ਇੱਕਠੀ ਹੋ ਕੇ ਜੈਕਾਰਿਆਂ ਰਾਹੀਂ ਆਪਣੀ ਖੁਸ਼ੀ ਦਾ ਇਜਹਾਰ ਕਰ ਰਹੀ ਸੀ। ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਇਹ ਬੂਬਨੇ ਜੂਨ ਚੁਰਾਸੀ ਤੋਂ ਬਾਅਦ ਜੁਝਾਰੂਆਂ ਵੱਲੋਂ ਕੌਮ ਦੇ ਹਿੱਤ ਲਈ ਕੀਤੇ ਕਾਰਜਾਂ ਕਰਕੇ ਹੋਈਆਂ ਜੇਲਾਂ ਤੋਂ ਰਿਹਾਈ ਲਈ ਕੋਈ ਮੋਰਚਾ ਫਤਿਹ ਕਰਕੇ ਆਏ ਹੋਣ। ਪਰ ਅਫਸੋਸ ਇਹ ਸਰਕਾਰੀ ਸਾਧ ਹਨ, ਵੈਸੇ ਇੰਗਲੈਂਡ ਦੇ ਏਅਰਪੋਰਟਾਂ ਤੋਂ ਐਸੇ ਨਜਾਰੇ ਵੇਖਣ ਨੂੰ ਆਮ ਮਿਲਦੇ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਭੀ ਇੱਕ ਐਸਾ ਹੀ ਖੜਾਵਾਂ ਵਾਲਾ ਸਾਧ ਅਵਤਾਰ ਸਿੰਘ ਸੁਰ ਸਿੰਘ ਢੋਲ ਨਗਾਰਿਆਂ ਦੀ ਗੂੰਜ ਨਾਲ ਯੂਕੇ ਦੇ ਕਿਸੇ ਏਅਰਪੋਰਟ ਉੱਤਰ ਕੇ ਗੋਰੇ ਗੋਰੀਆਂ ਨੂੰ ਆਪਣੇ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜ਼ਬੂਰ ਕਰ ਚੁੱਕਾ ਹੈ।

ਇੰਗਲੈਂਡ ਇੱਕ ਐਸਾ ਦੇਸ਼ ਹੈ ਜਿਸਨੇ ਦੁਨੀਆਂ ਦੇ ਭੂਗੋਲਿਕ ਖੇਤਰ ਵਿੱਚ ਸਭ ਤੋਂ ਪਹਿਲਾਂ ਵਿਕਾਸਸ਼ੀਲ ਹੋਣ ਦਾ ਮਾਣ ਪ੍ਰਾਪਤ ਕੀਤਾ ਅਤੇ ਤਕਰੀਬਨ ਅੱਧੀ ਦੁਨੀਆਂ ਨੂੰ ਆਪਣੀ ਕਲੋਨੀ ਬਣਾ ਲਿਆ, ਪਰ ਧੰਨ ਸਾਡੀ ਕੌਮ ਦੇ ਬਾਸ਼ਿੰਦੇ ਜੋ ਐਸੇ ਵਿਕਾਸਸ਼ੀਲ ਦੇਸ਼ਾਂ ਵਿੱਚ ਭੀ ਆ ਕੇ ਅਜੇ ਖੁਰ ਪੂਜਾ (ਚਰਨ ਵੰਦਨਾ) ਤੋਂ ਉੱਤੇ ਨਹੀਂ ਉੱਠ ਸਕੇ। ਇਸ ਵੀਡੀਉ ਵਿੱਚ ਤੁਸੀਂ ਕੁਮੈਂਟਰੀ ਕਰਨ ਵਾਲੇ ਸਾਧ ਦੇ ਚੇਲੇ ਕੋਲੋਂ ਇਹ ਭੀ ਸੁਣੋਗੇ ਕਿ ''ਅੱਜ ਸੂਰਜ ਭੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਚੜ ਆਇਆ ਹੈ'' ਪਾਠਕ ਇਸਨੂੰ ਹੁਣ ਚਾਪਲੂਸੀ ਸਮਝ ਲੈਣ ਜਾ ਸਿਰੇ ਦੀ ਅਗਿਆਨਤਾ। ਵੈਸੇ ਤਾਂ ਐਸੇ ਗੁਰਮਤਿ ਤੋਂ ਕੋਰੇ ਲੋਕਾਂ ਦਾ ਕਿੱਸਾ ਬਹੁਤ ਲੰਮਾ ਹੈ ਅਤੇ ਕੱਚੀ ਲੱਸੀ ਦੀ ਨਿਆਈ ਜਿੰਨਾ ਮਰਜੀ ਵਧਾ ਲਈਏ, ਪਰ ਮੈਂ ਮਹਿਸੂਸ ਕਰਦਾ ਹਨ ਕਿ ਹੇਠਲੀਆਂ ਕਾਵਿਕ ਸੱਤਰਾਂ ਬੱਸ ! ਹੁਣ ਤਾਂ ਗੱਲ ਹੇਠਾਂ ਵਾਲੀਆਂ ਕਾਵਿਕ ਸਤਰਾਂ ਰਾਹੀਂ ਹੀ ਨਿਬੇੜਨੀ ਪਵੇਗੀ :-

ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ। ਧੰਨ ਗੁਰੂ ਸਮਰੱਥ ਨਾਗ ਵੱਸ ਕੀਨੇ ਜ਼ਹਿਰੀ।
ਧੰਨ ਗੁਰੂ ਕੇ ਸਿੱਖ ਬੁੱਧੀ ਕੇ ਨੇੜ ਨਾ ਜਾਇ ਹੈਂ। ਧੰਨ ਗੁਰੂ ਸਮਰੱਥ ਬੈਠ ਇਨੈ ਸਮਝਾਏ ਹੈਂ।
ਧੰਨ ਗੁਰੂ ਕੇ ਸਿੱਖ ਮਰਿਖ (ਝੌਟਾ) ਸਮ ਖੌਰੂ ਪਾਵੈ। ਧੰਨ ਗੁਰੂ ਸਮਰੱਥ ਨੱਥ ਇਨੈ ਰਾਜ ਬਹਾਵੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top