Share on Facebook

Main News Page

ਬਿਹਾਰੀ ਮਜ਼ਦੂਰ ਦੀ ਚਪੇੜ
-: ਸਵਰਨ ਸਿੰਘ ਟਹਿਣਾ
04 Jul 2018

ਸੈਰ ਮੌਕੇ ਉਹੀ ਬਿਹਾਰੀ ਮਜ਼ਦੂਰ ਸਾਥੀਆਂ ਸਮੇਤ ਅੱਜ ਅਗਲੇ ਖੇਤ 'ਚ ਝੋਨਾ ਲਾਉਦਾ ਮਿਲ ਗਿਆ। ਮੈਨੂੰ ਦੇਖ ਹੱਸਿਆ, 'ਕੈਸੇ ਹੋ ਸਰਦਾਰ ਜੀ, ਹਰ ਰੋਜ਼ ਆਤਾ ਹੈ ਆਪ ਤੋ ਇਧਰ।'

ਮੈ ਹਾਂ 'ਚ ਸਿਰ ਹਿਲਾਇਆ।

ਕੋਲ ਆ ਕੇ ਉਹਨੇ ਜੇਬ 'ਚੋਂ ਹਾਥੀ ਛਾਪ ਜਰਦਾ ਕੱਢਿਆ, ਮਲਿਆ ਤੇ ਉਤਲੇ ਬੁੱਲ 'ਚ ਰੱਖਿਆ, 'ਸਰਦਾਰ ਜੀ ਏਕ ਬਾਤ ਪੂਛਨੀ ਥੀ, ਕਲ ਭੂਲ ਗਯਾ ਥਾ। ਸੁਨਾ ਹੈ ਪੰਜਾਬ ਮੇ ਖੁਦਕੁਸ਼ੀ ਬਹੁਤ ਹੋ ਰਹਾ ਹੈ। ਇਤਨੀ ਬੜੀ ਜ਼ਮੀਨ ਵਾਲੇ ਲੋਗ ਕਿਉਂ ਮਰ ਰਹੇ ਹੈ। ਹਮਾਰੇ ਪਾਸ ਨਾ ਜ਼ਮੀਨ, ਨਾ ਗਾਓ ਮੇ ਇਤਨੇ ਬੜੇ ਮਕਾਨ, ਨਾ ਟਰੈਕਟਰ, ਨਾ ਐਸੀ ਸ਼ਾਦੀਆਂ, ਨਾ ਕੱਪੜੇ, ਫਿਰ ਬੀ ਹਮ ਜੀਤਾ ਹੂੰ...।'

ਮੈਂ ਪੂਰੀ ਗੰਢ ਖੋਲਣ ਦੀ ਥਾਂ ਸਿਰਫ਼ ਏਨਾ ਕਿਹਾ, 'ਸਰਕਾਰ ਕੀ ਨੀਤੀ ਗ਼ਲਤ ਹੈ। ਫਸਲੋਂ ਕਾ ਰੇਟ ਸਹੀ ਨਹੀਂ ਮਿਲਤਾ। ਆਮਦਨੀ ਅਠੰਨੀ ਹੈ, ਖਰਚਾ ਰੁਪੱਈਆ।'

ਉਹ ਖਰਚੀ ਹਾਸੀ ਹੱਸਿਆ, 'ਸਰਦਾਰ ਜੀ ਕਿਉ ਪਰਦਾ ਡਾਲਤੇ ਹੋ। ਸਰਕਾਰ ਤੋ ਨਿਤੀਸ਼ ਕੁਮਾਰ ਕੀ ਬੀ ਬਾਦਲ ਜੈਸੀ ਹੀ ਹੈ। ਅਗਰ ਆਮਦਨੀ ਅਠੰਨੀ ਹੈ ਤੋ ਮਹਿੰਗਾ ਟਰੈਕਟਰ ਕਿਉਂ ਰਖੇ ਹੈਂ, ਮਹਾਰਾਜਾ ਕੀ ਤਰਹ ਕਿਉਂ ਰਹਤਾ ਹੈ? ਸਰੀਰ ਕੋ ਮਿੱਟੀ ਕਿਉਂ ਨਹੀਂ ਲਗਨੇ ਦੇਤਾ? ਸ਼ਾਦੀ ਸਸਤੀ ਕਿਉਂ ਨਹੀਂ ਕਰਤਾ? ਪਾਂਚ ਕਿਸਾਨ ਇਕੱਠਾ ਹੋ ਕਰ ਏਕ ਟਰੈਕਟਰ ਕਿਉਂ ਨਹੀਂ ਚਲਾਤਾ?

ਹਮ ਚੌਦਾਂ ਬੰਦੇ ਹੈ, ਆਪ 'ਭਈਆ' ਬੋਲਤੇ ਹੋ, ਮਗਰ ਹਮ ਭਾਈ ਬਨ ਕਰ ਰਹਤੇ ਹੈ। ਅਗਰ ਏਕ ਏਕ ਹੋ ਕਰ ਧਾਨ ਲਗਾਏ ਤੋ ਕਿਆ ਲਗਾ ਲੇਂਗੇ। ਹਮ ਨਿਤੀਸ਼ ਸੇ ਉਮੀਦ ਨਹੀਂ, ਖੁਦ ਪਰ ਯਕੀਨ ਰਖਤੇ ਹੈਂ। ਦੁਖ ਮੇ ਹੂੰ ਯਾਂ ਸੁਖ ਮੇ, ਕਭੀ ਖੁਦ ਨਹੀਂ ਮਰੂੰਗਾ।'


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top