ਸਿਵਾ
.......!!!
ਦੇਹ ਸ਼ਿਵਾ ਬਰ ਮੋਹਿ ਇਹੈ॥
ਸਿਰਫ ਜਾਣਕਾਰੀ ਹੇਤੂ ਇਕ ਸਵਾਲ ਪੁੱਛ ਰਿਹਾਂ ਹਾਂ ਕ੍ਰਿਪਾ
ਕਰਕੇ ਸੂਝਵਾਨ ਸੱਜਣ ਜਵਾਬ ਦੇਣ ਜੀ।
ਸ਼ਿਵਾ ਤੋਂ ਰੁਕਮਣੀ ਨੇ ਬਰ ਪ੍ਰਾਪਤ ਕੀਤਾ
ਯੌ ਬਰ ਲੈ ਕੈ ਸ਼ਿਵਾ ਤੇ ਪ੍ਰਸੰਨ ਚਲੀ
ਹੁਇ ਚਿੱਤ।
ਸ੍ਯੰਦਨ ਪੈ ਚੜ ਮਨ ਬਿਖੈ ਚਹਿ ਸ਼੍ਰੀ ਜਦੁਪਤਿ ਮਿੱਤ।
ਅਰਥ.. ਸਿਵਾ ਕੋਲੋਂ ਬਰ ਲੈ ਕੇ ਖੁਸ਼ੀ ਖੁਸ਼ੀ ਆਪਣੇਂ
ਮੰਨ ਵਿਚ ਮਿੱਤ੍ਰ ਕ੍ਰਿਸ਼ਨ ਨੂੰ ਵਸਾ ਕੇ ਰੱਥ ਤੇ ਚੜ੍ਹ ਕੇ ਰੁਕਮਣੀਂ ਚੱਲੀ।
ਸਵਾਲ .. ਇਥੇ ਸਿਵਾ ਕੌਣ ਹੈ?
ਕੀ ਸਿਵਾ ਦਾ ਅਰਥ ਅਕਾਲ ਪੁਰਖੁ ਕਰ ਸਕਦੇ ਹਾਂ ?
ਜਵਾਬ ਦੇਂਣ ਤੋਂ ਪਹਿਲਾਂ ਇਸਤੋਂ ਪਹਿਲਾਂ ਵਾਲਾ ਸਵੱਯਾ ਵੀਚਾਰ
ਲਿਆ ਜਾਵੇ ਜਿਥੇ ਰੁਕਮਣੀ ਨੂੰ ਦੁਰਗਾ ਦੇਵੀ ਦੇ ਮੰਦਰ ਵਿੱਚ ਵਿਆਹ ਦੀ ਰਸਮ ਤੋਂ
ਪਹਿਲਾਂ ਪੂਜਾ ਲਈ ਲੈ ਜਾਇਆ ਜਾਂਦਾ ਹੈ। ਸਹੇਲੀਆਂ ਨੂੰ ਪਾਸੇ ਕਰ ਕੇ ਰੁਕਮਣੀ ਆਪਣੇ ਢਿੱਡ
ਵਿੱਚ ਕਟਾਰ ਮਾਰਨ ਲਈ ਦੇਵੀ ਦੇ ਅੱਗੇ ਗਿਲਾ ਕਰਦੀ ਹੈ ਕਿ ਉਸ ਨੂੰ ਸ਼ਸ਼ਪਾਲ ਵਰਗਾ ਵਰ ਕਿਉਂ
ਦਿੱਤਾ ਹੈ? ਦੇਵੀ ਦੁਰਗਾ ਰੁਕਮਣੀ ਨੂੰ ਕਹਿੰਦੀ ਹੈ :
ਦੇਵੀ ਜੂ ਬਾਚ।
ਦੇਖ ਦਸ਼ਾ ਤਿਹ ਕੀ ਜਗਮਾਤ ਪ੍ਰਤਛਿ ਹ੍ਵੈ ਤਾਹਿ ਕਹਿਓ ਹਸਿ ਐਸੇ।
ਸਯਾਮ ਕੀ ਬਾਮ ਤੈ ਅਪਨੇ ਚਿਤ ਕਰੋ ਦੁਚਿਤਾ ਫੁਨ ਰੰਚ ਨ ਕੈਸੇ।
ਜੋ ਸ਼ਿਸ਼ਪਾਲ ਕੇ ਹੈ ਚਿਤ ਮੈ ਨਹਿ ਹ੍ਵੈਹੈ ਸੋਊ ਤਿਹ ਕੀ ਸੁ ਰੁਚੈ ਸੇ।
ਹੁਇ ਹੈ ਅਵੱਸ਼ ਸੋਊ ਸੁਨਿ ਰੀ ਕਬਿ ਸਯਾਮ ਕਹੈ ਤੁਮਰੇ ਜੀਅ ਐਸੇ। ਅਖੌਤੀ ਦਸਮ
ਗ੍ਰੰਥ ਪੰਨਾਂ 506
ਇਥੇ ਫਿਰ ਸਵਾਲ ਖੜ੍ਹਾ ਹੋ ਗਿਆ ਕਿ ਜੋ
ਸਿਵਾ ਨੇ ਵਰ ਦਿੱਤਾ ਉਸਨੂੰ "ਦੇਵੀ ਜੂ ਬਾਚ" ਦੁਆਰਾ ਪ੍ਰਗਟਾਇਆ ਹੈ ਅਤੇ ਰੁਕਮਣੀਂ
ਦੀ ਦਸ਼ਾ ਦੇਖ ਹੱਸਣ ਵਾਲੀ "ਜਗਮਾਤ" ਕੌਣ ਹੈ ??
ਟਿਪੱਣੀ:
(ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ)
ਨੋਟ: ਲਿਖਾਰੀ ਦਾ ਨਾਂ ਸਯਾਮ ਕਵੀ ਹੈ, ਸ਼੍ਰੀ ਗੁਰੂ
ਗੋਬਿੰਦ ਸਿੰਘ ਜੀ ਨਹੀਂ। ‘ਜਗਮਾਤ’ ਸ਼ਬਦ ਪ੍ਰਤੱਖ ਤੌਰ 'ਤੇ ਦੁਰਗਾ ਦੇਵੀ ਲਈ ਵਰਤਿਆ ਹੈ।
ਚੌਪਈ ਵਿੱਚ ‘ਕਿਰਪਾ ਕਰੀ ਹਮ ਪਰ ਜਗਪਾਤਾ । ਪੂਰਨ ਕਰਾ ਗੰਥ
ਸੁਭਰਾਤਾ’ ਵਾਲ਼ੀ ਲਿਖਤ ਵਿੱਚ ‘ਜਗਮਾਤਾ’ ਸ਼ਬਦ ਇਸੇ ਦੁਰਗਾ ਦੇਵੀ ਵਾਸਤੇ ਵਰਤਿਆ ਗਿਆ ਸ਼ਬਦ
ਹੈ ਜਿਸ ਦੀ ਕਿਰਪਾ ਨਾਲ਼ ਚੌਪਈ ਲਿਖੀ ਹੈ। ਸ਼੍ਰੋ. ਕਮੇਟੀ ਨੇ, ਧੋਖੇ ਨਾਲ਼
ਬ੍ਰਾਹਮਣਵਾਦੀ ਡੰਡੇ ਦੇ ਭੈ ਨਾਲ਼ ਨਿੱਤਨੇਮ ਵਿੱਚ ਚੌਪਈ ਪਾਈ ਸੀ ਇਸ ਵਿੱਚੋਂ, ਮਗਰਲੇ ਚਾਰ
ਬੰਦ ਛੱਡ ਦਿੱਤੇ ਸਨ ਜਿਨ੍ਹਾਂ ਵਿੱਚ ‘ਕਿਰਪਾ ਕਰੀ ਹਮ ਪਰ ਜਗਮਾਤਾ’ ਵਾਲ਼ਾ ਬੰਦ ਵੀ ਹੈ।