ਇੱਕ ਰੱਬ ਵਾਲੀ ਗੱਲ ਹੋ ਗਈ ਪੁਰਾਣੀ ਹੈ,
ਦੋ ਰੱਬਾਂ ਵਾਲੀ ਆਪਾਂ ਛੇੜਤੀ ਕਹਾਣੀ ਹੈ।
ਇੱਕ ਰੱਬ ਕਹਿ ਕਹਿ ਕੇ ਬਾਬੇ ਹੋਗੇ ਬੋਰ ਆ,
ਸਾਡਾ ਰੱਬ ਹੋਰ ਆ, ਤੁਹਾਡਾ ਰੱਬ ਹੋਰ ਆ।
ਰੱਬ ਦੀ ਵਿਆਖਿਆ ਦਾ ਪੰਗਾ ਗਲ ਪਾ
ਲਿਆ, ਸੂਤ ਨਾ ਜੇ ਆਇਆ ਰੱਬ ਨਵਾਂ ਈ ਬਣਾ ਲਿਆ।
ਤੁਸਾਂ ਦਾ ਪੁਰਾਣਾ ਸਾਡਾ ਨਵਾਂ ਤੇ ਨਕੋਰ ਆ ਸਾਡਾ ਰੱਬ ਹੋਰ ਆ, ਤੁਹਾਡਾ ਰੱਬ ਹੋਰ ਆ। |
ਕਿਰਪਾ ਹੈ ਪੂਰੀ ਮਾਰਕਸ ਮਹਾਰਾਜ ਦੀ,
ਕਰਨੀ ਸਵਾਰੀ ਡਾਰਵਿਨ ਦੇ ਜਹਾਜ਼ ਦੀ।
ਸਾਡੇ ਹੁਣ ਸਾਹਾਂ ਦੀ ਵੀ ਸਾਡੇ ਹੱਥ ਡੋਰ ਆ
ਸਾਡਾ ਰੱਬ ਹੋਰ ਆ, ਤੁਹਾਡਾ ਰੱਬ ਹੋਰ ਆ।
ਨੱਚਣਾ ਜੇ ਨੰਗਿਆਂ ਨੇ ਲੋੜ ਕੀ ਆ
ਘੁੰਢ ਦੀ,
ਬੜੀ ਔਖੀ ਲੱਭੀ ਹੈ ਜੀ ਗੰਢੀ ਇੱਕ ਸੁੰਢ ਦੀ।
ਪਾ 'ਤਾ ਪੰਸਾਰੀ ਬਣ ਚੂਹਿਆਂ ਨੇ ਸ਼ੋਰ ਆ,
ਸਾਡਾ ਰੱਬ ਹੋਰ ਆ, ਤੁਹਾਡਾ ਰੱਬ ਹੋਰ ਆ। |