ਸੰਗਰੂਰ ਜਿਲ੍ਹੇ
ਦੇ ਕੁਝ ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਨਰਾਦਰੀ ਖਿਲਾਫ "ਸਿੰਘ ਰੌਕਸ ਤੇ ਪੰਜਾਬੀ ਮਾਂ ਬੋਲੀ"
ਸੰਸਥਾ ਦੇ ਨੁਮਾਇੰਦੇ ਪਹੁੰਚੇ ਸੰਗਰੂਰ
-: ਗੁਰਸੇਵਕ ਸਿੰਘ ਮਦਰੱਸਾ "ਸਿੰਘ ਰੌਕਸ"
ਸੋਸ਼ਲ ਮੀਡੀਆ 'ਤੇ ਫੈਲੇ ਅੰਗਰੇਜ਼ੀ ਮਾਧਿਅਮ ਅਕਾਲ ਸਹਾਇ ਅਕੈਡਮੀ
ਸਕੂਲ, ਭੁਟਾਲ ਕਲਾੰ, ਸੰਗਰੂਰ ਵੱਲੋਂ ਸਕੂਲ ਵਿੱਚ ਲਾਏ ਇਸ਼ਤਿਹਾਰ ਅਤੇ ਉਹਨਾੰ ਦੀ
ਵੈਬ-ਸਾਈਟ 'ਤੇ ਕੀਤੀ ਗਈ ਮਸ਼ਹੂਰੀ - A Hindi Speaking School ਬਾਰੇ ਜ਼ਿਲ੍ਹਾ
ਸਿੱਖਿਆ ਅਫਸਰ ਅਤੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਗਿਆ । ਇਸ਼ਤਿਹਾਰ ਵਿੱਚ ਸਕੂਲ ‘ਚ
ਹਿੰਦੀ ਬੋਲ਼ਣ ਦੀ ਹਿਦਾਇਤ ਦਿੱਤੀ ਗਈ ਸੀ ਅਤੇ ਪੰਜਾਬੀ ਬੋਲਣ ਦੀ ਸਖਤ ਮਨਾਹੀ ਕੀਤੀ ਹੋਈ
ਸੀ । ਹੁਣ ਸਕੂਲ ਨੇ ਇਸ ਇਸ਼ਤਿਹਾਰ ਦਾ ਖੰਡਨ ਵੀ ਕੀਤਾ ਹੈ ਅਤੇ ਵੈਬਸਾਈਟ ਤੋੰ ਆਪਣੀ
ਵਿਵਾਦ ਵਾਲੀ ਮਸ਼ਹੂਰੀ ਵੀ ਹਟਾ ਲਈ ਹੈ ।
ਇਹੋ ਜਿਹੇ ਕਈ ਹੋਰ ਗ਼ੈਰ-ਸਰਕਾਰੀ ਸਕੂਲਾਂ ਵੱਲੋਂ ਵੀ ਪੰਜਾਬੀ ਬੋਲਣ 'ਤੇ ਲਗਾਈਆਂ ਰੋਕਾਂ
ਅਤੇ ਬੱਚਿਆਂ ਨੂੰ ਦਿੱਤੀਆਂ ਜਾੰਦੀਆਂ ਸਜਾਵਾਂ ਦੇ ਖਿਲਾਫ਼ ਜਿਲ੍ਹਾ ਸਿੱਖਿਆ ਅਫਸਰ ਨੂੰ
ਇਹਨਾਂ ਵਿਰੁੱਧ, ਡਾਇਰੈਕਟਰ ਸਿੱਖਿਆ ਵਿਭਾਗ (ਸਿ.ਸੈ.), ਪੰਜਾਬ ਦੀਆਂ ਦਿੱਤੀਆਂ ਹਿਦਾਇਤਾਂ
ਅਨੁਸਾਰ, ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਤਾਂ ਕਿ ਇਹਨਾਂ ਸਕੂਲਾਂ ਵੱਲੋਂ ਪੰਜਾਬ ਦੀ
ਰਾਜ ਭਾਸ਼ਾ ਪੰਜਾਬੀ ਦੇ ਨਿਰਾਦਰ ਅਤੇ ਬੱਚਿਆਂ ਦੇ ਮਾਂ ਬੋਲੀ ‘ਚ ਗੱਲਾਂ ਕਰਨ ਦੇ ਮੌਲਿਕ
ਅਧਿਕਾਰਾਂ ਦੀ ਉਲੰਘਣਾ ਕਰਨ ਦੇ ਘਿਨਾਉਣੇ ਵਰਤਾਰੇ ਤੇ ਰੋਕ ਲਗਾਈ ਜਾ ਸਕੇ ।
ਮੰਗ ਪੱਤਰ ਦੇਣ ਵਾਲੇ ਹੇਠ ਲਿਖੇ ਸੱਦਣ ਸਨ -
ਮਹਿੰਦਰ ਸਿੰਘ ਸੇਖੋੰ, ਸਰਪ੍ਰਸਤ ਮੇਰੀ ਮਾਂ ਬੋਲੀ ਪੰਜਾਬੀ ਸਭਾ
(ਰਜਿ.), ਲੁਧਿਆਣਾ, ਗੁਰਦੀਪ ਸਿੰਘ ਸੈੰਸ, ਜੁਆਇੰਟ ਸਕੱਤਰ, ਮੇਰੀ ਮਾਂ ਬੋਲੀ ਪੰਜਾਬੀ
ਸਭਾ, ਗੁਰਸੇਵਕ ਸਿੰਘ ਮਦਰੱਸਾ, ਸਿੰਘ ਰੌਕਸ ਗਰੁੱਪ, ਲੁਧਿਆਣਾ, ਡਾ. ਭਗਵੰਤ ਸਿੰਘ,
ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਗੁਰਨਾਮ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ
ਸਭਾ ਸੰਗਰੂਰ, ਤੇਜਵੰਤ ਸਿੰਘ ਮਾਨ, ਪ੍ਰਧਾਨ ਕੇੰਦਰੀ ਪੰਜਾਬੀ ਲੇਖਕ ਸਭਾ (ਸੇਖੋੰ)
ਪੰਜਾਬ, ਕਰਤਾਰ ਸਿੰਘ ਠੁੱਲੀਵਾਲ, ਪ੍ਰਚਾਰ ਸਕੱਤਰ ਸਾਹਿਤ ਸਭਾ ਧੁਰੀ ਅਤੇ ਰਾਜ
ਕੁਮਾਰ ਗਰਗ, ਕਨਵੀਨਰ, ਨਾਵਲ ਸਕੂਲ, ਕੇੰਦਰੀ ਪੰਜਾਬੀ ਲੇਖਕ ਸਭਾ ।
ਮੇਰੀ ਮਾਂ ਬੋਲੀ ਪੰਜਾਬੀ ਸਭਾ (ਰਜਿ.) ਮਹਿੰਦਰ ਸਿੰਘ ਸੇਖੋਂ
ਸਿੰਘ ਰੌਕਸ ਇੰਟਰਨੈਸ਼ਨਲ (ਰਜਿ:) ਗੁਰਸੇਵਕ ਸਿੰਘ ਮਦਰੱਸਾ
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ
ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ,
ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|