ਸੁੱਖਾ - ਪਾਪਾ ਬਾਹਲ਼ਾ
ਈ ਪੰਗਾ ਪੈ ਗਿਆ ?
ਪ੍ਰਕਾਸ਼ ਚੰਦ - ਓਏ ਕੀ ਹੋ ਗਿਆ, ਜਿਸ ਦਿਨ
ਦਾ ਜੰਮਿਆ ਏ ਕੋਈ ਚੱਜਦੀ ਗੱਲ ਨੀ ਸੁਣੀ ਤੇਰੇ ਮੂੰਹੋ !
ਸੁੱਖਾ - ਬਾਪੂ ਗੁਰੂ ਗ੍ਰੰਥ ਸਾਹਿਬ ਜੀ ਦੀ
ਬੇਅਦਬੀ ਅਤੇ ਗੋਲੀ ਕਾਂਡ ਦਾ ਸੱਚ ਪਤਾ ਲੱਗ ਗਿਆ ਲੋਕਾਂ ਨੂੰ!
ਪ੍ਰਕਾਸ਼ ਚੰਦ - ਓਏ ਕੁਝ ਨਹੀਂ ਹੁੰਦਾ ਬਥੇਰੇ
ਸਿੰਘ ਮਰਵਾਏ ਨੇ ਮੈਂ !
ਸੁੱਖਾ - ਬਾਪੂ ਹੁਣ
ਉਹ ਗੱਲ ਨਹੀਂ ਡੀ.ਜੀ.ਪੀ. ਖਿਲਾਫ਼ ਹੋ ਗਿਆ ਸਾਡੇ!
ਪ੍ਰਕਾਸ਼ ਚੰਦ - ਹੈਂ ?ਹੁਣ ਫੇਰ ਤਾਂ ਬਲੀ
ਦੇ ਬੱਕਰਿਆਂ ਚੋਂ ਕਿਸੇ ਦੀ ਬਲੀ ਦੇਣੀ ਪਊ !ਲਾ ਫੋਨ ਬਚਨੇ ਨੂੰ !
ਪ੍ਰਕਾਸ਼ ਚੰਦ - ਓਏ
ਬਚਨਿਆ ! ਕੁਰਬਾਨੀ ਦਾ ਸਮਾਂ ਆ ਗਿਆ ਦੇ ਦੇ ਅਸਤੀਫਾ !ਪੰਥ ਖਤਰੇ 'ਚ ਐ !
ਬਚਨਾ - ਬਾਦਲ ਸਾਹਬ ਜੇ ਮੈਨੂੰ ਬਦਲੀ ਕੀਤਾ
ਮੈ ਤਾਂ ਸਭ ਕੁੱਝ ਦੱਸੂੰਗਾ!
ਪ੍ਰਕਾਸ਼ ਚੰਦ - ਦੱਸ
ਦੇਈਂ, ਜੇ ਮੂੰਹ ਖੋਲਿਆ ਮੁੰਡੇ ਤੋਂ ਕੱਟਿਆਂ ਦੀ ਠੇਕੇਦਾਰੀ ਵੀ ਖੋਹ ਲਵਾਂਗੇ !
ਬਚਨਾ - ਠੀਕ ਹੈ ਬਾਦਲ ਸਾਹਬ, ਢੀਂਡਸੇ ਤੋਂ
ਬਿਆਨ ਦਵਾਦੋ ਬੱਸ ਮੇਰਾ ਅਸਤੀਫਾ ਤਾਂ ਪਹਿਲਾਂ ਦਾ ਲਿਖਿਆ ਤੁਹਾਡੇ ਕੋਲ ਹੈਗਾ !
ਪ੍ਰਕਾਸ਼ ਚੰਦ - ਓਏ ਸੁਖਿਆ ! ਇਹਨੂੰ ਕਹਿੰਦੇ
ਨੇ ਰਾਜਨੀਤੀ... ਜੇ ਤੇਰੀ ਨਸ਼ੇ ਚੋਂ ਅੱਖ ਖੁੱਲੇ ਤਾਂ ਹੀ ਪਤਾ ਲੱਗੂ ਨਿਕੰਮਿਆ!