ਇਹ
ਗਪੌੜੀ ਕਿੰਨਾ ਝੂਠ ਮਾਰਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ
ਬਚਿੱਤਰ ਨਾਟਕ ਲਿਖਵਾਇਆ ਜਦੋਂ 1428 ਪੰਨੇ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ
ਬੱਸ ਕਰੋ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਨਹੀਂ ਕਰਨੀ... ਮਤਲਬ 1429 ਪੰਨੇ
ਨਹੀਂ ਕਰਨੇ।
ਇਸ ਗਪੌੜੀ ਨੂੰ ਇਹ ਨਹੀਂ ਪਤਾ ਕਿ ਪੁਰਾਤਨ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ
ਇਕਸਾਰ ਨਹੀਂ ਹਨ, ਲਿਖਾਰੀ ਦੇ ਲਿਖਣ ਢੰਗ ਕਰਕੇ ਵੱਖਰੇ ਵੱਖਰੇ ਸਨ ਹੁਣ ਵਾਲਾ
1429 ਪੰਨਿਆਂ ਵਾਲਾ ਸਰੂਪ 1860-1864 ਤੋਂ ਹੈ ਜਦੋਂ ਪਹਿਲੀ ਵਾਰ ਲਾਲਾ ਹਰਸੁਖ ਰਾਏ ਦੀ
ਪ੍ਰਿੰਟਿੰਗ ਪ੍ਰੈਸ ਛਪੇ ਸਨ ਤੇ ਅੱਜ ਉਹੀ ਸਰੂਪ ਚਲ ਰਿਹਾ...
ਦਾਸ ਦੇ ਪੁਰਾਣੇ ਲੇਖ
ਵਿੱਚੋਂ--
ਗੁਰੂ ਗ੍ਰੰਥ ਸਾਹਿਬ ਜੀ
ਦੇ ਪੁਰਾਤਨ ਸਰੂਪਾਂ ਦੇ ਅਕਾਰ ਤੇ ਅੰਗ (ਪੰਨੇ) ਵੱਖੋ ਵਖਰੇ ਸਨ। ਹੁਣ ਵਾਲੇ ਮੌਜੂਦਾ
ਸਰੂਪ ਦੇ ਅੰਕ ਤੇ ਅਾਕਾਰ 1860 ਈ: ਤੋਂ 1864 ਦੇ ਵਿੱਚਕਾਰ ਦੇ ਹਨ, ਜਦੋਂ ਇਨਾਂ ਸਰੂਪਾਂ
ਦੀ ਛਪਾਈ ਲਾਲਾ ਹਰਸੁਖ ਰਾਏ ਦੀ ਪ੍ਰਿੰਟਿੰਗ ਪ੍ਰੈਸ (ਛਾਪੇਖਾਨੇ) ਤੋਂ ਹੋਈ ਸੀ।
ਉਸ ਤੋਂ ਪਹਿਲਾਂ ਵੱਖ ਵੱਖ ਸਰੂਪਾਂ ਦੇ ਅੰਕ, ਪੰਨੇ ਵੀ ਵਖਰੋ ਵਖਰੇ ਸਨ। ਜਿਵੇਂ :
- ਪਹਿਲੇ ਹੱਥ ਲਿਖੇ ਗ੍ਰੰਥ ਦੇ
974 ਅੰਗ,
- ਪੰਜਾਬੀ ਯੂਨੀਵਰਸਿਟੀ ਵਿੱਚ ਪਏ ਸਰੂਪ ਦੇ 575,
- ਪਟਨੇ ਸਾਹਿਬ ਵਿੱਚ ਪਏ ਸਰੂਪ ਦੇ 734 ਅੰਗ,
- ਡਾ: ਮਦਨਜੀਤ ਕੌਰ ਕੋਲ ਪਏ ਸਰੂਪ ਦੇ 573,
- ਭਾਈ ਰੱਖਾ ਰਾਮ ਕੋਲ ਪਏ ਸਰੂਪ ਦੇ 759 ਅੰਗ,
- ਸ੍ਰੀ ਦਰਬਾਰ ਸਾਹਿਬ ਤੋਸ਼ਾਖਾਨਾ ਵਿੱਚ ਪਏ ਇੱਕ ਸਰੂਪ ਦੇ
741 ਅੰਗ ਤੇ
- ਇੱਕ ਹੋਰ ਸਰੂਪ ਦੇ 1267 ਅੰਗ ਹਨ।
ਹੁਣ ਕਈ ਵਾਰੀ ਕਈ ਵੀਰ ਪੰਨਾ ਜਾਂ ਅੰਕ ਕਹਿਣ ਇਤਰਾਜ ਕਰਦੇ ਕੇ ਅੰਗ ਕਹੋ, ਹੁਣ ਪੰਨਾ ਦਾ
ਮਤਲਬ ਬਹੁਤ ਕੀਮਤੀ ਲਾਲ ਤੇ ਅੰਕ ਦਾ ਮਤਲਬ ਵੀ ਗੁਰਬਾਣੀ ਅਨੁਸਾਰ ਅੰਗ ਹੀ ਹੈ
ਨਾਲੇ ਗੁਰੂ ਗ੍ਰੰਥ ਸਾਹਿਬ ਕੋਈ ਦੇਹ ਨਹੀਂ ਜਾਗਤ ਜੋਤ ਹੈ। ਜੇ
ਗ੍ਰੰਥ ਨੂੰ ਦੇਹ ਮੰਨੋਗੇ ਤਾਂ ਪੁਰਾਤਨ ਸਰੂਪਾਂ ਦੇ ਵੱਖ ਵੱਖ ਅੰਗਾਂ ਬਾਰੇ ਕੀ ਕਹੋਗੇ ਕਿ
ਇੱਕ ਦੇਹ ਦੇ ਵਖਰੇ ਵਖਰੇ ਅੰਗ ਕਿਉਂ ?