ਪੁਰਾਤਨ
ਸਮੇਂ 'ਚ ਆਮ ਤੌਰ 'ਤੇ ਜ਼ਮੀਨ ਕੱਚੀ ਹੋਣ ਕਾਰਣ ਤੁਰਦਿਆਂ ਮਿੱਟੀ 'ਤੇ ਧੂੜ ਉੱਡਣੀ ਸੁਭਾਵਕ
ਸੀ, ਜਦੋਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ
ਲਿਜਾਇਆ ਜਾਂਦਾ ਤਾਂ ਪਾਣੀ ਦਾ ਛਿੱਟਾ ਦੇ ਦਿਤਾ ਜਾਂਦਾ ਤਾਂ ਕੇ ਮਿਟੀ/ਧੂੜ ਉੱਡ ਕੇ ਦੂਜੇ
ਸੱਜਣਾਂ 'ਤੇ ਨਾ ਪਵੇ।
ਪਰ ਹੁਣ ਇਹ ਇੱਕ ਕਰਮਕਾਂਡ ਬਣ ਕੇ ਰਹਿ ਗਿਆ ਹੈ, ਲੁੱਕ ਦੀ ਸੜਕ
ਤੋਂ ਲੈ ਕੇ ਮਾਰਬਲ ਦੇ ਫ਼ਰਸ਼ ਤੱਕ, ਹਰ ਥਾਂ 'ਤੇ ਹੀ ਕੁਝ ਭੁੱਲੜ ਸੱਜਣ ਇਸ ਮੌਕੇ ਪਾਣੀ ਦਾ
ਛਿੜਕਾ ਕਰਦਿਆਂ ਆਮ ਦੇਖੇ ਜਾ ਸਕਦੇ ਹਨ, ਜਿਸ ਕਾਰਨ ਕਈ ਵਾਰ ਪੈਰ ਤਿਲਕਣ ਦੀਆਂ ਘਟਨਾਵਾਂ
ਸੁਣਨ ਨੂੰ ਮਿਲਦੀਆਂ ਹਨ।
ਸੋ, ਆਓ ਗੁਰੂ ਸਤਿਕਾਰ ਦੇ ਨਾਮ 'ਤੇ ਹੋ ਰਹੇ
ਇਹ ਕਰਮ ਕਾਂਡ ਨੂੰ ਤਿਆਗਣ ਦੀ ਹਿੰਮਤ ਕਰੀਏ ਅਤੇ ਹੋਰਾਂ ਨੂੰ ਵੀ ਸੁਚੇਤ ਕਰੀਏ।