ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਦਾ ਮਿਤੀ ੧੮/੧੧/੨੦੧੮ ਦਾ ਪਹਿਲਾ
ਦਿਵਾਨ ਭਾਰਤ ਵਿਖੇ ਚੜਦੀਕਲਾ ਵਿਚ ਸੰਪੂਰਣ ਹੋਇਆ .... ਸਮਾਗਮ
ਪਹਿਲਾਂ ਖੁੱਲੇ ਪੰਡਾਲ ਵਿੱਚ ਹੋਣਾ ਸੀ, ਪਰ ਧੂਤਿਆਂ ਦੇ ਵਿਰੋਧ ਕਾਰਣ ਇਸ ਦੀ ਥਾਂ ਬਦਲ
ਕੇ ਅਪਾਰਟਮੈਂਟ ਵਿੱਚ ਕੀਤਾ ਗਿਆ, ਪਰ ਸਮਾਗਮ ਰੱਦ ਨਹੀਂ ਕੀਤਾ ਗਿਆ।
ਪ੍ਰੋ. ਦਰਸ਼ਨ ਸਿੰਘ ਜੀ ਨੇ ਸ਼ਬਦ ਦੀ ਵਿਚਾਰ ਕਰਦਿਆ ਸੰਗਤ ਨੂੰ
ਜਾਗਰੂਕ ਕੀਤਾ ...
ਸਲੋਕੁ ਮਃ ੩ ॥ ਸਤਿਗੁਰੁ ਸਹਜੈ ਦਾ
ਖੇਤੁ ਹੈ ਜਿਸ ਨੋ ਲਾਏ ਭਾਉ ॥ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥ ਹਉਮੈ ਏਹੋ
ਬੀਜੁ ਹੈ ਸਹਸਾ ਗਇਆ ਵਿਲਾਇ ॥ ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥ ਅੰਭੈ
ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥ ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ
ਆਇ ॥ ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥ ਜਿਸੁ ਵੇਖਾਲੇ ਸੋ ਵੇਖੈ ਜਿਸੁ
ਵਸਿਆ ਮਨ ਮਾਹਿ ॥੧॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੯੪੭}
ਪ੍ਰੋ. ਦਰਸ਼ਨ
ਸਿੰਘ ਜੀ ਦਾ ਅੱਜ ਦਿੱਲੀ ਵਿਖੇ ਪ੍ਰੋਗ੍ਰਾਮ ਨੂੰ ਕੁੱਝ ਭੁਲੱੜ ਵੀਰਾਂ ਵਲੋਂ ਰੱਦ ਕਰਾਉਣ
ਦਾ ਬਹੁਤਾ ਜਤਨ ਕੀਤਾ ਗਿਆ ਪਰ ਜਦੋਂ ਤਕ ਦਿੱਲੀ ਵਿਖੇ ਜਾਗਦੀ ਜਮੀਰ ਵਾਲੇ ਵੀਰ ਜੀਉਂਦੇ
ਹਨ ਤਦੋਂ ਤਕ ਸੱਚ ਦਾ ਪ੍ਰਚਾਰ ਹੁੰਦਾ ਰਹੇਗਾ ...
ਉਨਾਂ ਭੁਲੱਣ ਵੀਰਾਂ ਨੂੰ ਇਕ ਗੱਲ ਕਹਿਣਾ ਚਾਹੁੰਦਾ ਹਾਂ ਜਿੰਨਾ ਨੇ
ਪ੍ਰੋਗ੍ਰਾਮ ਰੱਦ ਕਰਾਉਣ ਦਾ ਜਤਨ ਕੀਤਾ... ਓਇ ਭਲਿਓ ਤੁਸੀਂ ਉਦੋਂ ਪ੍ਰੋਗ੍ਰਾਮ ਰੱਦ
ਕਰਾਉਣ ਕਿਉਂ ਨਹੀਂ ਜਾਂਦੇ ਜਦੋਂ ਤੁਹਾਡੇ ਸ਼ਹਰ ਵਿਚ ਬੰਟੀ ਭਈਆ ਤੇ ਕੁਲਵੰਤ ਸਿੰਘ, ਜੀਵਾ
ਸਿੰਘ ਵਰਗੇ ਸਟੇਜਾਂ 'ਤੇ ਗਪੌੜ ਸੁਣਾ ਕੇ ਜਾਂਦੇ ਹਨ?
ਭਲਿਓ ਯਾਦ ਰੱਖੋ ਸੱਚ ਹਮੇਸ਼ਾ ਗੂੰਜ਼ਦਾਂ ਤੇ ਗੂੰਜ਼ਦਾ ਰਹੇਗਾ ਭਾਵੇਂ ਲੱਖਾਂ ਜਤਨ ਕਰ ਲਓ
.... "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਦੀ ਵੀਚਾਰ ਹਮੇਸ਼ਾ ਚਲਦੀ ਰਹੇਗੀ।