Share on Facebook

Main News Page

ਕੀ ਬਾਦਲਾਂ ਦੇ ਜ਼ੁਰਮ ਤੇ ਗੁਨਾਹ ਮੁਆਫ਼ੀ ਦੇ ਕਾਬਿਲ ਹਨ ?
-: ਹਰਜਿੰਦਰ ਸਿੰਘ
091218

ਕੀ ਬਾਦਲਾਂ ਦੇ ਹੇਠ ਲਿਖੇ ਜੁਰਮ ਤੇ ਗੁਨਾਹ ਮੁਆਫ਼ੀ ਦੇ ਕਾਬਿਲ ਹਨ:

  1. ਗ਼ਦਰੀ ਜਰਨੈਲ ਬਾਬਾ ਬੂਝਾ ਸਿੰਘ ਨੂੰ ਦਰਖ਼ਤ ਨਾਲ ਬੰਨ੍ਹ ਕੇ ਨਕਲੀ ਮੁਕਬਲਾ ਬਣਾ ਕੇ ਮਾਰਨਾ

  2. ਸਕਿਊਰਿਟੀ ਏਜੰਸੀਆਂ ਵੱਲੋਂ ਵਾਰਨਿੰਗ ਦਿੱਤੇ ਜਾਣ ਦੇ ਬਾਵਜੂਦ 13 ਅਪ੍ਰੈਲ 1978 ਦੇ ਦਿਨ ਨਿਰੰਕਾਰੀਆਂ ਨੂੰ ਸਮਾਗਮ ਕਰਨ ਦੇਣਾ ਤੇ 13 ਸਿੱਖਾਂ ਦਾ ਕਤਲ ਹੋਣਾ ਤੇ ਫਿਰ ਗੁਰਬਚਨ ਸਿੰਘ ਨੂੰ ਮਹਿਫ਼ੂਜ਼ ਪੰਜਾਬ ਵਿਚੋਂ ਕੱਢਣਾ; ਫਿਰ ਕਮਜ਼ੋਰ ਮੁਕੱਦਮਾ ਬਣਾ ਕੇ ਉਸ ਨੂੰ ਤੇ 60 ਹੋਰ ਨਿਰੰਕਾਰੀਆਂ ਨੂੰ ਬਰੀ ਕਰਵਾਉਣਾ

  3. 1984 ਵਿਚ ਫ਼ੌਜ ਨੂੰ ਉਕਸਾ ਕੇ 2500 ਫ਼ੌਜੀਆਂ ਤੋਂ ਬਗ਼ਾਵਤ ਕਰਵਾ ਕੇ ਉਨ੍ਹਾਂ ਦਾ ਘਰ ਘਾਟ ਤਬਾਹ ਕਰਨਾ ਤੇ ਫਿਰ 1992 ਵਿਚ ਚੋਣਾਂ ਦਾ ਬਾਈਕਾਟ ਕਰ ਕੇ ਹਜ਼ਾਰਾਂ ਨੌਜਵਾਨਾਂ ਨੂੰ ਮਰਵਾਉਣਾ

  4. ਫਿਰ ਉਨ੍ਹਾਂ ਫ਼ੌਜੀਆਂ ਅਤੇ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਦੇ ਨਾਂ ਤੇ ਹਕੂਮਤ ਹਾਸਿਲ ਕਰਨਾ ਤੇ ਕਾਤਿਲ ਤੇ ਜ਼ਲਮ ਪੁਲਸੀਆਂ ਵਿਚੋਂ ਇਕ ਨੂੰ ਪੁਲਸ ਮੁਖੀ ਤੇ ਦੂਜੇ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਉਣਾ ਤੇ ਉਸ ਦੀ ਘਰਵਾਲੀ ਨੂੰ ਵਜ਼ਾਰਤ ਵਰਗਾ ਅਹੁਦਾ ਦੇਣਾ

  5. ਨਿਰੰਕਾਰੀਆਂ, ਨੂਰਮਹਿਲੀਏ, ਭਨਿਆਰਾ ਵਾਲੇ, ਕੂਕਿਆਂ, ਸੌਦਾ ਸਾਧ ਨੂੰ ਖ਼ੁਸ਼ ਕਰਨ ਵਾਸਤੇ ਲੁਧਿਆਣਾ, ਗੁਰਦਾਸਪੁਰ, ਸਲਾਬਤਪੁਰਾ, ਬਹਿਬਕਲ ਕਲਾਂ, ਕੋਟਕਪੂਰਾ ਅਤੇ ਹੋਰ ਕਈ ਥਾਂਈਂ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਣਾ

  6. ਪਾਲ ਸਿੰਘ ਫ਼ਰਾਂਸ, ਨਰੈਣ ਸਿੰਘ ਚੌੜਾ ਤੇ ਹੋਰ ਸੈਂਕੜੇ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਜੇਲ੍ਹਾਂ ਵਿਚ ਸੁੱਟਣਾ

  7. ਕੂਕਿਆਂ ਦੀ ਮਾਂ ਦੇ ਕਾਤਲਾਂ ਦੇ ਸਰਪਰਸਤ ਉਦੈ ਸਿੰਹ ਦੀ ਪੂਰੀ ਹਿਫ਼ਾਜ਼ਤ ਕਰਨਾ

  8. ਚੌਕ ਮਹਿਤਾ ਡੇਰੇ ਦੇ ਹਰਨਾਮ ਧੁੰਮਾ ਵੱਲੋਂ ਭਾਈ ਰਣਜੀਤ ਸਿੰਘ ਤੇ ਕਾਤਲਾਨਾ ਹਮਲੇ ਵਿਚ ਕਾਤਲਾਂ ਦੇ ਗੁਰੂ ਧੁੰਮੇ ਨੂੰ ਬਚਾਉਣਾ ਤੇ ਗੁੰਡਾਗਰਦੀ ਨੂੰ ਉਤਸ਼ਾਹ ਦੇਣਾ

  9. ਸੌਦਾ ਸਾਧ ਦੇ ਚੇਲਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਦਰਜਨਾਂ ਵਾਰ ਬੇਅਦਬੀ ਕਰਵਾਉਣਾ ਅਤੇ ਸੌਦਾ ਸਾਧ ਨੂੰ ਖ਼ੁਸ਼ ਕਰਨ ਵਾਸਤੇ ਕਿਸੇ ਮੁਜਰਿਮ ਨੂੰ ਗ੍ਰਿਫ਼ਤਾਰ ਨਾ ਕਰਨਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਬੰਦਾ ਮਾਰਨ ਤੋਂ ਵੱਡਾ ਗੁਨਾਹ ਹੈ। ਦਰਅਸਲ, ਬਾਦਲਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੋਈ ਇਜ਼ਤ ਨਹੀਂ, ਗੁਰੂਆਂ ਦਾ ਕੋਈ ਭੈਅ ਨਹੀਂ, ਰੱਬ 'ਤੇ ਕੋਈ ਯਕੀਨ ਨਹੀਂ ... ਸਿਰਫ਼ ਤਾਕਤ ਤੇ ਪੈਸਾ ਹੀ ਉਨ੍ਹਾਂ ਨੂੰ ਨਜ਼ਰ ਆਉਂਦਾ ਹੈ।

  10. ਦਰਬਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੌਲਤ ਨੂੰ ਦੋਹੀਂ ਹੱਥੀਂ ਲੁੱਟਣਾ ਅਤੇ ਉਥੇ ਮਨਮਤਿ ਦਾ ਪ੍ਰਚਾਰ ਕਰਨਾ

  11. ਅਕਾਲ ਤਖ਼ਤ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਵਕਾਰ ਨੂੰ ਖ਼ਤਮ ਕਰਨਾ। ਹਰ ਸਿੱਖ ਇੰਸਟੀਚਿਊਸ਼ਨ ਨੂੰ ਤਬਾਹ ਕਰਨਾ। ਇਹ ਤਾਂ ਇਮਦਰਾ-ਜ਼ੈਲ ਵੱਲੋਂ ਅਕਾਲ ਤਖ਼ਤ ਦੀ ਇਮਾਰਤ ਢਾਹੇ ਜਾਣ ਨਾਲੋਂ ਵੱਡਾ ਜੁਰਮ ਹੈ

.... ਅਤੇ ਹੋਰ ਬੇਅੰਤ ਜ਼ੁਰਮ

ਕੀ ਅਕਾਲ ਤਖ਼ਤ ਦੇ ਪੁਜਾਰੀਆਂ ਕੋਲ ਪੇਸ਼ ਹੋਣ ਮਗਰੋਂ ਮੀਰ ਮੰਨੂ, ਜ਼ਕਰੀਆ, ਮੱਸਾ ਰੰਘੜ, ਇੰਦਰਾ, ਬੇਅੰਤ, ਕੇ.ਪੀ.ਗਿੱਲ ਨੂੰ ਮੁਾਫ਼ੀ ਮਿਲ ਸਕਦੀ ਹੈ? ਹਰਗਿਜ਼ ਨਹੀਂ। ਤੇ ਫ਼ਿਰ ਬਾਦਲ ਨੂੰ ਮੁਆਫ਼ੀ ਕਿਉਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top