Share on Facebook

Main News Page

ਗੁਰਮੁਖਖੋਜੀ ਤੇ ਨਿਧੱੜਕ ਵਿਦਵਾਨ ੨੧ਵੀਂ ਸਦੀ ਦੇ ਯੁੱਗ ਪੁਰਸ਼ ਮਰਹੂਮ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾਂ ਬਾਰੇ
ਦਾਸਾਂ ਵੱਲੋਂ ਕੁਝ ਵਿਚਾਰ ਤੇ ਸ਼ਰਧਾਂਜਲੀ

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥ (ਸ਼ਬਦ ਗੁਰੂ ਗ੍ਰੰਥ) ਦੇ ਮਹਾਂਵਾਕ ਅਨੁਸਾਰ-

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜ ਮਲਿਆ। ਗੁਰਮੁਖਿ ਭੋਜਨੁ ਭਾਉ ਚਾਉ ਅਲਲਿਆ। ਗੁਰਮੁਖਿ ਨਿਹਚਲੁ ਚਿਤੁ ਨ ਹਲੈ ਹਲਿਆ। ਗੁਰਮੁਖਿ ਸਚੁ ਅਲਾਉ ਭਲੀ ਹੂੰ ਭਲਿਆ। ਗੁਰਮੁਖਿ ਸਦੇ ਜਾਨਿ ਆਵਨਿ ਘਲਿਆ॥੧੪॥ (ਵਾਰ ੧੯ ਪਉੜੀ ੧੪-ਭਾ. ਗੁ)

ਬੌਰਡਰ ਨਿਊਜ਼ ਐਕਸਪ੍ਰੈਸ ਦੇ ਸੰਚਾਲਕ ਸ੍ਰ. ਗੁਰਨਾਮ ਸਿੰਘ ਲਾਲੀ ਅਤੇ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਸਪੁੱਤਰ ਸ੍ਰ. ਕੁਲਬੀਰ ਸਿੰਘ ਕਨੇਡਾ ਅਨੁਸਾਰ ਜਨਵਰੀ ਦੇ ਦੂਜੇ ਹਫਤੇ ਉੱਘੇ ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦਾ ਸਵੇਰੇ ੫ ਵਜੇ ਟਰਾਂਟੋ (ਕਨੇਡਾ) ਵਿਖੇ ਦਿਹਾਂਤ ਹੋਇਆ ਤਦ ਉਹ ੯੮ ਸਾਲਾਂ ਦੇ ਸਨ। ਸਿੰਘ ਸਭਾ ਤੇ ਮਿਸ਼ਨਰੀ ਲਹਿਰ ਪਿੱਛੋਂ ਤੇ ਖ਼ਾਸ ਕਰ ਪ੍ਰੋ. ਸਾਹਿਬ ਸਿੰਘ ਜੀ ਤੋਂ ਬਾਅਦ ਜੇ ਕਿਸੇ ਗੁਰਮੁਖ ਵਿਦਵਾਨ ਨੇ ਤਨਦੇਹੀ ਨਾਲ ਮਿਲਗੋਭਾ ਹੋਏ ਜਨਮ ਸਖੀਆਂਗ੍ਰੰਥਾਂ ਤੇ ਰਹਿਤਨਾਮਿਆਂ ਦੀ ਚੀਰ ਫਾੜ ਦਾਗੁਰਮਤਿ ਕਸਵੱਟੀ ਲਾ ਕੇਗੁਰਮਤਿ ਵਿਰੋਧੀ ਗੱਪ ਕਹਾਣੀਆਂ ਤੇ ਗੁਰੂ ਚਰਿੱਤ੍ਰ ਦੇ ਘਾਣ ਦਾ ਪਰਦਾ ਫਾਸ਼ ਕੀਤੈ ਤਾਂ ਉਹ ੨੧ਵੀਂ ਸਦੀ ਦੇ ਸਿਪਾਹੀ ਜੀਵਨ ਤੋਂ ਕਲਮ ਦੇ ਧਨੀ ਬਣੇ ਇਸ ਨਿਧੱੜਕ ਜੋਧੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾਂ ਜੀ ਕਿਰਤੀ ਸਿੱਖ ਨੇ ਹੀ ਕੀਤਾ ਹੈ। ਉਨਾਂ ਨੇ ਸਾਰੀ ਇਸ ਖੋਜ ਪੜਤਾਲ ਨੂੰ "ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ" ਪੁਸਤਕ ਵਿੱਚ ਕਲਮਬੰਦ ਕੀਤਾ ਜੋ ਦਸਾਂ ਭਾਗਾਂ ਵਿੱਚ ਉਪਲਬਧ ਅਤੇ ਕਈ ਰਸਾਲਿਆਂਵੈਬਸਾਈਟਾਂ ਖ਼ਾਸ ਕਰ ਸਿੱਖ ਮਾਰਗ ਡਾਟ ਕਾਮ ਅਤੇ ਰੋਜ਼ਾਨਾ ਸਪੋਕਸਮੈਨ 'ਚ ਛਪਦਾ ਰਿਹਾ ਹੈ। ਅਖੌਤੀ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਦੀ ਸ਼ਰੀਕ ਸਿੱਖ ਰਹਿਤ ਮਰਯਾਦਾ ਦਾ ਵੀ ਚੀਰ-ਫਾੜ ਗੁਰਮਤਿ ਕਸਵੱਟੀ 'ਤੇ ਕੀਤਾ। 

ਸਰਦਾਰ ਹਰਦੇਵ ਸਿੰਘ ਸ਼ੇਰਗਿੱਲ ਨੇ ਜਦ ਕਰੀਬ ੨੦ ਸਾਲ ਪਹਿਲੇ ਰੋਜ਼ਵਿਲ ਕੈਲੇਫੋਰਨੀਆਂ ਵਿਖੇ ਵਿਦਵਾਨਾਂ ਦੀ ਕਾਨਫਰੰਸ ਕਰਵਾਈ ਸੀ ਤਾਂ ਉਸ ਵੇਲੇ ਮੁੱਖ ਮਹਿਮਾਨ ਦੇ ਤੌਰ 'ਤੇ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਤੇ ਪਹਿਲੀ ਵਾਰ ਉਨਾਂ ਨਾਲ ਸਾਡੀ ਗੁਰਮਤਿ ਅਵਲੰਬੀਆਂ (ਡਾ. ਗੁਰਮੀਤ ਸਿੰਘ ਬਰਸਾਲਸਰਬਜੀਤ ਸਿੰਘ, ਸ੍ਰ. ਹਾਕਮ ਸਿੰਘ ਤੇ ਪ੍ਰੋ. ਮੱਖਨ ਸਿੰਘਮਰਹੂਮ ਸ੍ਰ. ਗਿਆਨ ਸਿੰਘ ਸੈਕਰਾਮੈਂਟੋਮਿਸ਼ਨਰੀ ਕਾਲਜ ਰੋਪੜ ਦੇ ਫਾਂਊਂਡਰ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ, ਸ੍ਰ. ਸਰਬਜੋਤ ਸਿੰਘ ਸਵੱਦੀ, ਸੁਖਦੇਵ ਸਿੰਘ ਸਿਖਿਆਰਥੀ, ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਸ੍ਰ. ਤਰਲੋਚਨ ਸਿੰਘ ਦੁਪਾਲਪੁਰੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ) ਮੁਲਾਕਾਤ ਹੋਈ ਸੀ। ਫਿਰ ਜਦ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਨੇ ਸ੍ਰ. ਗੁਰਚਰਨ ਸਿੰਘ ਜਿਉਣਵਾਲਾ ਦੇ ਉੱਦਮ ਨਾਲ ਟੋਰਾਂਟੋ ਵਿਖੇ ਕਾਨਫਰੰਸ ਕਰਵਾਈ ਸੀ ਜਿਸ ਵਿੱਚ ਸ੍ਰ. ਚਮਕੌਰ ਸਿੰਘ ਫਰਿਜਨੋਭਾ. ਬਲਵਿੰਦਰ ਸਿੰਘ ਮਿਸ਼ਨਰੀਸ੍ਰ. ਜ਼ੋਰਾ ਸਿੰਘ ਰਾਜੋਆਣਾਡਾ. ਗੁਰਮੀਤ ਸਿੰਘ ਬਰਸਾਲ ਤੇ ਦਾਸ ਅਵਤਾਰ ਸਿੰਘ ਮਿਸ਼ਨਰੀ ਅਸੀਂ ਸਾਰੇ ਕੈਲੇਫੋਨੀਆਂ ਤੋਂ ਗਏ ਅਤੇ ਹੋਰ ਵੀ ਵੱਖ ਵੱਖ ਦੇਸ਼ਾਂ ਤੋਂ ਵਿਦਵਾਨ ਤੇ ਸਕਾਲਰ ਪਹੁੰਚੇ ਸਨ। ਓਥੇ ਹੀ ਸਿਰਦਾਰ ਕਾਲਾ ਅਫ਼ਗ਼ਾਨਾਂ ਦਾ ਆਖਰੀ ਮੇਲ ਹੋਇਆ ਸੀ ਤੇ ਸ੍ਰ. ਮਨਜੀਤ ਸਿੰਘ ਗਿੱਲ ਦੇ ਨਾਲ ਉਨਾਂ ਦੇ ਘਰ ਵੀ ਗਏ ਸਾਂ। ਉਸ ਤੋਂ ਬਾਅਦ ਫ਼ੋਨ ਤੇ ਕਰੀ ਵਾਰ ਗੱਲ ਹੁੰਦੀ ਰਹਿੰਦੀ ਸੀ ਤੇ ਉਹ ਕਈ ਅੜਾਉਣੀਆਂ ਤੇ ਸਵਾਲਾਂ ਦੇ ਜਵਾਬ ਝੱਟ-ਦੇਣੇ ਦੇ ਦਿੰਦੇ ਅਤੇ ਉਹ ਆਪ ਵੀ ਫ਼ੋਨ ਲਾ ਕੇ ਗੁਰਮਤਿ ਪ੍ਰਚਾਰ ਲਈ ਹਲਾਸ਼ੇਰੀ ਦਿੰਦੇ ਰਹਿੰਦੇ ਸਨ। 

ਭਾਵੇਂ ਸੰਪ੍ਰਦਾਈ ਡੇਰੇਦਾਰਾਂ ਦੇ ਦਬਾ ਕਰਕੇ ਬਾਦਲ ਦੇ ਝੋਲੀ ਚੁੱਕ ਜਥੇਦਾਰਾਂ ਨੇ ਉਨਾਂ ਦਾ ਵਿਚਾਰ ਪੱਖ ਸੁਨੇ ਬਗੈਰ ਕਾਜ਼ੀ ਫਤਵਾ ਲਾ ਕੇ ਛੇਕ ਦਿੱਤਾ ਪਰ ਉਨ੍ਹਾਂ ਦਾ ਸਤਿਕਾਰ ਮਿਸ਼ਨਰੀ ਵਿਦਵਾਨਾਂ ਤੇ ਜਾਗਰੂਕ ਫਿਲਾਸਫਰਾਂ ਅਤੇ ਅਗਾਂਹ ਵਧੂ ਸੁਹਿਰਦ ਸਿੱਖਾਂ ਵਿੱਚ ਹੋਰ ਵੱਧ ਗਿਆ। ਭਾਵੇਂ ਬਾਦਲੀ ਜਥੇਦਾਰ ਵੇਦਾਂਤੀ ਵੱਲੋਂ ਉਨ੍ਹਾਂ ਦੀਆਂ ਪੁਸਤਕਾਂ ਤੇ ਪਾਬੰਦੀ ਲਾਈ ਗਈ ਪਰ ਫਿਰ ਵੀ ਲੋਕਾਂ ਨੇ ਖਰੀਦੀਆਂਪੜੀਆਂ ਅਤੇ ਅੱਜ ਤੱਕ ਵੀ ਮੰਗ ਚੱਲ ਰਹੀ ਤੇ ਸਟਾਕ ਵੀ ਮੁੱਕ ਗਿਆ ਹੈ। ਅਜੇ ਵੀ ਉਨਾਂ ਦੇ ਘਰ ਕਨੇਡਾਸ੍ਰ. ਕੇਹਰ ਸਿੰਘ ਚੰਡੀਗੜਸ੍ਰ. ਇੰਦਰ ਸਿੰਘ ਘੱਗਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਅਵਤਾਰ ਸਿੰਘ ਮਿਸ਼ਨਰੀ ਤੋਂ ਮਿਲ ਜਾਂਦੀਆਂ ਹਨ। ਭਾਂਵੇ ਵਿਚਾਰਾਂ ਦੀ ਭਿੰਨਤਾ ਕਰਕੇ ਸਾਬਕਾ ਜਥੇਦਾਰ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ ਜੀ ਨਾਲ ਵੀ ਉਨ੍ਹਾਂ ਦੇ ਮਤਭੇਦ ਉੱਭਰੇ ਪਰ ਆਖਰੀ ਉਮਰੇ ਉਨ੍ਹਾਂ ਨਾਲ ਸੁਲਾਹ ਹੋ ਗਈ। ਪ੍ਰੋ. ਦਰਸ਼ਨ ਸਿੰਘ ਜੀ ਨੇ ਖਾਲਸਾ ਨਿਊਜ਼ਸ੍ਰ. ਗੁਰਚਰਨ ਸਿੰਘ ਜਿਉਣ ਵਾਲਾ ਨੇ ਇੰਟ੍ਰਨੈਸ਼ਨਲ ਸਿੰਘ ਸਭਾ ਤੇ ਹੋਰ ਅਖਬਾਰਾਂਸ੍ਰ. ਜੋਗਿੰਦਰ ਸਿੰਘ ਜੀ ਨੇ ਰੋਜ਼ਾਨਾਂ ਸਪੋਕਸਮੈਨਹੋਰ ਵੱਖ ਵੱਖ ਵਿਦਵਾਨਾਂਜਾਗਰੂਕਾਂ ਅਤੇ ਗੁਰਮਤਿ ਪ੍ਰੇਮੀਆਂ ਨੇ ਵੱਖ ਵੱਖ ਵੈਬਸਾਈਟਾਂਫੇਸ ਬੁੱਕਰਸਾਲਿਆਂ ਤੇ ਅਖਬਾਰਾਂ ਵਿੱਚ ਉਨ੍ਹਾਂ ਬਾਰੇ ਖੂਬ ਲਿਖਿਆ ਹੈ। ਇਹ ਤਰਾਸਦੀ ਹੈ ਕਿ ਸਿੱਖ ਕੌਮ ਜੀਂਦੇ ਜੀਅ ਅਜਿਹੇ ਖੋਜੀ ਵਿਦਵਾਨਾਂ ਦੀ ਕਦਰ ਨਹੀਂ ਕਰਦੀ ਕਿਉਂਕਿ ਪੰਥਕ ਸੰਸਥਾਵਾਂ ਉੱਤੇ ਡੇਰੇਦਾਰ ਸੰਪ੍ਰਦਾਈ ਅਤੇ ਸੌੜੀ ਰਾਜਨੀਤੀ ਭਾਰੂ ਹੈ।

ਇਸ ਬੁੱਢੇ ਸ਼ੇਰ ਕੌਮੀ ਹੀਰੇ ਨੇ ਜੋ ਦਿਮਾਗ (ਸਿਰ) ਨੂੰ ਵਰਤਨ ਦੀਆਂ ਨਵੀਆਂ ਪਿਰਤਾਂ ਪਾਈਆਂ ਜਿਨ੍ਹਾਂ ਤੋਂ ਸੇਧ ਲੈ ਮਰਹੂਮ ਗਿ. ਜਗਮੋਹਨ ਸਿੰਘ ਮਿਸ਼ਨਰੀ ਤੇ ਸ੍ਰ, ਮਹਿੰਦਰ ਸਿੰਘ ਜੋਸ਼,  ਗਿ. ਜਗਤਾਰ ਸਿੰਘ ਜਾਚਕ, ਭਾਈ ਜਗਜੀਤ ਸਿੰਘ ਸਿਦਕੀ ਤੇ ਕੰਵਲ ਮਹਿੰਦਰ ਪ੍ਰਤਾਪ ਸਿੰਘ ਬਾਨੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਸ੍ਰ. ਇੰਦਰ ਸਿੰਘ ਘੱਗਾਦਸਮ ਗ੍ਰੰਥ ਦਾ ਲਿਖਾਰੀ ਕੌਣ ਦੇ ਲੇਖਕ ਸ੍ਰ. ਜਸਬਿੰਦਰ ਸਿੰਘ ਦੁਬਈਪ੍ਰੋ. ਸਰਬਜੀਤ ਸਿੰਘ ਧੂੰਦਾ ਅਤੇ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਹੋਰ ਵੀ ਕਈ ਸਿਰਕੱਢ ਵਿਦਵਾਨ ਲਿਖਾਰੀਰੇਡੀਓ ਹੋਸਟਕਥਾਵਾਚਕ ਤੇ ਪ੍ਰਚਾਰਕਾਂ ਨੇ ਖੋਜ ਲਈ ਦਿਲ ਦਿਮਾਗ ਦੀਆਂ ਕਲਮਾਂ ਤੇਜ ਕੀਤੀਆਂ। ਹੁਣ ਵੱਖ ਵੱਖ ਗਰੁੱਪਾਂਵੈਬਸਾਈਟਾਂ 'ਤੇ ਰੇਡੀਓ ਸਟੇਸ਼ਨਾਂ, ਗੋਸਟੀਆਂਸੈਮੀਨਾਰ, ਟਾਕਸ਼ੋਅਸਵਾਲ-ਜਵਾਬ ਅਤੇ ਹੋਰ ਸੰਤਾਂ-ਗ੍ਰੰਥਾਂ ਦੀ ਚੀਰ-ਫਾੜ ਹੋ ਰਹੀ ਹੈ।

ਅਜਿਹੇ ਸੂਝਵਾਨ ਤੇ ਨਿਧੱੜਕ ਵਿਦਵਾਨ ਕੌਮਾਂ 'ਚ ਕਦੇ ਕਦੇ ਹੀ ਪੈਦਾ ਹੁੰਦੇ ਹਨ। ਸਾਡੀ ਸਭ ਦੀ ਸੱਚੀ ਸ਼ਰਧਾਂਜਲੀ ਉਨ੍ਹਾਂ ਨੂੰ ਇਹ ਹੀ ਹੋਵੇਗੀ ਕਿ ਬਿਪਰੀ ਪੁਜਾਰੀਵਾਦ ਜੋ ਮਰਯਾਦਾਅਖੌਤੀ ਸੰਤਾਂ ਤੇ ਗ੍ਰੰਥਾਂ ਦੀ ਸ਼ਰਧਾ ਸਦਕਾ ਕੌਮ 'ਚ ਫੈਲ ਚੁੱਕਾ ਤੇ ਅਖੌਤੀ ਪ੍ਰਚਾਰਕਾਂਲੇਖਕਾਂ ਤੇ ਵਿਦਵਾਨਾਂ ਵੱਲੋਂ ਫੈਲਾਇਆ ਜਾ ਰਿਹਾ ਹੈ ਉਸ ਦਾ ਸੱਚੇ ਦਿਲੋਂ ਮੁਕਾਬਲਾ ਕਰਦੇਤਿਆਗ ਕਰੀਏ ਤਾਂ ਕਿ ਬਿਪਰ ਰੀਤਾਂ ਸਾਡੇ ਦਿਲ ਦਿਮਾਗ ਤੇ ਖ਼ੂਨ ਚੋਂ ਨਿਕਲ ਜਾਣ। ਅਸੀਂ ਸ਼ਬਦ ਗੁਰੂ ਗਿਆਨ ਦੇ ਵਿਚਾਰਕ ਤੇ ਧਾਰਕ ਬਣੀਏ ਨਾ ਕਿ ਸੀਨਾ-ਬਸੀਨਾ ਚੱਲੀਆਂ ਆ ਰਹੀਆਂ ਥੋਥੀਆਂ ਕਰਮਕਾਂਡੀ ਰੀਤਾਂ ਦੇਨੱਕ ਰੱਖਣ ਖ਼ਾਤਰ ਗੁਲਾਮ ਬਣੇ ਰਹੀਏ! “ਵਿਦਵਾਨਾਂਮਿਸ਼ਨਰੀ ਪ੍ਰਚਾਰਕਾਂ, ਜਾਗਰੂਕਾਂ ਤੇ ਸੁਹਿਰਦ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਯਾਦ ਵਿੱਚ ਖੋਜ ਕੇਂਦਰ ਖੋਲ੍ਹ ਕੇ ਵੱਡੀ ਪੱਧਰ ਤੇ ਇਹ ਸ਼ੁਭ ਕਾਰਜ ਕਰਨਾ ਚਾਹੀਦਾ ਹੈ”। ਇਹ ਸੀ ਚੰਦ ਸ਼ਬਦਾਂ 'ਚ ਉਨ੍ਹਾਂ ਬਾਰੇ ਕੁਝ ਵਿਚਾਰ ਤੇ ਸ਼ਰਧਾਂਜਲੀ ਬਾਕੀ ਵਿਸਥਾਰ ਨਾਲ ਆਪ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾਸਿੱਖ ਮਾਰਗ ਡਾਟ ਕਾਮਰੋਜ਼ਾਨਾ ਸਪੋਕਸਮੈਨ ਅਤੇ ਖਾਲਸਾ ਨਿਊਜ਼ 'ਤੇ ਪੜ੍ਹ ਸਕਦੇ ਹੋ। ਖਾਸ ਕਰ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਲਿਖਤਾਂ ਖੁਦ ਪੜ੍ਹ ਵਿਚਾਰ ਕੇ ਹੀ ਉਨ੍ਹਾਂ ਦੀ ਅਸਲੀ ਵਿਚਾਰਧਾਰਾ ਅਤੇ ਘਾਲ ਕਮਾਈ ਬਾਰੇ ਜਾਣਿਆਂ ਜਾ ਸਕਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top