Share on Facebook

Main News Page

ਸਰਬੱਤ ਦੇ ਭਲੇ ਬਾਰੇ ਕੁੱਝ ਸਾਰਥਕ ਵਿਚਾਰ
-
: ਅਵਤਾਰ ਸਿੰਘ ਮਿਸ਼ਨਰੀ 510.432.5827
060218

ਸਰਬਤ੍ਰ ਸੰਸਕ੍ਰਿਤਸਭ ਅਤੇ ਸਰਬਤ ਪੰਜਾਬੀ ਦੇ ਸ਼ਬਦ ਹਨ। ਇਨ੍ਹਾਂ ਦੇ ਅਰਥ ਹਨ-ਸਭ ਥਾਂਸਭ ਜਗ੍ਹਾਸਾਰੇ ਅਤੇ ਤਮਾਮ।(ਮਹਾਨਕੋਸ਼) ਇਹ ਸਰਬੱਤ ਦਾ ਭਲਾ ਸ਼ਬਦ ਅਰਦਾਸ ਦੇ ਅਖੀਰ ਤੇ ਵੀ ਆਉਂਦਾ ਹੈ-ਨਾਨਕ, ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ (ਅਰਦਾਸ) ਪਰ ਇਹ ਗੁਰਬਾਣੀ ਦੀ ਪੰਕਤੀ ਨਹੀਂ ਸਗੋਂ ਸਿਧਾਂਤਕ ਕਾਵਿ ਹੈ। 

ਨੋਟ- ਨਾਨਕ ਸ਼ਬਦ ਵਰਤਣ ਦਾ ਸਿੱਖ ਗੁਰੂਆਂ ਨੂੰ ਹੀ ਅਧਿਕਾਰ ਸੀ ਨਾਂ ਕਿ ਕਿਸੇ ਹੋਰ ਨੂੰ, ਅਰਦਾਸ ਵਿੱਚ ਹੋਰ ਵੀ ਲੋੜੀਦੀਆਂ ਸੋਧਾਂ ਹੋਣ ਵਾਲੀਆਂ ਹਨ ਜਿਵੇਂ “ਪ੍ਰਿਥਮ ਭਗੌਤੀ ਸਿਮਰ ਕੈ” (ਸਿੱਖ ਪ੍ਰਿਥਮ ਅਕਾਲ ਪੁਰਖ ਨੂੰ ਸਿਮਰਦਾ ਹੈ ਨਾਂ ਕਿ ਭਗੌਤੀ (ਦੁਰਗਾ) ਨੂੰ) ਦਸਾਂ ਪਾਤਸ਼ਹੀਆਂ ਦੀ ਜੋਤਿ (ਗੁਰੂ ਗ੍ਰੰਥ ਸਾਹਿਬ ਵਿਖੇ 35 ਮਹਾਂਪੁਰਖਾਂ ਦੀ ਬਾਣੀ ਨਾਂ ਕਿ ਕੇਵਲ ਦਸਾਂ ਦੀ ਇਸ ਲਈ ਇੱਥੇ ਗੁਰਆਂ-ਭਗਤਾਂ ਦੀ ਜੋਤਿ ਕਹਿਣਾ ਚਾਹੀਦਾ ਹੈ) ਹਠੀਆਂ, ਜਪੀਆਂ, ਤਪੀਆਂ (ਹੱਠ ਕਰਨਾ, ਜਲਧਾਰੇ ਕਰਦੇ ਤੋਤਾ ਰਟਨੀ ਜਪ ਕਰਨੇ ਅਤੇ ਗੈਰ-ਕੁਦਰਤੀ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇਣੇ) ਆਦਿਕ।

ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਸਰਬੱਤ ਦਾ ਭਲਾ- ਸਿੱਖ ਸਿਧਾਂਤ ਸਭ ਦਾ ਭਲਾ ਮੰਗਦਾ ਹੈ- ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉਂ ਹੋਇ॥ (੩੦੨) ਜਦ ਸਾਰੇ ਜੀਵ ਤੇਰੇ ਹਨ ਫਿਰ ਬੁਰਾ-ਭਲਾ ਕਿਸ ਨੂੰ ਆਖੀਏ- ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹਾਰੇ॥੧॥ (੩੮੩) ਪਰਾਏ ਦਾ ਬੁਰਾ ਚਿੱਤ ਵਿੱਚ ਨ ਰੱਖੋ- ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥੩॥ (੩੮੬) ਜਿੱਥੇ ਵੀ ਜਾਈਏ ਭਲਾ ਹੀ ਕਹੀਏ-ਜਿਥੈ ਜਾਇ ਬਹੀਐ ਭਲਾ ਕਹੀਐ॥(੫੬੬) ਗੁਰਮੁਖ ਆਪਣੇ ਆਪ ਨੂੰ ਮੰਦਾ ਤੇ ਸੰਸਾਰ ਨੂੰ ਭਲਾ ਜਾਣਦਾ ਹੈ- ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥੪॥੭॥ (੯੯੧) ਤੂੰ ਇੱਕ ਹੀ ਮੂਰਖ ਹੈਂ ਬਾਕੀ ਸੰਸਾਰ ਭਲਾ ਹੈ- ਨਾਨਕ ਮੂਰਖ ਏਕ ਤੂ ਅਵਰੁ ਭਲਾ ਸੰਸਾਰੁ॥(੧੩੨੮) ਵਾਰ ਅਠਵੀਂ ਪੌੜੀ ੨੪ ਵਿੱਚ ਭਾਈ ਗੁਰਦਾਸ ਜੀ ਫੁਰਮਾਂਦੇ ਨੇ ਗੁਰਮੁਖ ਮਿੱਠਾ ਬੋਲਦਾਨਿਮਰਤਾ ਚ ਰਹਿੰਦਾ ਤੇ ਹੱਥੀਂ ਵੰਡਭਲਾ ਮਨਾਉਂਦਾ ਹੈ- ਮਿਠਾ ਬੋਲਣ ਨਿਵ ਚਲਣੁ ਹਥਹੁ ਦੇ ਕੇ ਭਲਾ ਮਨਾਏ॥ (ਵਾਰ-੮/ਪਾਉੜੀ-੨੪) ਆਪ ਭਲਾ ਸਾਰੇ ਜੱਗ ਨੂੰ ਭਲਾ ਹੀ ਦੇਖਦਾ ਹੈ-ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ। (ਵਾਰ ੩੧ ਪਾੳੜੀ-੪)

ਸਰਬੱਤ ਦੇ ਭਲੇ ਦੇ ਸਿਧਾਂਤ ਬਾਰੇ ਸੁਚੇਚਤਾ ਦੀ ਲੋੜ- ਕੁਕਰਮੀਆਂ ਨੂੰ ਸੁਧਾਰਨਾਧੀਆਂ ਭੈਣਾਂ ਨੂੰ ਛੇੜਨ ਵਾਲੇਬਲਾਤਕਾਰੀਆਂ ਤੇ ਕਾਤਲਾਂ ਨੂੰ ਸਖਤ ਸਜਾਵਾਂ ਦੇਣੀਆਂਵਿਹਲੜ ਮੰਗਤਿਆਂ ਨੂੰ ਦਾਨ ਨਾਂ ਦੇਣਾਂ ਸਗੋਂ ਕੰਮੇ ਲਾਉਣਾ ਤੇ ਲੋੜਵੰਦਾਂ ਦੀ ਮਦਦ ਕਰਨਾਸਾਰੀ ਮਨੁੱਖਤਾ ਨੂੰ ਸਰਬਸਾਂਝਾ ਰੱਬੀ ਉਪਦੇਸ਼ ਦੇਣਾਛੂਆ-ਛਾਤਜਾਤ-ਪਾਤ ਤੇ ਊਚ-ਨੀਚ ਛੱਡ ਕੇਮਨੁੱਖਤਾ ਦੀ ਸੇਵਾ ਕਰਨਾਆਪਣੇ ਘਰ ਪ੍ਰਵਾਰ ਦੀ ਸੰਭਾਲ ਕਰਦੇਵਿਤ ਮੁਤਾਬਿਕ ਲੋੜਵੰਦਾਂ ਦੀ ਸੰਭਾਲ ਕਰਨੀਵੱਡੇ ਵੱਡੇ ਸਮਾਜਿਕ,ਰਾਜਨੀਤਕ ਅਤੇ ਧਾਰਮਿਕ ਅਦਾਰਿਆਂ ਵੱਲੋਂ ਲੋੜਵੰਦਾਂ ਨੂੰ ਕੰਮ ਦੇ ਕੇ ਜਾਂ ਕੰਮ 'ਤੇ ਲਵਾ ਕੇ ਮਦਦ ਕਰਨੀ ਅਤੇ ਸਭ ਤੋਂ ਵੱਡਾ ਸਰਬੱਤ ਦਾ ਭਲਾ ਸਮੁੱਚੀ ਲੋਕਾਈ ਨੂੰ "ਏਕ ਪਿਤਾ ਏਕਸ ਕੇ ਹਮ ਬਾਰਿਕ" ਦਾ ਸਿਧਾਂਤ ਦ੍ਰਿੜਾਂਦੇ ਆਪਸੀ ਮੇਲ-ਜੋਲ ਰੱਖਣਬੁਹੱਬਤ-ਪਿਆਰ ਅਤੇ ਏਕਤਾ ਪੈਦਾ ਕਰਕੇਨਫਰਤੀ ਜੰਗਾਂ ਨਾਂ ਕਰਨੀਆਂ ਜਾਂ ਰੋਕਣੀਆਂ ਹੀ ਅਸਲ ਸਰਬੱਤ ਦਾ ਭਲਾ ਕਰਨਾ ਹੈ ਨਾਂ ਕਿ ਬੇਗਿਆਨੇਬੇਧਿਆਨੇ ਹੋ ਕੀੜਿਆਂ ਦੇ ਭੌਣ ਤੇ ਮਣਾ ਮੂੰਹੀ ਅਨਾਜ ਸੁੱਟਣਾਂਪੱਥਰ ਦੀਆਂ ਮੂਰਤੀਆਂ ਤੇ ਕੁਵਾਂਟਲ ਕੁਵਾਂਟਲ ਦੁੱਧ ਰੋੜਣਾਹੱਟੇ ਕੱਟੇ ਮੰਗਤਿਆਂ ਨੂੰ ਦਾਨ ਦੇਣਾਪਾਰਟੀ ਜਾਂ ਪ੍ਰਵਾਰਕ ਤੌਰ ਤੇ ਗਲਤ ਬੰਦਿਆਂ ਤੇ ਕਾਤਲਾਂ ਦਾ ਪੱਖ ਪੂਰਨਾਵੱਡੇ ਵੱਡੇ ਡਾਕੇ ਮਾਰਚੋਰੀ ਕਰਦੂਜਿਆਂ ਦਾ ਹੱਕ ਮਾਰਹੇਰਾ ਫੇਰੀ ਨਾਲ ਕਮਾਏ ਧੰਨ ਨਾਲ ਭੰਡਾਰੇ ਕਰਨੇਲੰਗਰ ਤੇ ਛਬੀਲਾਂ ਲਾ ਆਪਣੇ ਆਪ ਨੂੰ ਦਾਨੀ ਤੇ ਧਰਮੀ ਸਮਝਣਾ ਸਰਬੱਤ ਦਾ ਭਲਾ ਨਹੀਂ ਸਗੋਂ ਮਨੁੱਖਤਾ ਦਾ ਆਪਣਾ, ਮਨੁੱਖਤਾ ਦਾ ਘਾਣ ਤੇ ਨੁਕਸਾਨ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top