Share on Facebook

Main News Page

ਆਓ ਪਛਾਣੀਏ ! ਪੰਜਾਬੀ ਬੋਲੀ ਤੇ ਸਭਿਆਚਾਰ ਦੇ ਦੁਸ਼ਮਣਾਂ ਨੂੰ ...
-: ਅਮਨਪ੍ਰੀਤ ਸਿੰਘ +91 9417239495  110219
ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ

ਸਮਾਜ ਵਿਚ ਜਿਥੇ ਅਨੇਕਾਂ ਸਮਾਜਕ ਤੇ ਧਾਰਮਕ ਸੰਸਥਾਵਾਂ ਔਰਤਾਂ ਦੇ ਸਤਿਕਾਰ/ਹੱਕਾਂ ਪ੍ਰਤੀ ਜਾਗਰੂਕ..., ਪੰਜਾਬੀ ਮਾਂ ਬੋਲੀ ਦਾ  ਬਣਦਾ ਮਾਣ...., ਨਸ਼ਿਆਂ ਦੇ ਤਿਆਗ...., ਵਾਤਾਵਰਣ ਤੇ ਕੁਦਰਤੀ ਸਾਧਨਾਂ ਦੀ ਸੰਭਾਲ ਕਰਨ.... ਵਿਚ ਆਪਣਾ ਬਣਦਾ ਯੋਗਦਾਨ ਬਾਖੂਬੀ ਨਿਭਾ ਰਹੀਆਂ ਹਨ ਉਥੇ ਕੁਝ ਕੁ ਨੂੰ ਛੱਡ ਕੇ ਬਹੁਤਾਤ ਅਖੋਤੀ ਪੰਜਾਬੀ ਗਾਇਕ ਅਤੇ ਲੇਖਕ ਆਪਣੀ ਅਤ ਦਰਜੇ ਦੀ ਘਟੀਆ ਕਿਸਮ ਦੀ ਸ਼ਬਦਾਵਲੀ  ਰਾਂਹੀ ਸਮਾਜਕ ਆਬੋ-ਹਵਾ ਨੂੰ ਗੰਦਲਾ ਕਰਨ ਅਤੇ ਨੌਜਵਾਨ ਪੀੜ੍ਹੀ ਲਈ ਗੈਰ ਕਨੂੰਨੀ ਮਹੌਲ ਬਣਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ ।

ਸਰਕਾਰਾਂ ਵਲੋਂ ਗੈਂਗਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਤਾਂ ਅਨੇਕਾਂ ਸਖਤ ਕਨੂੰਨ ਬਣਾਏ ਜਾ ਰਹੇ ਹਨ ਪਰ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਕੇ ਹਲਕੀ ਕਿਸਮ ਦੇ ਇਹਨਾਂ ਗੀਤਕਾਰਾਂ  ਲਈ ਕੋਈ ਵੀ ਸਜ਼ਾ ਜਾਂ ਧਾਰਾ ਮੁਕੱਰਰ  ਨਹੀਂ ਕੀਤੀ ਗਈ ਜਿਸ ਦੀ ਖੁੱਲ  ਮਾਣਦਿਆਂ ਇਹ ਬੇਸ਼ਰਮੀ ਦੀਆ ਸਾਰੀਆ ਹੱਦਾਂ ਟੱਪ ਕੇ ਨਿਤ ਨਵੇਂ ਗੀਤਾਂ ਰਾਂਹੀਂ ਬੁਲੇਟ, ਬੰਦੂਕਾਂ-ਰਫਲਾਂ, ਟੋਟੇ-ਪੁਰਜੇ, ਸ਼ਰਾਬ-ਅਫੀਮ-ਭੁੱਕੀ-ਪੈਗ ਅਤੇ ਹੋਰ ਕੁਚੱਜੇ ਬੋਲਾਂ ਰਾਂਹੀ ਬਲਾਤਕਾਰ, ਲੜ੍ਹਾਈ-ਝਘੜੇ, ਨੰਗੇਜਵਾਦ, ਗੋਲੀ-ਬਾਰੀ, ਚੋਰੀਆਂ-ਡਕੈਤੀਆਂ, ਨਸ਼ੇੜੀਆਂ ਨੂੰ ਜਨਮ ਦੇ ਰਹੇ ਹਨ ।

ਅਖਾਣ ਹੈ 'ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ' .. ਖੈਰ ਜਿਨ੍ਹਾਂ ਯਤਨ ਸਮਾਜ ਸੇਵੀ ਸੰਸਥਾਵਾਂ ਜਾਂ ਸਰਕਾਰਾਂ ਸਮਾਂ ਤੇ ਧਨ  ਦੀ ਵਰਤੋਂ ਕਰ ਕੇ ਮਾਹੌਲ ਨੂੰ ਸਵੱਛ ਕਰਨ ਲਈ ਲਗਾ ਰਹੀਆਂ ਹਨ...ਓਸ ਤੋਂ ਕਿਤੇ ਵੱਧ ਨਿਤ ਨਵੇਂ ਪੈਦਾ ਹੋ ਰਹੇ ਏਹ ਗਾਇਕ/ਲੇਖਕ ਆਪਣੇ ਬੇਹੁਦਾ ਗੰਦੇ ਗੀਤਾਂ ਰਾਂਹੀ ਸਮਾਜ ਨੂੰ ਗੰਧਲਾ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ ...

ਦੂਜੇ ਪੱਖ ਤੋਂ ਜੇਕਰ ਧਿਆਨ ਦਿੱਤਾ ਜਾਏ ਕਿ ਗੀਤਾਂ ਵਿਚ ਵਰਤੀ ਸ਼ਬਦਾਵਲੀ ਨੂੰ ਅਸੀਂ ਬਾਰ ਬਾਰ ਸੁਣਦੇ ਜਾਂ ਬੋਲ ਕੇ ਮੋਜਾਂ ਮਾਣਦੇ ਹਾਂ ਜੇਕਰ ਇਸਦਾ ਢੁਕਾਅ ਦੂਜੀਆਂ ਕੁੜੀਆਂ/ਕਾਕਿਆਂ ਨਾਲ ਕਰਨ ਦੀ ਬਜਾਏ ਆਪਣੀਆਂ ਧੀਆਂ/ਭੈਣਾਂ ਜਾਂ ਕਾਕਿਆਂ ਨਾਲ ਕਰ ਕੇ ਦੇਖਿਆ ਜਾਵੇ ਤਾਂ ਕੋਈ ਵੀ ਇਸ ਤਰ੍ਹਾਂ ਦੇ ਵਿਗੜੇ-ਤਿਗੜੇ ਧੀਆਂ/ਪੁੱਤ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਸਮਾਜ ਵਿਚ ਸਿਰ ਉਚਾ ਕਰ ਕੇ ਨਹੀਂ ਤੁਰ ਸਕੇਗਾ ।

ਸੋ ਹੱਥ ਬੰਨ੍ਹ ਕੇ ਇਹਨਾਂ ਗਾਇਕਾਂ/ਲੇਖਕਾਂ ਪ੍ਰਤੀ ਵੀ ਬੇਨਤੀ ਹੈ ਕਿ ਜੇਕਰ ਓਹ ਨਰੋਆ ਸਮਾਜ ਸਿਰਜਣ ਵਿਚ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕਦੇ ਤਾਂ ਰੱਬ ਦਾ ਵਾਸਤਾ ਏ' ਕੇ ਕੁਝ ਚੰਦ ਛਿਲੜਾਂ ਅਤੇ ਫੋਕੀ ਵਾਹ-ਵਾਹ ਦੇ ਲਾਲਚ ਵੱਸ ਇਹੋ ਜਿਹੀ ਨੀਵੀਂ ਪੱਧਰ ਦੀ ਗਾਇਕੀ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉਜਲ ਭਵਿੱਖ ਚ' ਰੋੜ੍ਹਾ ਨਾ ਬਣਦੇ ਹੋਏ ਪੰਜਾਬ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਨ ।

ਪ੍ਰਸਾਸ਼ਨ ਤੇ ਸਰਕਾਰਾਂ ਨੂੰ ਵੀ ਇਹ ਸਲਾਹ ਹੈ ਕਿ ਜੇਕਰ ਗੈਰ ਕਨੂੰਨੀ ਹਰਕਤਾਂ ਚ' ਵਾਧਾ ਕਰਨ ਤੇ ਇਸਦੀ ਹੌਂਸਲਾ ਅਫਜ਼ਾਈ ਕਰਨ ਦੇ ਦੋਸ਼ ਵਜੋਂ 2-4 ਸਿੰਗਰ ਜੇਲ੍ਹ ਚ' ਡੱਕੇ ਹੋਣ ਤਾਂ ਨਿਸ਼ਚਿਤ ਤੌਰ 'ਤੇ ਆਪਣੇ ਗੀਤਾਂ ਚ' ਵੱਡੇ ਜਿਗਰੇ ਤੇ ਜੱਟ ਦੇ ਮੁਕਾਬਲੇ ਵਾਲੇ ਏਹ ਅਖੌਤੀ ਸੂਰਮੇ ਘਰੋਂ ਬਾਹਰ ਆਉਣਤੋਂ ਪਹਿਲਾਂ 10 ਵਾਰ ਸੋਚਣਗੇ ।x`

 

ਅੰਤ ਚ' ਸਾਡਾ  ਸਰੋਤਿਆਂ ਦਾ ਵੀ ਇਹ ਫਰਜ ਬਣਦਾ ਹੈ ਕਿ ਆਪਣੇ ਸੰਗੀਤਕ ਸੁਆਦ ਨੂੰ ਉਚਾ ਚੁਕਦਿਆਂ ਚੰਗੀ ਗਾਇਕੀ ਤੇ ਗਾਇਕਾਂ ਨੂੰ ਮਾਣ ਸਤਿਕਾਰ ਦੇਈਏ ਤਾਂ ਜੋ ਹੋਰ ਗੀਤਕਾਰ ਵੀ ਸਾਫ-ਸੁਥਰੀ ਤੇ ਸੱਭਿਅਕ ਗਾਇਕੀ ਦੇ ਘੇਰੇ ਚ' ਰਹਿ ਕੇ ਪੰਜਾਬੀ ਬੋਲੀ ਦਾ ਮਾਣ ਸਨਮਾਣ ਵਧਾਉਣ ਚ' ਮਾਣ ਮਹਿਸੂਸ ਕਰਨ । 

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top