Share on Facebook

Main News Page

ਸਿੱਖ ਦੀ ਪ੍ਰੀਭਾਸ਼ਾ
-:
ਅਵਤਾਰ ਸਿੰਘ ਮਿਸ਼ਨਰੀ (5104325827) 110219

ਸਿੱਖ ਸੰਸਕ੍ਰਿਤ ਦਾ ਲਫਜ਼ ਤੇ ਇਸ ਦੇ ਅਰਥ ਹਨ-ਸਿਖਿਆਰਥੀ (ਸਟੂਡੈਂਟ) ਸ਼ਗਿਰਦ ਅਤੇ ਚੇਲਾ। ਗੁਰਸਿੱਖ-ਗੁਰੂ ਦੀ ਸਿਖਿਆ ਤੇ ਚੱਲਣ ਵਾਲਾ। ਸਿੱਖ ਕਿਸੇ ਲੁਬਾਸ ਜਾਂ ਭੇਖ ਦਾ ਨਾਂ ਨਹੀਂ। ਗੁਰੂ ਗ੍ਰੰਥ ਸਾਹਿਬ ਮੁਤਾਬਿਕ ਜੋ ਹਰ ਵੇਲੇ ਸਾਰੀ ਉਮਰ ਕੁਝ ਨਾ ਕੁਝ ਹਰ ਰੋਜ ਸਿੱਖੇਉਹ ਸਿੱਖ ਹੈ।

ਸਫਾਈ ਵਾਸਤੇ ਹਰ ਰੋਜ਼ ਇਸ਼ਨਾਨ ਕਰੇਨਾਮ ਧਿਆਵੈ (ਰੱਬੀ ਨਿਯਮਾਂ) ਦੀ ਪਾਲਣਾ ਕਰੇ। ਗੁਰਬਾਣੀ ਪੜ੍ਹਦਾ ਹਰ ਵੇਲੇ ਗੁਰ ਉਪਦੇਸ਼ਾਂ ਨੂੰ ਯਾਦ ਰੱਖਦਾਆਪ ਰੱਬੀ ਨਿਯਮਾਂ ਦੀ ਪਾਲਣਾ ਕਰਦਾਹੋਰਨਾਂ ਨੂੰ ਵੀ ਇਹ ਸਿਖਿਆ ਦੇਵੇ- ਗੁਰ ਸਤਿਗੁਰ ਕਾ ਜੋ ਸਿਖ ਅਖਾਏ॥ ਸੁ ਭਲਕੈ ਉਠਿ ਹਰਿ ਨਾਮੁ ਦਿਆਵੈ॥ ਉਦਮ ਕਰੈ ਭਲਕੈ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸ਼ ਗੁਰੂ ਹਰਿ ਹਰਿ ਜਪੁ ਜਾਪੈ  ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਿਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿੱਖ ਗੁਰੂ ਮਨੁ ਭਾਵੈ॥ ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰਸਿੱਖ ਕੀਜੋ ਆਪ ਜਪੈ ਅਵਰਹ ਨਾਮੁ ਜਪਾਵੈ॥੨॥ (੩੦੫) ਜੋ ਗੁਰੂ ਦੇ ਭਾਣੇ (ਨਿਯਮਾਂ) ਵਿੱਚ ਰਹੇ- ਸੋ ਸਿਖ ਸਖਾ ਬੰਧਪ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ॥ (੬੦੧) ਜੋ ਜਾਤ-ਪਾਤ ਤੋਂ ਉਪਰ ਉੱਠ ਇੱਕ ਪ੍ਰਮਾਤਮਾਂ ਨੂੰ ਸਭ ਦਾ ਪਿਤਾ ਅਤੇ ਆਪ ਸਭ ਨੂੰ ਉਸ ਦੇ ਬੱਚੇ ਸਮਝੇਉਹ ਹੀ ਗੁਰਸਿੱਖ ਹੈ-ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (੬੧੨) ਭਾਈ ਗੁਰਦਾਸ ਜੀ ਅਨੁਸਾਰ ਵੀ ਗੁਰੂ ਦੀ ਸਿਖਿਆ ਲੈਣ ਵਾਲਾ ਹੀ ਗੁਰਸਿੱਖ ਅਖਵਾ ਸਕਦਾ ਹੈ-ਗੁਰ ਸਿਖ ਲੈਗੁਰਸਿਖੁ ਸਦਾਇਆ॥(ਵਾਰ-੧੧) ਜੋ ਸ਼ਬਦ ਸੁਰਤਿ ਦੁਵਾਰਾ ਗੁਰ ਉਪਦੇਸ਼ ਨੂੰ ਅੰਦਰ ਧਾਰੇ ਉਹ ਸਿੱਖ ਹੈ-ਗੁਰ ਉਪਦੇਸ਼ ਪ੍ਰਵੇਸ਼ ਰਿਦ ਅੰਤਰਿ ਹੈ ਸਬਦ ਸੁਰਤਿ ਸੋਈ ਸਿੱਖ ਜਗ ਜਾਨੀਐ॥ (ਕਬਿਤ ੩੮੦)

ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ (ਰੱਬੀ ਨਿਯਮ) ਸਿੱਖੀ ਦੇ ਮੁਢਲੇ ਇਨ੍ਹਾਂ ਅਸੂਲਾਂ ਦੀ ਪਾਲਣਾ ਕਰਨ ਵਾਲੇ ਗੁਰਸਿੱਖ ਨੂੰ ਹੋਰ ਕਿਸੇ ਸਰਟੀਫੀਕੇਟ ਦੀ ਲੋੜ ਨਹੀਂ। ਇਹ ਸਿੱਖ ਦੀ ਪ੍ਰੀਭਾਸ਼ਾ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਮੁਤਾਬਿਕ ਦਰਸਾਈ ਹੈ। ਸਿੱਖ ਦੀ ਇਸ ਪ੍ਰਭਾਸ਼ਾ ਨੂੰ ਸੰਸਾਰ ਦਾ ਹਰੇਕ ਮਾਈ-ਭਾਈ ਧਾਰਨ ਕਰ ਸਕਦਾ ਹੈ।

ਕਰਮਕਾਂਡੀ ਰਹੁ ਰੀਤਾਂ ਦਾ ਧਾਰਨੀ ਜਾਂ ਗੁਲਾਮ ਸਿੱਖ ਨਹੀਂ ਹੋ ਸਕਦਾ। ਸਿੱਖ ਮਰਦ ਅਤੇ ਔਰਤ ਨੂੰ ਬਰਾਬਰ ਸਮਝਦਾ ਹੈ। ਸਿੱਖ ਸਦਾ ਅਜ਼ਾਦ ਵਿਚਰਦਾ ਅਤੇ ਹਰ ਵੇਲੇ ਮਨੁੱਖਤਾ ਦੀ ਸੇਵਾ ਕਰਦਾ ਸਰਬੱਤ ਦਾ ਭਲਾ ਮੰਗਦਾ ਹੈ। ਸਿੱਖ ਗੁਰੂ ਤੋਂ ਬਿਨਾਂ ਕਿਸੇ ਅਖੌਤੀ ਸਾਧਸੰਤਡੇਰੇਦਾਰ ਜਾਂ ਸੰਪ੍ਰਦਾਈ ਟਕਸਾਲੀ ਦੀ ਸਿਖਿਆ ਨਹੀਂ ਲੈਂਦਾ। ਸਿੱਖ ਮਰੇ ਹੋਏ ਮਹਾਂਪੁਰਖਾਂ ਦੀਆਂ ਬਰਸੀਆਂ ਨਹੀਂ ਮਨਾਉਂਦਾ। ਸਿੱਖਾਂ ਦੇ ਮਾਨਯੋਗ ਮਹਾਂਪੁਰਖ ਰੱਬੀ ਭਗਤਸਿੱਖ ਗੁਰੂ ਸਹਿਬਾਨ ਅਤੇ ਬਾਕੀ ਬਾਣੀਕਾਰ ਹਨ। ਸਮੁੱਚੇ ਰੂਪ ਵਿੱਚ ਅਸੀਂ ਸਾਰੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਜਿਸ ਵਿੱਚ ਇਨ੍ਹਾਂ ਮਹਾਂਪੁਰਖਾਂ ਦੀ ਬਾਣੀ ਹੈ। ਮੋਟੇ ਰੂਪ ਵਿੱਚ ਜੋ ਇਨਸਾਨ ਸਰਬਵਿਆਪੀ ਤੇ ਸਰਬਕਾਲੀ ਰੱਬ ਦੀ ਜੋਤ-ਸ਼ਕਤੀ ਨੂੰ ਸਭ ਵਿੱਚ ਜਣਦਾ-ਸਭ ਮਹਿ ਜੋਤਿ ਜੋਤਿ ਹੈ ਸੋਇ॥(੬੬੩)  ਅਤੇ ਸਾਰੇ ਸੰਸਾਰ ਨੂੰ ਆਪਣਾ ਵਿਸ਼ਾਲ ਪ੍ਰਵਾਰ ਮੰਨਦਾ। ਮੇਰ ਤੇਰ ਖਤਮ ਕਰਜਾਤ-ਪਾਤਊਚ-ਨੀਚਛੂਆ-ਛਾਤਰੰਗ-ਰੂਪਨਸਲ-ਭੇਦ ਤੋਂ ਉਪਰ ਉੱਠਥੋਥੇ ਕਰਮਕਾਂਡਾ ਦਾ ਤਿਆਗ ਕਰਵਹਿਮਾਂ-ਭਰਮਾਂਵਰਤਾਂਰੱਖੜੀਆਂਸਮਾਧਾਂ,ਚੰਗੇ-ਮਾੜੇ ਦਿਨਾਂਅੰਧ-ਵਿਸ਼ਵਾਸ਼ਾਂਅਣਹੋਣੀਆਂ ਕਰਾਮਾਤਾਂਭੇਖਾਂ-ਰੇਖਾਂ ਅਤੇ ਅਖੌਤੀ ਸੰਤਾਂ-ਮਹੰਤਾਂ ਬ੍ਰਹਮ ਗਿਆਨੀਆਂਜੋਤਸ਼ੀ ਬਾਬਿਆਂ,ਬ੍ਰਾਹਮਣਾਂਮੱਸਿਆ-ਪੁਨਿਆਂਸੰਗ੍ਰਾਂਦਾਂ ਨੂੰ ਨਹੀਂ ਮੰਨਦਾ ਉਹ ਹੀ ਗੁਰੂ ਦਾ ਅਸਲੀ ਸਿੱਖ ਹੈ। ਦੂਜੇ ਪਾਸੇ ਜੋ ਤੰਗਦਿਲੀਕਟੜਵਾਦੀ ਰਹੁਰੀਤਾਂ ਅਤੇ ਮਜਹਬਾਂ ਦੀਆਂ ਸੰਗਲੀਆਂ ਵਿੱਚ ਫਸਿਆ ਹੋਇਆ ਦੂਜਿਆਂ ਨਾਲ ਨਫਰਤਾਂ ਅਤੇ ਵੈਰ ਵਿਰੋਧ ਪਾਲੇਬੁਰੇ ਕਰਮ ਜਿਵੇਂ ਚੋਰੀ ਯਾਰੀ, ਪਰਾਈਆਂ ਔਰਤਾਂ ਤੇ ਮਰਦਾਂ ਨਾਲ ਵਿਭਚਾਰ (ਬਲਾਤਕਾਰ) ਕਰੇਬਾਹਰੀ ਕਰਮਕਾਂਡਾਂ ਦੀ ਸੰਗਲੀ (ਮਰਯਾਦਾ) ਅਤੇ ਕੇਵਲ ਭੇਖ ਧਾਰਨ ਕਰੇ, ਉਹ ਗੁਰਸਿੱਖ ਨਹੀਂ ਹੋ ਸਕਦਾ। 

ਸਿੱਖ ਦਾ ਅਸਲੀ ਤੇ ਸਰਬਵਿਆਪਕ ਧਰਮ ਹੈ- ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (੨੬੬) ਪ੍ਰਮਾਤਮਾਂ ਨੂੰ ਯਾਦ ਰੱਖਦੇਨਿਰਮਲ ਕਰਮ ਕਰਨੇ ਹੀ ਸਰਬ ਸ੍ਰੇਸ਼ਟ ਧਰਮ ਅਤੇ ਇਸ ਦੀ ਪਾਲਣਾ ਕਰਨ ਵਾਲਾ ਹੀ ਸਿੱਖ ਹੋ ਸਕਦਾ ਹੈ। ਅਗਰ ਗੁਰੂ ਗ੍ਰੰਥ ਮੁਤਾਬਿਕ ਜੋ ਮਰਯਾਦਾ ਤੇ ਪ੍ਰਭਾਸ਼ਾ ਦਰਸਾਈ ਗਈ ਹੈ ਨੂੰ ਪ੍ਰਵਾਨ ਕਰ ਲਿਆ ਜਾਵੇ ਤਾਂ ਦੁਨੀਆਂ ਦੀ ਵੱਡੀ ਗਿਣਤੀ ਸਿੱਖ ਹੋਣ ਦਾ ਮਾਣ ਹਾਸਲ ਕਰ ਸਕਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top