Share on Facebook

Main News Page

ਢੱਡਰੀਆਂਵਾਲਿਓ! ਆਪ ਜੀ ਵਾਲਾ ਰੱਬ ਮੌਕਾ-ਏ-ਵਾਰਦਾਤ 'ਤੇ ਰੇਪ ਨਹੀਂ ਸੀ ਕਰ ਰਿਹਾ ?
-: ਹਰਦੇਵ ਸਿੰਘ (ਜੰਮੂ)
੦੧.੦੩.੨੦੧੯

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀਉ

ਆਪ ਜੀ ਨੇ ਬਾਣੀ ਦੀਆਂ ਪੰਗਤਿਆਂ ਵਰਤਦੇ ਹੋਏ ਇਕ ਰੇਪ ਕਾਂਡ ਬਾਰੇ, ਬੰਦੇ ਦੇ ਰੱਬ ਹੋਣ ਬਾਰੇ, ਅਤੇ ਬੱਦੇ ਦੇ ਵਿੱਚ ਰੱਬ ਹੋਣ ਬਾਰੇ ਵਿਚਾਰ ਦਿੱਤੇ ਹਨ । ਪਾਠਕ ਆਪ ਦੇ ਵਿਚਾਰਾਂ ਨੂੰ ਹੇਠ ਲਿਖੇ ਦਿੱਤੇ ਲਿੰਕ ਤੇ ਸੁਣ ਸਕਦੇ ਹਨ। (ਪਾਠਕਾਂ ਸਨਮੁਖ ਬੇਨਤੀ ਹੈ ਕਿ ਭਾਈ ਜੀ ਦੇ ਲਫ਼ਜ਼ਾਂ ਵਿੱਚ ਭਾਈ ਜੀ ਦੇ ਰੱਬ ਨੂੰ ਧਿਆਨ ਨਾਲ ਸੁਣਨ)
https://www.youtube.com/watch?v=WR8NolU0ff4&fbclid=IwAR3M5mDo9u4CySQJRf9OxOHqD3uAGCTrQoV9TBC8Oa-EX96WEsOPrNNkJT8

ਆਪ ਜੀ ਦਾ ਕਹਿਣਾ ਸਹੀ ਹੈ ਕਿ ਰੇਪ ਸਮੇਂ ਲੜਕੀ ਨੇ ਅੱਠ-ਦੱਸ ਬੱਦਿਆਂ ਵਲੋਂ ਰੇਪ ਕਰਨ ਵੇਲੇ, ਤੜਪਦੇ ਹੋਏ ਰੱਬ ਅੱਗੇ ਫਰਿਆਦ ਕੀਤੀ ਹੋਣੀ ਹੈ ਪਰ ਉਸ ਵੇਲੇ ਪੂਜਾਰੀ ਵਾਲਾ ਵੱਖਰਾ ਰੱਬ ਕਿੱਥੇ ਸੀ ?

ਮੇਰਾ ਸਵਾਲ ਇਹ ਹੈ ਕਿ, "ਕੀ ਆਪ ਜੀ ਵਾਲਾ ਰੱਬ ਤਾਂ ਰੇਪ ਕਰਨ ਵਾਲੇਆਂ ਦੇ ਰੂਪ ਵਿਚ, ਮੌਕਾ-ਏ-ਵਾਰਦਾਤ 'ਤੇ ਰੇਪ ਨਹੀਂ ਸੀ ਕਰ ਰਿਹਾ ? ਆਪ ਜੀ ਵਾਲੇ ਰੱਬ ਨੇ ਉਸ ਲੜਕੀ ਦੀ ਫਰਿਆਦ ਸੁਣਣ ਦੀ ਬਜਾਏ ਰੇਪ ਜਾਰੀ ਕਿਉਂ ਰੱਖਿਆ ?"

ਆਪ ਜੀ ਨੇ ਆਪਣਾ ਰੱਬ ਦੱਸਣ ਲਈ ਬੰਦੇ, ਪੱਤੇ-ਬੂਟੇ ਆਦਿ ਦੀ ਮਿਸਾਲ ਵੀ ਵਰਤੀ ਹੈ।

ਲੱੜਕੀ ਚੀਖ਼ਦੀ ਕੀ "ਹੇ ਰੱਬਾ ਤੂੰ ਕਿੱਥੇ ਵੇਂ ?" ਤਾਂ ਜੇ ਕਰ ਉਹ ਦੱਸ ਬਲਾਤਕਾਰੀ ਉਸ ਲੜਕੀ ਨੂੰ ਇਹ ਕਹਿੰਦੇ ਕਿ "ਅਸਲੀ ਰੱਬ ਨੂੰ ਤੂੰ ਸਾਡੇ ਵਿੱਚ ਹੀ ਵੇਖ ਲੈ", ਤਾਂ ਉਹ ਲੜਕੀ, ਤੁਹਾਡੇ ਵਾਲੇ ਅਸਲੀ ਰੱਬ ਦਾ ਕੀ ਕਰਦੀ ?

ਭਾਈ ਜੀਉ ਵਿਸ਼ਾ ਡੂੰਗਾ ਹੈ ਅਤੇ ਰੱਬ ਆਪ ਜੀ ਦੇ ਹਿਸਾਬ ਵਿਚ ਆਉਣ ਵਾਲਾ ਨਹੀਂ ਜਾਪਦਾ।

ਬਾਕੀ ਭਾਈ ਜੀਉ ਕਾਨੂੰਨ ਬਨਾਉਣਾ ਤਾਂ ਸਰਕਾਰ ਦਾ ਕੰਮ ਹੁੰਦਾ ਹੈ ਅਤੇ ਕਾਨੂਨ-ਅਦਾਲਤਾਂ ਹੈ ਵੀ ਹਨ। ਆਪ ਜੀ ਆਪਣੇ ਜੁਮਲਿਆਂ ਰਾਹੀਂ ਕਾਨੂਨ ਬਨਾਉਣ ਦਾ ਜਿੰਮਾਂ ਸਿੱਖਾਂ 'ਤੇ ਕਿਉਂ ਮੜ ਰਹੇ ਹੋ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top