Share on Facebook

Main News Page

ਬੇਅਦਬੀ ਕਾਂਡ ਵਿਚ ਗ੍ਰਿਫਤਾਰ ਕੀਤੇ ਗਏ ਸਾਬਕਾ ਪੁਲਿਸ ਅਫਸਰਾਂ ਨੂੰ ਜੇਲ ਵਿੱਚ ਮਿਲਣ ਲਈ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਕਈ ਸਾਬਕਾ ਅਕਾਲੀ ਮੰਤ੍ਰੀ ਤੇ ਪੁਲਿਸ ਅਧਿਕਾਰੀ  

ਬਲਤੇਜ ਪੰਨੂ (05 Mar 2019) ਬੇਅਦਬੀ ਕਾਂਡ ਵਿਚ ਗ੍ਰਿਫਤਾਰ ਕੀਤੇ ਗਏ ਸਾਬਕਾ ਪੁਲਿਸ ਅਫਸਰਾਂ ਕਰਕੇ ਪਟਿਆਲਾ ਜੇਲ੍ਹ ਤਾਂ ਅਕਾਲੀ ਦਲ ਦੀ ਕੋਰ ਕਮੇਟੀ ਦਾ ਦਫਤਰ ਹੀ ਬਣ ਗਈ।

ਪਟਿਆਲਾ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕਰਨ ਪਿੱਛੇ ਕਾਰਨ ਇਹ ਸਾਹਮਣੇ ਆ ਰਹੇ ਹਨ ਕਿ ਅੱਧੀ ਦਰਜਨ ਤੋਂ ਉਪਰ ਅਕਾਲੀ ਦਲ ਦੇ ਸੀਨੀਅਰ ਆਗੂ ਜੇਲ੍ਹ ਵਿਚ ਲਗਾਤਾਰ ਜਾ ਕੇ ਮੀਟਿੰਗਾਂ ਕਰ ਰਹੇ ਸਨ।

ਮਿਲਣ ਵਾਲਿਆਂ ਵਿੱਚ ਸਾਬਕਾ ਅਕਾਲੀ ਮੰਤ੍ਰੀ ਸੁਰਜੀਤ ਰੱਖੜਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਵਿਧਾਇਕ ਹਰਿੰਦਰ ਚੰਦੂਮਾਜਰਾ, ਸਤਵੀਰ ਖਟੱੜਾ, ਅਮਰਿੰਦਰ ਬਜਾਜ, ਪਰਵਿੰਦਰ ਸਿੰਘ ਚੀਮਾ, ਸਾਬਕਾ ਡੀ.ਆਈ.ਜੀ. ਹਰਿੰਦਰ ਚੌਹਾਨ, ਸਾਬਕਾ ਐਸ.ਪੀ. ਗੁਰਨਾਮ ਮੇਹਰਾ, ਸਾਬਕਾ ਡੀ.ਐਸ.ਪੀ. ਯਸ਼ਪਾਲ ਹਾਰਾ ਅਤੇ ਆਈ.ਜੀ. ਕ੍ਰਿਸ਼ਣ ਲਾਲ ਸ਼ਾਮਲ ਸਨ। ਸ਼ਾਇਦ ਆਉਂਦੀਆਂ ਚੋਣਾਂ ਬਾਰੇ ਉਮੀਦਵਾਰ ਫਾਈਨਲ ਕਰਨ ਦੀਆਂ ਮੀਟਿੰਗਾਂ ਹੋਣ!!!!!!!

ਬਹਿਬਲ ਕਲਾਂ ਕਾਂਡ ਸਬੰਧੀ ਅਦਾਲਤ ਵਿਚ 4 ਅਹਿਮ ਗਵਾਹਾਂ ਦੇ ਬਿਆਨ ਦਰਜ ਹੋਣ ਕਰਕੇ ਗ੍ਰਿਫਤਾਰ ਕੀਤੇ ਗਏ ਆਈ.ਜੀ. ਪ੍ਰਮਰਾਜ ਸਿੰਘ ਉਮਰਾਨੰਗਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ ਅਤੇ ਹੁਣ SIT ਕਤਲ, ਇਰਾਦਾ ਕਤਲ, ਸਾਜ਼ਿਸ਼, ਫਰਜ਼ੀ ਗਵਾਹੀ ਇਕੱਠੀ ਕਰਨੀ ਤੇ ਦੰਗੇ ਭੜਕਾਉਣੇ ਵਾਲੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਜਾ ਰਹੀ ਹੈ।

ਓਧਰ ਸਾਬਕਾ ਵਿਧਾਨ ਸਭਾ ਮੈਂਬਰ ਤੇ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਦੀ ਕਈ ਘੰਟੇ ਹੋਈ ਪੁਛਗਿੱਛ ਤੋਂ ਬਾਅਦ 'ਭਰਦਾਨ ਸਾਹਿਬ' ਘਾਬਰ ਗਏ ਹਨ ਤੇ SIT ਤੇ ਮੁੜ ਸਵਾਲ ਉਠਾਉਣ ਲੱਗ ਪਏ ਹਨ!!!!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top